PreetNama
ਫਿਲਮ-ਸੰਸਾਰ/Filmy

ਪੰਕਜ ਤ੍ਰਿਪਾਠੀ ਨੇ NCB ਨਾਲ ਮਿਲਾਇਆ ਹੱਥ, ਡਰੱਗਸ ਖ਼ਿਲਾਫ਼ ਨੌਜਵਾਨਾਂ ਨੂੰ ਕਰਨਗੇ ਜਾਗਰੂਕ

ਨਾਰਕਾਟਿਕਸ ਕੰਟਰੋਲ ਬਿਊਰੋ ਦੀ ਡਰੱਗਸ ਵਿਰੁੱਧ ਮੁਹਿੰਮ ’ਚ ਪੰਕਜ ਤ੍ਰਿਪਾਠੀ ਉਨ੍ਹਾਂ ਦੇ ਨਾਲ ਆ ਗਏ ਹਨ। ਪੰਕਜ ਤ੍ਰਿਪਾਠੀ ਨੇ ਨਸ਼ੇ ਖ਼ਿਲਾਫ਼ ਜਾਗਰੂਕਤਾ ਲਈ ਆਪਣੀ ਆਵਾਜ਼ ’ਚ ਇਕ ਸੰਦੇਸ਼ ਵੀ ਰਿਕਾਰਡ ਕੀਤਾ ਹੈ। ਪੰਕਜ ਨਾਲ ਇਸਦੇ ਲਈ ਐੱਨਸੀਬੀ ਦੇ ਪਟਨਾ ਜ਼ੋਨਲ ਯੂਨਿਟ ਨੇ ਸੰਪਰਕ ਕੀਤਾ ਸੀ।

ਪੰਕਜ ਤ੍ਰਿਪਾਠੀ ਨੇ ਐੱਨਸੀਬੀ ਨਾਲ ਮਿਲਾਇਆ ਹੱਥ

 

 

ਦਰਅਸਲ, ਹਰ ਸਾਲ 26 ਜੂਨ ਨੂੰ ਇੰਟਰਨੈਸ਼ਨਲ ਡੇਅ ਅਗੇਂਸਟ ਡਰੱਗ ਜਾਂ ਵਰਲਡ ਡਰੱਗ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਡਰੱਗਸ ਦੇ ਇਸਤੇਮਾਲ ’ਤੇ ਰੋਕ ਅਤੇ ਇਸਦੇ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ। ਇਸਦੇ ਲਈ ਪੰਕਜ ਤ੍ਰਿਪਾਠੀ ਨੇ ਐੱਨਸੀਬੀ ਨਾਲ ਹੱਥ ਮਿਲਾਇਆ ਹੈ ਅਤੇ ਡਰੱਗਸ ਦੇ ਇਸਤੇਮਾਲ ਖ਼ਿਲਾਫ਼ ਇਕ ਜ਼ਰੂਰੀ ਸੰਦੇਸ਼ ਦੇਣ ਦਾ ਫ਼ੈਸਲਾ ਕੀਤਾ ਹੈ।
ਨੌਜਵਾਨਾਂ ਨੂੰ ਕਰਨਗੇ ਜਾਗਰੂਕ
ਬੰਬੇ ਟਾਈਮਜ਼ ਨਾਲ ਗੱਲ ਕਰਦੇ ਹੋਏ ਪੰਕਜ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਜਾਗਰੂਕਤਾ ਰਾਹੀਂ ਹੀ ਅੱਜ ਦੀ ਪੀੜ੍ਹੀ ਨੂੰ ਡਰੱਗਸ ਦੇ ਇਸਤੇਮਾਲ ਤੋਂ ਦੂਰ ਕੀਤਾ ਜਾ ਸਕਦਾ ਹੈ। ਸਾਨੂੰ ਡਰੱਗਸ ਦੇ ਚੰਗੁਲ ’ਚ ਫਸਣ ਦੀ ਥਾਂ ਹਮੇਸ਼ਾ ਜ਼ਿੰਦਗੀ ਦੇ ਪਾਜ਼ੇਟਿਵ ਪਹਿਲੂ ਨੂੰ ਦੇਖਣਾ ਚਾਹੀਦਾ ਹੈ। ਮੈਂ ਹਮੇਸ਼ਾ ਡਰੱਗਸ ਦੇ ਇਸਤੇਮਾਲ ਖ਼ਿਲਾਫ਼ ਖੜ੍ਹਾ ਹਾਂ ਅਤੇ ਹਮੇਸ਼ਾ ਖੜ੍ਹਾ ਰਹਾਂਗਾ। ਮੈਨੂੰ ਉਮੀਦ ਹੈ ਕਿ ਦੇਸ਼ ਅਤੇ ਦੁਨੀਆ ਇਕ ਦਿਨ ਜ਼ਰੂਰ ਇਸਦੀ ਚੰਗੁਲ ’ਚੋਂ ਮੁਕਤ ਹੋਵੇਗਾ ਅਤੇ ਸਾਡੀ ਜਿੱਤ ਹੋਵੇਗੀ।

ਡਰੱਗਸ ਖ਼ਿਲਾਫ਼ ਸੰਦੇਸ਼ ਕੀਤਾ ਰਿਕਾਰਡ
ਪੰਕਜ ਤ੍ਰਿਪਾਠੀ ਸਮਝਦੇ ਹਨ ਕਿ ਇਕ ਸੈਕਟਰ ਦੇ ਤੌਰ ’ਤੇ ਉਨ੍ਹਾਂ ਦਾ ਮੈਸੇਜ ਕਾਫੀ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰ ਸਕਦਾ ਹੈ। ਪੰਕਜ ਨੇ ਇਸਦੇ ਲਈ ਇਕ ਵੀਡੀਓ ਮੈਸੇਜ ਰਿਕਾਰਡ ਕੀਤਾ ਹੈ, ਜਿਸ ’ਚ ਉਹ ਨੌਜਵਾਨ ਪੀੜ੍ਹੀ ਨੂੰ ਡਰੱਗਸ ਦੇ ਇਸਤੇਮਾਲ ਖ਼ਿਲਾਫ਼ ਸੰਦੇਸ਼ ਦੇਣਗੇ।

ਸ਼ਾਇਦ ਤਸਵੀਰ ਬਦਲੇ
ਦੱਸ ਦੇਈਏ ਕਿ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਡਰੱਗਸ ਕੇਸ ’ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਦੇ ਨਾਂ ਸਾਹਮਣੇ ਆਏ ਸਨ, ਜਿਸ ਨਾਲ ਫਿਲਮ ਇੰਡਸਟਰੀ ਦੀ ਕਾਫੀ ਬਦਨਾਮੀ ਹੋਈ ਸੀ। ਹੁਣ ਐੱਨਸੀਬੀ ਦੀ ਇਸ ਪਹਿਲ ’ਚ ਪੰਕਜ ਦੇ ਡਰੱਗਸ ਖ਼ਿਲਾਫ਼ ਜੁੜਨ ਤੋਂ ਬਾਅਦ ਸ਼ਾਇਦ ਤਸਵੀਰ ਬਦਲੇ।

Related posts

ਫ਼ਿਲਮ ‘ਰਾਧੇ’ ’ਚ ਇਸ ਤਰ੍ਹਾਂ ਐਕਸ਼ਨ ਕਰਦੇ ਦਿਸਣਗੇ ਸਲਮਾਨ,ਸ਼ੇਅਰ ਕੀਤੀਆਂ ਤਸਵੀਰਾਂ

On Punjab

Karwa Chauth 2022: ਇਸ ਸਾਲ ਇਹ ਬਾਲੀਵੁੱਡ ਅਦਾਕਾਰਾ ਮਨਾਉਣਗੀਆਂ ਪਹਿਲਾ ਕਰਵਾ ਚੌਥ

On Punjab

ਪਤਨੀ ਬਿਪਾਸ਼ਾ ਨਾਲ ਮਾਲਦੀਵ ਵੇਕੇਸ਼ਨ ‘ਤੇ ਕਰਣ ਸਿੰਘ ਗਰੋਵਰ

On Punjab