PreetNama
ਸਿਹਤ/Health

ਪ੍ਰੋਟੀਨ ਅਤੇ ਕੈਲਸ਼ੀਅਮ ਦਾ ਪਾਵਰ ਹਾਊਸ ਹੁੰਦਾ ਹੈ ਪਨੀਰ !

Eating Cheese health benefits: ਜਦੋਂ ਪਨੀਰ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਉਲਝਣ ਵਿੱਚ ਪੈ ਜਾਂਦੇ ਹਨ। ਇਕ ਪਾਸੇ ਪਨੀਰ ਦਾ ਸੁਆਦ ਬਹੁਤ ਵਧੀਆ ਹੁੰਦਾ ਹੈ ਅਤੇ ਇਸ ਲਈ ਜ਼ਿਆਦਾਤਰ ਲੋਕ ਇਸ ਨੂੰ ਪਸੰਦ ਕਰਦੇ ਹਨ, ਪਰ ਜਦੋਂ ਇਸ ਨੂੰ ਖਾਣ ਦੀ ਗੱਲ ਹੁੰਦੀ ਹੈ ਤਾਂ ਸੋਚਣਾ ਪੈਂਦਾ ਹੈ ਕਿ ਕੀ ਇਹ ਸਾਡੇ ਸਿਹਤ ਲਈ ਫ਼ਾਇਦੇਮੰਦ ਹੈ? ਇਸ ਲਈ ਇਸ ਸਵਾਲ ਦੇ ਜਵਾਬ ਵਿਚ ਬਹੁਤ ਸਾਰੇ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਪਨੀਰ ਵਿਚ ਫੈਟ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਉਹ ਇਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰਦੇ ਹਨ।

ਪਰ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ ਕਿਉਂਕਿ ਪਨੀਰ ਇਕ ਸਿਹਤਮੰਦ ਭੋਜਨ ਹੈ ਅਤੇ ਇਸ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਪਨੀਰ ਕਈ ਕਿਸਮਾਂ ਦਾ ਹੁੰਦਾ ਹੈ ਤਾਂ ਕਿਹੜਾ ਪਨੀਰ ਤੁਹਾਡੇ ਲਈ ਵਧੀਆ ਰਹੇਗਾ ਅਤੇ ਪਨੀਰ ਖਾਣ ਦੇ ਕਿਹੜੇ ਫਾਇਦੇ ਹਨ, ਆਓ ਜਾਣਦੇ ਹਾਂ ਇਸ ਬਾਰੇ….

ਪਨੀਰ ਖ਼ਰਾਬ ਕੋਲੇਸਟ੍ਰੋਲ ਨੂੰ ਘਟਾ ਕੇ ਵਧੀਆ ਕੋਲੈਸਟ੍ਰੋਲ ਦੀ ਮਾਤਰਾ ਨੂੰ ਵਧਾਉਂਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ। ਕੈਲਸ਼ੀਅਮ ਦਾ ਇੱਕ ਚੰਗਾ ਸਰੋਤ ਹੋਣ ਕਰਕੇ ਇਹ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦਾ ਹੈ। ਪ੍ਰੋਟੀਨ ਦੀ ਜ਼ਿਆਦਾ ਮਾਤਰਾ ਦੇ ਕਾਰਨ ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਇਸ ਦਾ ਸੇਵਨ ਕਰਨ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਇਸ ਦੇ ਨਾਲ ਹੀ ਇਸ ‘ਚ Linoleic ਐਸਿਡ ਦੀ ਜ਼ਿਆਦਾ ਮਾਤਰਾ ਦੇ ਕਾਰਨ ਇਹ ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ।

ਪਨੀਰ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਕਰਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਇਸ ਦਾ ਸੇਵਨ ਫਾਇਦੇਮੰਦ ਹੁੰਦਾ ਹੈ। ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿਚ ਸਹਾਇਤਾ ਕਰਦਾ ਹੈ।

Related posts

Pathan Advance Booking : ‘ਪਠਾਣ’ ਲਈ ਘੱਟ ਨਹੀਂ ਹੋ ਰਿਹਾ ਸ਼ਾਹਰੁਖ ਦੇ ਪ੍ਰਸ਼ੰਸਕਾਂ ਦਾ ਕ੍ਰੇਜ਼, ਬੁੱਕ ਕਰ ਲਿਆ ਸਾਰਾ ਥੀਏਟਰ

On Punjab

ਇਸ ਤਰ੍ਹਾਂ ਪਕਾਓ ਚਾਵਲ, ਨਹੀਂ ਵਧੇਗਾ ਭਾਰ

On Punjab

ਦੁੱਧ ਤੇ ਕੇਲਾ ਇਕੱਠੇ ਖਾਣ ਵਾਲੇ ਹੋ ਜਾਣ ਸਾਵਧਾਨ! ਬਣ ਸਕਦਾ ਜ਼ਹਿਰ

On Punjab