PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪ੍ਰੇਮ ਵਿਆਹ ਤੋਂ ਨਾਰਾਜ਼ ਪਿਓ ਵਲੋਂ ਧੀ ਦਾ ਕਤਲ

ਬਠਿੰਡਾ- ਬਠਿੰਡਾ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਵਿਰਕ ਕਲਾਂ ਵਿੱਚ ਅੱਜ ਸਵੇਰੇ ਇੱਕ ਪਿਓ ਵਲੋਂ ਆਪਣੀ ਧੀ ਦਾ ਦਿਨ ਦਿਹਾੜੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਨੰਬਰਦਾਰ ਰਾਜਵੀਰ ਸਿੰਘ ਰਾਜਾ ਦੀ ਧੀ ਜਸਮੀਨ ਕੌਰ ਨੇ ਪੰਜ ਸਾਲ ਪਹਿਲਾਂ ਘਰੋਂ ਭੱਜ ਕੇ ਪਿੰਡ ਦੇ ਹੀ ਨੌਜਵਾਨ ਰਮਨੰਦਨ ਸ਼ਰਮਾ ਉਰਫ ਰਵੀ ਨਾਲ ਪ੍ਰੇਮ ਵਿਆਹ ਕਰ ਲਿਆ ਸੀ। ਉਨ੍ਹਾਂ ਦੀ ਇੱਕ 3 ਸਾਲਾ ਧੀ ਵੀ ਹੈ।
ਇਸ ਵਿਆਹ ਤੋਂ ਨਾਰਾਜ਼ ਚੱਲ ਰਹੇ ਰਾਜਵੀਰ ਸਿੰਘ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਜਦੋਂ ਜਸਮੀਨ ਆਪਣੀ ਧੀ ਨਾਲ ਪਿੰਡ ਦੇ ਅੱਡੇ ’ਤੇ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਅਚਾਨਕ ਉਸ ਨੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਜਸਮੀਨ ਦੀ ਧੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਜਿਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਬਠਿੰਡਾ ਦਿਹਾਤੀ ਦੇ ਡੀ ਐੱਸ ਪੀ ਹਰਜੀਤ ਸਿੰਘ ਮਾਨ ਨੇ ਘਟਨਾ  ਦੀ ਪੁਸ਼ਟੀ ਕਰਦੇ ਦੱਸਿਆ ਕਿ ਥਾਣਾ ਸਦਰ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ  ਲਾਸ਼ ਕਬਜ਼ੇ ਵਿੱਚ ਲੈਂਦਿਆਂ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਰਾਜਾ ਸਿੰਘ ਹਾਲੇ ਫਰਾਰ ਹੈ, ਜਿਸ ਦੀ ਭਾਲ ਲਈ ਪੁਲੀਸ ਵੱਲੋਂ ਕਾਰਵਾਈ ਜਾਰੀ ਹੈ।

Related posts

NewYork ਬਣਿਆ ਕੋਰੋਨਾ ਵਾਇਰਸ ਦਾ ਨਵਾਂ ਕੇਂਦਰ : WHO

On Punjab

ਯਾਦਸ਼ਕਤੀ ’ਤੇ ਵੀ ਅਸਰ ਪਾ ਸਕਦੈ ਕੋਰੋਨਾ ਸੰਕ੍ਰਮਣ, ਪੜ੍ਹੋ – ਅਧਿਐਨ ’ਚ ਸਾਹਮਣੇ ਆਈਆਂ ਗੱਲਾਂ

On Punjab

ਸੜਕ ਹਾਦਸੇ ਵਿੱਚ ਪਾਵਰਕਾਮ ਦੇ ਮੁਲਾਜ਼ਮ ਦੀ ਮੌਤ

On Punjab