PreetNama
ਫਿਲਮ-ਸੰਸਾਰ/Filmy

ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ‘ਚ ਖੜਕੀ, ਅਪਸ਼ਬਦ ਬੋਲੀ ਪ੍ਰਿਯੰਕਾ

ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ‘ਚ ਲੜਾਈ ਹੋ ਗਈ ਹੈ। ਇਹ ਖ਼ਬਰ ਤੇਜ਼ੀ ਨਾਲ ਫੈਲ ਰਹੀ ਹੈ। ਇਹ ਲੜਾਈ ਅਜਿਹੀ ਸੀ ਕਿ ਪ੍ਰਿਯੰਕਾ ਚੋਪੜਾ ਨੂੰ ਅਪਸ਼ਬਦ ਬੋਲਦੇ ਵੀ ਦੇਖਿਆ ਗਿਆ। ਗੁੱਸੇ ‘ਚ ਨਿੱਕ ਤੇ ਪ੍ਰਿਯਕਾਂ ਨੂੰ ਗੱਡੀ ‘ਚੋਂ ਉਤਾਰਦੇ ਵੀ ਵੇਖਿਆ ਗਿਆ।

ਹਾਲ ਹੀ ‘ਚ ਆਪਣੀ ਦੂਜੀ ਐਨੀਵਰਸਰੀ ਸੈਲੀਬ੍ਰੇਟ ਕਰਨ ਵਾਲੇ ਨਿੱਕ ਪ੍ਰਿਯੰਕਾ ਦੀ ਇਹ ਪਹਿਲੀ ਲੜਾਈ ਹੈ। ਇਹ ਖ਼ਬਰ ਤੇਜ਼ੀ ਨਾਲ ਫੈਲ ਰਹੀ ਹੈ, ਪਰ ਇਸ ਲੜਾਈ ਦੀ ਸੱਚਾਈ ਇਹ ਹੈ ਕਿ ਪ੍ਰਿਯੰਕਾ ਤੇ ਨਿੱਕ ਜਲਦ ਹੀ ਹਾਲੀਵੁਡ ਫਿਲਮ ‘ਟੈਕਸਸ ਫਾਰ ਯੂ’ ‘ਚ ਕੈਮਿਓ ਕਰਦੇ ਦਿਖਣਗੇ। ਉਸ ਹੀ ਫਿਲਮ ਦੀ ਸ਼ੂਟਿੰਗ ਅੱਜ ਕੱਲ੍ਹ ਲੰਡਨ ‘ਚ ਚੱਲ ਰਹੀ ਹੈ।
ਇਸ ਜਦ ਇੱਕ ਕੈਬ ਦਾ ਸੀਨ ਸ਼ੂਟ ਹੋ ਰਿਹਾ ਸੀ ਉਸ ਸੀਨ ‘ਚ ਦੋਹਾਂ ਨੇ ਲੜਾਈ ਕਰਨੀ ਸੀ। ਰੀਅਲ ਲੋਕੇਸ਼ਨ ਹੋਣ ਕਰਕੇ ਹਰ ਪਾਸੇ ਇਹ ਗੱਲ ਫੈਲ ਗਈ ਕਿ ਪ੍ਰਿਯੰਕਾ ਤੇ ਨਿੱਕ ਦੀ ਲੜਾਈ ਹੋ ਗਈ ਹੈ। ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਪ੍ਰਿਯੰਕਾ ਨੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਸੀ।

Related posts

BBC : ਇਨਕਮ ਟੈਕਸ ਵਿਭਾਗ ਨੇ ਬੀਬੀਸੀ ਦੇ ਦਿੱਲੀ-ਮੁੰਬਈ ਦਫ਼ਤਰਾਂ ‘ਤੇ ਮਾਰੀ ਰੇਡ, ਦਫ਼ਤਰ ਸੀਲ ਕੀਤੇ

On Punjab

ਹੁਮਾ ਕੁਰੈਸ਼ੀ ਨੇ ਰਸੋਈ ‘ਚ ਕਰਵਾਇਆ ਫੋਟੋਸ਼ੂਟ, ਹੁਣ ਹੋ ਰਹੀ ਟ੍ਰੋਲ

On Punjab

ਸ਼ਾਹਰੁਖ ਖਾਨ ਨੇ ਕਿਹਾ- ਇਸ ਵਜ੍ਹਾ ਕਰਕੇ ਹੋਣੀ ਚਾਹੀਦੀ ਹੈ ਰਣਵੀਰ ਸਿੰਘ ਦੀ ਗ੍ਰਿਫਤਾਰੀ, ਅੰਨ੍ਹੇਵਾਹ ਹੋ ਰਹੀ Video Viral

On Punjab