47.46 F
New York, US
October 24, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪ੍ਰਾਰਥਨਾ ਸਭਾ ਦੀ ਆੜ ’ਚ ਧਰਮ ਪਰਿਵਰਤਨ ਦੇ ਦੋਸ਼

ਬਠਿੰਡਾ- ਇੱਥੇ ਬੀਬੀ ਵਾਲਾ ਰੋਡ ’ਤੇ ਸਥਿਤ ਪੁੱਡਾ ਗਰਾਊਂਡ ਵਿੱਚ 28 ਅਕਤੂਬਰ ਨੂੰ ਈਸਾਈ ਭਾਈਚਾਰੇ ਵੱਲੋਂ ਹੋਣ ਵਾਲੀ ‘ਪ੍ਰਾਰਥਨਾ ਸਭਾ’ ਦੀ ਕੁਝ ਜਥੇਬੰਦੀਆਂ ਵੱਲੋਂ ਮੁਖ਼ਾਲਫ਼ਤ ਕੀਤੀ ਗਈ ਹੈ। ਇਸ ਨੂੰ ‘ਧਰਮ ਪਰਿਵਰਤਨ ਸੰਮੇਲਨ’ ਗਰਦਾਨਦਿਆਂ ਕੌਮਾਂਤਰੀ ਹਿੰਦੂ ਸਿੱਖ ਮਹਾਸਭਾ ਨੇ ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੀ ਗ਼ੈਰ-ਮੌਜੂਦਗੀ ਵਿੱਚ ਅੱਜ ਵਧੀਕ ਡਿਪਟੀ ਕਮਿਸ਼ਨਰ ਗੁਰਜਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਮਾਗਮ ਨੂੰ ਰੋਕਿਆ ਜਾਵੇ ਅਤੇ ਮਾਮਲੇ ਦੀ ਜਾਂਚ ਕਰਕੇ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।

ਮਹਾਸਭਾ ਦੇ ਜਨਰਲ ਸਕੱਤਰ ਅਤੇ ਭਾਜਪਾ ਆਗੂ ਸੁਖਪਾਲ ਸਿੰਘ ਸਰਾਂ ਨੇ ਦੋਸ਼ ਲਾਇਆ ਕਿ ਕੁਝ ਲੋਕ ਈਸਾਈ ਧਰਮ ਦੇ ਨਾਂ ’ਤੇ ਪ੍ਰਾਰਥਨਾ ਸਭਾਵਾਂ ਕਰਵਾ ਕੇ ਭੋਲੇ-ਭਾਲੇ ਹਿੰਦੂਆਂ ਅਤੇ ਸਿੱਖਾਂ ਨੂੰ ਕਥਿਤ ਤੌਰ ’ਤੇ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਾਦੂ-ਟੂਣੇ, ਭੂਤ-ਪ੍ਰੇਤ ਅਤੇ ਬਿਮਾਰੀਆਂ ਠੀਕ ਕਰਨ ਦੇ ਦਾਅਵਿਆਂ ਦੀ ਆੜ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਨਾ ਜਾਂ ਕਿਸੇ ਲਾਲਚ ਦੇ ਆਧਾਰ ’ਤੇ ਧਰਮ ਪਰਿਵਰਤਨ ਕਰਵਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਾਂ ਨੇ ਇਹ ਵੀ ਸਵਾਲ ਉਠਾਇਆ ਕਿ ਅਜਿਹੇ ਵਿਵਾਦਤ ਦੱਸੇ ਜਾ ਰਹੇ ਸਮਾਗਮ ਲਈ ਸਰਕਾਰੀ ਜ਼ਮੀਨ ਮੁਹੱਈਆ ਕਰਵਾਉਣ ਦੀ ਕੀ ਲੋੜ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਮਾਗਮ ਸਬੰਧੀ ਤੱਥਾਂ ਦੀ ਜਾਂਚ ਕਰਕੇ ਢੁੱਕਵੇਂ ਕਦਮ ਚੁੱਕੇ ਜਾਣ।

ਪ੍ਰਸ਼ਾਸਨ ਨੂੰ ਦਿੱਤੀ ਵਿਰੋਧ ਦੀ ਚਿਤਾਵਨੀ- ਇਸ ਮੌਕੇ 96 ਕਰੋੜੀ ਖ਼ਾਲਸਾ ਦਲ ਦੇ ਜਥੇਦਾਰ ਸਰਬਜੀਤ ਸਿੰਘ ਬੁੱਢਾ ਦਲ ਸ੍ਰੀ ਦਮਦਮਾ ਸਾਹਿਬ ਅਤੇ ਬਾਬਾ ਬਲਮ ਸਿੰਘ ਸ੍ਰੀ ਦਸਮੇਸ਼ ਤਰਨਾ ਦਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਸਮਾਗਮ ਨੂੰ ਰੋਕਣ ਅਤੇ ਕਥਿਤ ਦੋਸ਼ਾਂ ਦੀ ਜਾਂਚ ਕਰਕੇ ਕਾਰਵਾਈ ਕਰਨ ਵੱਲ ਧਿਆਨ ਨਾ ਦਿੱਤਾ, ਤਾਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮਾਜ ਦੇ ਹੋਰ ਲੋਕ ਆਪਣੇ ਪੱਧਰ ’ਤੇ ਇਸ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਪੈਦਾ ਹੋਣ  ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।ਮੰਗ ਪੱਤਰ ਸੌਂਪਣ ਸਮੇਂ ਗੁਰਦੁਆਰਾ ਸਿਵਲ ਲਾਈਨਜ਼ ਦੇ ਪ੍ਰਧਾਨ ਮਿੱਠੂ ਸਿੰਘ, ਗੁਰਦੁਆਰਾ ਸਿੰਘ ਸਭਾ ਦੇ ਜਨਰਲ ਸਕੱਤਰ ਹਰਦੀਪ ਸਿੰਘ ਬਿੱਟੂ, ਆਸ਼ੂਤੋਸ਼ ਤਿਵਾੜੀ, ਸੰਦੀਪ ਅਗਰਵਾਲ, ਨਿਤਿਨ ਗੋਇਲ, ਬਬੂਨਾ ਪ੍ਰਸਾਦ, ਅਜੈ ਗੋਇਲ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।

Related posts

ਅਮਰੀਕਾ ‘ਚ ਕੋਰੋਨਾ ਵੈਕਸੀਨ ਨੂੰ ਪੂਰੇ ਦੇਸ਼ ‘ਚ ਪਹੁੰਚਾਉਣ ਦਾ ਕੰਮ ਹੋਇਆ ਸ਼ੁਰੂ, ਕਰੋੜਾਂ ਲੋਕਾਂ ਦੀ ਜਾਗੀ ਉਮੀਦ

On Punjab

ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਪੁਲੀਸ ਨੇ ਪ੍ਰਭਾਵਿਤ ਥਾਣੇ ਵੱਲ ਜਾਣ ਤੋਂ ਰੋਕਿਆ

On Punjab

ਭਾਜਪਾ ’ਚ ਸਾਧਾਰਨ ਪਰਿਵਾਰਾਂ ਦੇ ਲੋਕ ਵੀ ਬਣ ਸਕਦੇ ਨੇ ਪ੍ਰਧਾਨ ਮੰਤਰੀ: ਨੱਢਾ ਪਾਰਟੀ ਦੀ ਆਨਲਾਈਨ ਮੈਂਬਰਸ਼ਿਪ ਮੁਹਿੰਮ ਸਬੰਧੀ ਸਮਾਰੋਹ ਨੂੰ ਕੀਤਾ ਸੰਬੋਧਨ

On Punjab