PreetNama
ਖਬਰਾਂ/News

ਪ੍ਰਧਾਨ ਮੰਤਰੀ ਲਈ ਬਣਾਈਆਂ ਸੱਪ ਦੀ ਖੱਲ ਦੀਆਂ ਚੱਪਲਾਂ ਜ਼ਬਤ

ਪੇਸ਼ਾਵਰਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਹੁਣ ਸੱਪ ਦੀ ਖੱਲ ਤੋਂ ਬਣੀਆਂ ਚੱਪਲਾਂ ਨਹੀਂ ਪਾ ਸਕਣਗੇ। ਖੈਬਰ ਪਖਤੂਨਖ਼ਵਾ ਖੇਤਰ ਦੀ ਜੰਗਲੀ ਜੀਵ ਵਿਭਾਗ ਟੀਮ ਨੇ ਜੁੱਤੀਆਂ ਦੀ ਦੁਕਾਨ ਤੋਂ ਸੱਪ ਦੀ ਖੱਲ ਨਾਲ ਬਣੀਆਂ ਪੇਸ਼ਾਵਰੀ ਚੱਪਲਾਂ ਬਰਾਮਦ ਕੀਤੀਆਂ ਹਨ। ਇਹ ਚੱਪਲਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਤੋਹਫੇ ‘ਚ ਦਿੱਤੀਆਂ ਜਾਣੀਆਂ ਸੀ।

ਡਾਨ ਅਖ਼ਬਾਰ ਮੁਤਾਬਕ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਪੇਸ਼ਾਵਰ ਦੇ ਨਮਕ ਮੰਡੀ ਇਲਾਕੇ ‘ਚ ਅਫਗਾਨ ਚੱਪਲ ਹਾਉਸ ਨਾਂ ਦੀ ਦੁਕਾਨ ‘ਤੇ ਛਾਪੇਮਾਰੀ ਕਰ ਇਹ ਚੱਪਲਾਂ ਬਰਾਮਦ ਕੀਤੀਆਂ ਹਨ। ਉਧਰ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਸੱਪ ਦੀ ਖੱਲ ਅਮਰੀਕਾ ਤੋਂ ਦੋ ਜੋੜੀਆਂ ਕਪਤਾਨ ਚੱਪਲਾਂ ਬਣਾਉਣ ਲਈ ਭੇਜੀ ਗਈ ਸੀ। ਇਸ ਬਾਰੇ ਹੁਣ ਜਾਂਚ ਪੜਤਾਲ ਹੋ ਰਹੀ ਹੈ।
ਖੇਬਰ ਪਖ਼ਤੂਨਖ਼ਵਾ ਖੇਤਰ ਦੇ ਵਾਤਾਵਰਣ ਮੰਤਰੀ ਇਸਤਿਆਕ ਉਮਰ ਨੇ ਕਿਹਾ ਕਿ ਸੱਪ ਦੀ ਖੱਲ ਨਾਲ ਚੱਪਲਾਂ ਬਣਾਉਣਾ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ। ਫੇਰ ਭਾਵੇ ਚੱਪਲਾਂ ਕਿਸੇ ਲਈ ਹੀ ਕਿਉਂ ਨਾ ਬਣਾਈਆਂ ਜਾ ਰਹੀਆਂ ਹੋਣ।

Related posts

ਹਿਮਾਲਿਆ ਖੇਤਰ ‘ਚ ਕਦੇ ਵੀ ਆ ਸਕਦੈ ਵੱਡਾ ਭੂਚਾਲ, ਵਿਗਿਆਨੀਆਂ ਦਾ ਦਾਅਵਾ- ਹੋਵੇਗੀ ਭਾਰੀ ਤਬਾਹੀ

On Punjab

ਬੈਂਕ ‘ਚੋਂ ਸੇਫ਼ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Pritpal Kaur

ਚੋਣ ਕਮਿਸ਼ਨ ਬਾਅਦ ਦੁਪਹਿਰ 2 ਵਜੇ ਕਰੇਗਾ ਚੋਣ ਪ੍ਰੋਗਰਾਮ ਦਾ ਐਲਾਨ

On Punjab