PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪ੍ਰਧਾਨ ਮੰਤਰੀ ਮੋਦੀ ‘ਟਰੰਪ’ ਦਾ ਨਾਮ ਨਹੀਂ ਲੈ ਰਹੇ, ਕਿਉਂਕਿ ਅਮਰੀਕੀ ਰਾਸ਼ਟਰਪਤੀ ਪੂਰਾ ਸੱਚ ਦੱਸ ਦੇਣਗੇ: ਰਾਹੁਲ ਗਾਂਧੀ

ਨਵੀਂ ਦਿੱਲੀ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਗਬੰਦੀ ਲਈ ਵਿਚੋਲਗੀ ਸਬੰਧੀ ਦਾਅਵਿਆਂ ਦੇ ਸੰਦਰਭ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਨਾਮ ਕਿਉਂ ਨਹੀਂ ਲਿਆ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਟਰੰਪ ਸਾਰੀ ਸੱਚਾਈ ਸਾਹਮਣੇ ਰੱਖ ਦੇਣਗੇ।

ਰਾਹੁਲ ਗਾਂਧੀ ਨੇ ਸੰਸਦੀ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਕੀ ਹੋਇਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਇਹ ਨਹੀਂ ਕਿਹਾ ਕਿ ਟਰੰਪ ਝੂਠ ਬੋਲ ਰਹੇ ਹਨ। ਸਾਰਿਆਂ ਨੂੰ ਪਤਾ ਹੈ ਕਿ ਕੀ ਹੋਇਆ ਹੈ। ਉਹ ਬੋਲ ਨਹੀਂ ਪਾ ਰਹੇ, ਇਹੀ ਹਕੀਕਤ ਹੈ। ਜੇਕਰ ਪ੍ਰਧਾਨ ਮੰਤਰੀ ਨੇ ਬੋਲ ਦਿੱਤਾ, ਉਹ (ਟਰੰਪ) ਖੁੱਲ੍ਹ ਕੇ ਬੋਲ ਦੇਣਗੇ ਤੇ ਪੂਰੀ ਸੱਚਾਈ ਖੋਲ੍ਹ ਕੇ ਰੱਖ ਦੇਣਗੇ। ਇਸ ਲਈ (ਮੋਦੀ) ਨਹੀਂ ਬੋਲ ਰਹੇ ਹਨ।’’ ਗਾਂਧੀ ਨੇ ਕਿਹਾ, ‘‘ਅਜੇ ਉਹ (ਟਰੰਪ) ਵਪਾਰ ਸਮਝੌਤਾ ਚਾਹੁੰਦੇ ਹਨ। ਉਥੇ (ਟਰੰਪ) ਦਬਾਉਣਗੇ। ਤੁਸੀਂ ਦੇਖਣਾ ਕਿ ਕਿਹੋ ਜਿਹਾ ਵਪਾਰ ਸਮਝੌਤਾ ਹੁੰਦਾ ਹੈ।’’

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੇ ਗੋਲਮੋਲ ਤਰੀਕੇ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਸਿੱਧੇ ਤੌਰ ’ਤੇ ਕਹਿਣ ਕਿ ਅਮਰੀਕੀ ਰਾਸ਼ਟਰਪਤੀ ਨੇ ਝੂਠ ਬੋਲਿਆ ਹੈ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਦੁਨੀਆ ਦੇ ਕਿਸੇ ਵੀ ਆਗੂ ਨੇ ਉਨ੍ਹਾਂ ਨੂੰ ‘ਅਪਰੇਸ਼ਨ ਸਿੰਧੂਰ’ ਰੋਕਣ ਲਈ ਨਹੀਂ ਕਿਹਾ ਸੀ।

Related posts

ਅਨੇਕਾ ਸਰੀਰਕ ਬਿਮਾਰੀਆਂ ਦਾ ਨਾਸ ਕਰਦਾ ਸ਼ਿਲਾਜੀਤ, ਜਾਣੋ ਹਿਮਾਲਿਆ ‘ਚੋਂ ਮਿਲਣ ਵਾਲੇ ਇਸ ਕਾਲੇ ਪਦਾਰਥ ਦੇ ਫਾਇਦੇ

On Punjab

ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈੈਸਟੋ ਜਾਰੀ

On Punjab

ਕੈਨੇਡਾ ਦੀ ਸਰਹੱਦ ‘ਤੇ ਅਸਮਾਨ ‘ਚ ਘੁੰਮ ਰਹੀ ਰਹੱਸਮਈ ਵਸਤੂ, ਅਮਰੀਕੀ ਲੜਾਕੂ ਜਹਾਜ਼ ਦੁਆਰਾ ਨਿਸ਼ਾਨਾ ਲਗਾਕੇ ਕੀਤੀ ਖ਼ਤਮ

On Punjab