60.84 F
New York, US
October 29, 2026
PreetNama
ਖੇਡ-ਜਗਤ/Sports News

ਪੈਰਾ ਉਲੰਪਿਕ ਬੈਡਮਿੰਟਨ ਖਿਡਾਰੀ ਸੰਜੀਵ ਨੇ ਯੂਗਾਂਡਾ ’ਚ ਜਿੱਤਿਆ ਚਾਂਦੀ ਦਾ ਮੈਡਲ

ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਉਨ੍ਹਾਂ ਖਿਡਾਰੀਆਂ ਲਈ ਮਿਸਾਲ ਹੈ ਜੋ ਆਰਥਕ ਹਾਲਤ ਖ਼ਰਾਬ ਹੋਣ ਦੇ ਬਾਅਦ ਖੇਡ ਨੂੰ ਅਲਵਿਦਾ ਕਹਿ ਦਿੰਦੇ ਹੈ। ਪਰ ਸੰਜੀਵ ਨੇ ਆਪਣੇ ਭੈਡ਼ੇ ਦੌਰ ਨਾਲ ਲਡ਼ਦੇ ਹੋਏ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਸੰਜੀਵ ਨੇ ਆਪਣੇ ਨਾਮ ਨਾਲ ਇਕ ਹੋਰ ਉਪਲਬਧੀ ਜੋਡ਼ੀ ਹੈ। ਸੰਜੀਵ ਨੇ ਚੰਡੀਗਡ਼੍ਹ ਤੋਂ ਹੀ ਬੈਡਮਿੰਟਨ ਦੀ ਟ੍ਰੇਨਿੰਗ ਲਈ ਹੈ ਅਤੇ ਅੱਜ ਉਹ ਇੰਟਰਨੈਸ਼ਨਲ ਪੱਧਰ ’ਤੇ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਹੈ। 13 ਤੋਂ 21 ਨਵੰਬਰ ਤਕ ਯੂਗਾਂਡਾ ਦੇ ਕਮਪਾਲਾ ਵਿਚ ਚੌਥੀ ਯੂਗਾਂਡਾ ਇੰਟਰਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਆਯੋਜਨ ਹੋਇਆ। ਇਸ ਵਿਚ ਹਰ ਦੇਸ਼ ਦੇ ਪੈਰਾ ਬੈਡਮਿੰਟਨ ਖਿਡਾਰੀ ਹਿੱਸਾ ਲੈ ਰਹੇ ਸਨ। ਇਸ ਮੁਕਾਬਲੇ ਵਿਚ ਸੰਜੀਵ ਨੇ ਵਹੀਲ ਚੇਅਰ 2 ਕੈਟੇਗਰੀ ਵਿਚ ਭਾਗ ਲਿਆ ਸੀ ਅਤੇ ਚਾਂਦੀ ਦਾ ਮੈਡਲ ਜਿੱਤਿਆ। ਸੰਜੀਵ ਨੇ ਦੱਸਿਆ ਕਿ ਉਹ ਸਿਰਫ ਦੋ ਅੰਕ ਨਾਲ ਗੋਲਡ ਮੇਡਲ ਜਿੱਤਣ ਤੋਂਂ ਰਹਿ ਗਏ। ਉਨ੍ਹਾਂ ਨੇ ਦੱਸਿਆ ਕਿ ਜਿਸ ਕੋਰਟ ਵਿਚ ਮੁਕਾਬਲਾ ਹੋ ਰਿਹਾ ਸੀ ਉਸਦੀ ਲਾਇਟਨਿੰਗ ਠੀਕ ਨਹੀਂ ਸੀ। ਇਸਦੇ ਇਲਾਵਾ ਸ਼ਟਲ ਵੀ ਠੀਕ ਨਹੀਂ ਸੀ। ਅਜਿਹੇ ਕਈ ਕਾਰਨ ਰਹੇ ਜਿਸ ਵਜ੍ਹਾ ਨਾਲ ਉਹ ਗੋਲਡ ਮੈਡਲ ਜਿੱਤਣ ਤੋਂ ਰਹਿ ਗਏ।

ਹੀਲ ਚੇਅਰ ’ਤੇ ਖੇਡਣ ਵਾਲੇ ਹਨ ਪੰਜਾਬ ਦੇ ਇਕੋ ਇਕ ਖਿਡਾਰੀ

ਸੰਜੀਵ ਨੇ ਆਪਣੀ ਟ੍ਰੇਨਿੰਗ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ ਅਤੇ ਉਹ ਵ੍ਹਹੀਲ ਚੇਅਰ ’ਤੇ ਖੇਡਣ ਵਾਲੇ ਪੰਜਾਬ ਤੋਂ ਪਹਿਲੇ ਖਿਡਾਰੀ ਵੀ ਹਨ। ਸੰਜੀਵ ਪਹਿਲਾਂ ਪੁਰਾਣੀ ਅਤੇ ਟੁੱਟੀ ਹੋਈ ਵਹੀਲ ਚੇਅਰ ’ਤੇ ਬੈਠ ਕਰ ਖੇਡਦੇ ਸਨ। ਪਰ ਸੰਦੀਪ ਜਾਖਰ ਦੀ ਮਦਦ ਨਾਲ ਉਨ੍ਹਾਂ ਨੂੰ ਨਵੀਂ ਸਪੋਟਰਸ ਵਹੀਲਚੇਅਰ ਮਿਲੀ ਜਿਸਦੀ ਕੀਮਤ ਕਰੀਬ ਚਾਰ ਲੱਖ ਰੁਪਏ ਹੈ। ਇਹ ਵਹੀਲ ਚੇਅਰ ਯੂਕੇ ਤੋਂਂ ਬਣ ਕੇਆਈ ਸੀ।

ਪੰਜਾਬ ਸਰਕਾਰ ਨੇ ਇਸੇ ਸਾਲ ਦਿੱਤਾ ਮਹਾਰਾਜਾ ਰਣਜੀਤ ਸਿੰਘ ਐਵਾਰਡ

ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਨੂੰ ਪੰਜਾਬ ਸਰਕਾਰ ਨੇ ਇਸ ਸਾਲ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਕੇ ਸਨਮਾਨਿਤ ਕੀਤਾ। ਬੈਡਮਿੰਟਨ ਖਿਡਾਰੀ ਸੰਜੀਵ ਨੇ ਦੱਸਿਆ ਕਿ ਮੌਜੂਦਾ ਸਮਾਂ ਵਿਚ ਉਹ ਇੰਡਿਆ ਦੇ ਨੰਬਰ ਇਕ ਬੈਡਮਿੰਟਨ ਖਿਡਾਰੀ ਹਨ, ਏਸ਼ਿਆ ਵਿਚ 10ਵੇਂ ਅਤੇ ਦੁਨੀਆ ਵਿਚ 19ਵੇਂ ਨੰਬਰ ਦੇ ਖਿਡਾਰੀ ਹੈ। ਮੈਂ ਇੰਟਰਨੈਸ਼ਨਲ ਮੁਕਾਬਲਿਆਂ ਵਿਚ 14 ਮੈਡਲ, ਨੈਸ਼ਨਲ ਗੇਮਸ ਵਿਚ 19 ਗੋਲਡ ਮੈਡਲ, 5 ਸਿਲਵਰ ਮੈਡਲ ਅਤੇ 3 ਬਰਾਂਜ ਮੈਡਲ ਜਿੱਤੇ ਹਨ।

ਕਈ ਮੁਕਾਬਲਿਆਂ ’ਚ ਆਪਣੇ ਆਪ ਨੂੰ ਸਾਬਤ ਕਰ ਚੁੱਕੇ ਹਨ ਸੰਜੀਵ

– ਯੂਗਾਂਡਾ ਵਿਚ ਖੇਡੀ ਗਈ 2019 ਚੈਂਪੀਅਨਸ਼ਿਪ ’ਚ ਏਕਲ ਵਿਚ ਗੋਲਡ ਅਤੇ ਡਬਲਸ ਵਿਚ ਕਾਂਸੀ ਮੈਡਲ ਜਿੱਤਿਆ।

– ਯੂਗਾਂਡਾ ਪੈਰਾ ਬੈਡਮਿੰਟਨ 2018 ਵਿਚ ਗੋਲਡ ਤੇ ਕਾਂਸੀ ਮੈਡਲ ਜਿੱਤਿਆ।

– ਯੂਗਾਂਡਾ ਪੈਰਾ ਬੈਡਮਿੰਟਨ ਇੰਟਰਨੈਸ਼ਨਲ 2017 ’ਚ ਗੋਲਡ ਮੈਡਲ ਜਿੱਤਿਆ।

– ਵਲਰਡ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਜਰਮਨੀ 2013 ਵਿਚ ਬਰਾਂਜ ਮੈਡਲ ਜਿੱਤਿਆ ।

– ਫਰੇਂਚ ਇੰਟਰਨੈਸ਼ਨਲ ਪੈਰਾ ਬੈਡਮਿੰਟਨ 2012 ’ਚ ਕਾਂਸਾ ਮੈਡਲ ਜਿੱਤਿਆ।

– ਓਪਨ ਬੈਡਮਿੰਟਨ ਟੂਰਨਾਮੈਂਟ ਇਜ਼ਰਾਈਲ 2010 ਵਿਚ ਬਰਾਂਜ ਮੈਡਲ ਜਿੱਤਿਆ।

– ਵਲਰਡ ਗੇਮਸ ਵਿਚ ਭਾਰਤ 2010 ਵਿਚ ਸਿਲਵਰ ਮੈਡਲ ਜਿੱਤਿਆ।

Related posts

Rishabh Pant Accident: ਮਾਂ ਨੂੰ ਸਰਪ੍ਰਾਈਜ਼ ਦੇਣ ਆ ਰਹੇ ਸੀ ਰਿਸ਼ਭ ਪੰਤ, ਨਵੇਂ ਸਾਲ ‘ਤੇ ਬਣਾਇਆ ਸੀ ਉਤਰਾਖੰਡ ਜਾਣ ਦਾ ਪਲਾਨ

On Punjab

ਅੰਪਾਇਰ ਵੱਲੋਂ ਆਊਟ ਨਾ ਦਿੱਤੇ ਜਾਣ ‘ਤੇ ਬੱਚਿਆਂ ਵਾਂਗ ਰੋਏ ਕ੍ਰਿਸ ਗੇਲ..

On Punjab

ਐਮ ਐਸ ਧੋਨੀ ਨੇ ਮੰਨੀ ICC ਦੀ ਗੱਲ, ਨਹੀਂ ਪਹਿਨਣਗੇ ‘ਬਲਿਦਾਨ ਚਿੰਨ੍ਹ’ ਵਾਲੇ ਦਸਤਾਨੇ

On Punjab