PreetNama
ਸਿਹਤ/Health

ਪੇਟ ਦੀ ਜ਼ਿਆਦਾ ਚਰਬੀ ਨਾਲ ਹੋ ਸਕਦੀ ਜਲਦੀ ਮੌਤ!

ਇੱਕ ਤਾਜ਼ਾ ਖੋਜ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪੇਟ ਦੀ ਚਰਬੀ ਵਿੱਚ ਵਾਧਾ ਛੇਤੀ ਮੌਤ ਦਾ ਕਾਰਨ ਬਣ ਸਕਦਾ ਹੈ। ਖੋਜਕਰਤਾਵਾਂ ਨੇ ਕਿਹਾ ਹੈ ਕਿ ਛੇਤੀ ਮੌਤ ਦੇ ਜੋਖਮ ਨੂੰ ਪਛਾਣਨ ਲਈ ਬਾਡੀ ਮਾਸ ਇੰਡੈਕਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਬਾਡੀ ਮਾਸ ਇੰਡੈਕਸ:

ਲੋਕਾਂ ਦਾ ਭਾਰ ਬਾਡੀ ਮਾਸ ਇੰਡੈਕਸ ਦੁਆਰਾ ਮਾਪਿਆ ਜਾਂਦਾ ਹੈ। ਪਰ ਇਸ ਦੀ ਅਲੋਚਨਾ ਕੀਤੀ ਜਾਂਦੀ ਹੈ ਕਿਉਂਕਿ ਇਸ ਨਾਲ ਇਹ ਨਹੀਂ ਪਤਾ ਚੱਲਦਾ ਕਿ ਸਰੀਰ ਵਿੱਚ ਚਰਬੀ ਕਿੱਥੇ ਇਕੱਠੀ ਹੁੰਦੀ ਹੈ।

ਪੇਟ ਦੀ ਜ਼ਿਆਦਾ ਚਰਬੀ ਮੌਤ ਦਾ ਕਾਰਨ ਹੈ?

ਇਸ ਸਬੰਧ ਵਿਚ ਬਹੁਤ ਸਾਰੇ ਖੋਜ ਅਤੇ ਅਧਿਐਨ ਕੀਤੇ ਗਏ ਹਨ, ਜਿਸ ਤੋਂ ਬਾਅਦ ਇਹ ਪਾਇਆ ਗਿਆ ਕਿ ਪੇਟ ਦੀ ਵਧੇਰੇ ਚਰਬੀ ਅਸਲ ‘ਚ ਛੇਤੀ ਮੌਤ ਦਾ ਕਾਰਨ ਹੋ ਸਕਦੀ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪੇਟ ਦੀ ਚਰਬੀ ‘ਚ ਵਾਧਾ, ਖ਼ਾਸਕਰ ਔਰਤਾਂ ‘ਚ ਹਰ 10 ਸੈ.ਮੀ., ਮੌਤ ਦੇ ਜੋਖਮ ‘ਚ 8 ਪ੍ਰਤੀਸ਼ਤ ਦਾ ਵਾਧਾ ਕਰ ਸਕਦਾ ਹੈ। ਜਦਕਿ ਮਰਦਾਂ ‘ਚ 12 ਪ੍ਰਤੀਸ਼ਤ ਦੀ ਮੌਤ ਦਾ ਜੋਖਮ ਪੇਟ ਦੀ ਚਰਬੀ ‘ਚ ਵਾਧਾ ਹਰ 10 ਸੈ.ਮੀ.ਹੋ ਸਕਦਾ ਹੈ। ਇਸਦੇ ਉਲਟ, ਸਰੀਰ ਦੇ ਦੂਜੇ ਹਿੱਸਿਆਂ ਵਿੱਚ ਮੌਜੂਦ ਵਧੇਰੇ ਚਰਬੀ ਛੇਤੀ ਮੌਤ ਦੇ ਜੋਖਮ ਨੂੰ ਘਟਾ ਸਕਦੀ ਹੈ।ਦੂਜੇ ਪਾਸੇ ਈਰਾਨ ਦੀ ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਦੇ ਅਧਿਐਨ ‘ਚ ਕਿਹਾ ਗਿਆ ਹੈ, “ਇਹ ਗੱਲ ਪਹਿਲਾਂ ਹੀ ਮਸ਼ਹੂਰ ਹੈ ਕਿ ਜ਼ਿਆਦਾ ਭਾਰ ਜਾਂ ਮੋਟਾਪਾ ਹੋਣਾ ਦਿਲ ਦੀ ਬਿਮਾਰੀ, ਗੁਰਦੇ ਦੇ ਕੈਂਸਰ ਦੇ ਜੋਖਮ ਨਾਲ ਜੁੜਿਆ ਹੋਇਆ ਹੈ।”

Related posts

ਨਸ਼ਾ ਛੁਡਾਉਣ ਲਈ ਚੀਨ ਨੇ ਕੱਢੀ ਖ਼ਾਸ ਤਕਨੀਕ, ਜਾਣ ਕੇ ਹੋ ਜਾਓਗੇ ਹੈਰਾਨ

On Punjab

ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ ਪੀਓ ਇਹ ਚਾਹ

On Punjab

ਤੁਸੀ ਇੰਝ ਬਣਾ ਸਕਦੇ ਹੋ ਘਰ ਵਿੱਚ ਹੀ ਬਿਊਟੀ ਪ੍ਰੋਡਕਟ

On Punjab