PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੁਲੀਸ ’ਤੇ ਫ਼ਾਇਰ ਕਰ ਕੇ ਭੱਜਣ ਦੀ ਕੋਸ਼ਿਸ਼ ਕਰਦਾ ਮੁਲਜ਼ਮ ਪੁਲੀਸ ਗੋਲੀ ਨਾਲ ਜ਼ਖ਼ਮੀ

ਅੰਮ੍ਰਿਤਸਰ- ਅਸਲਾ ਰਿਕਵਰੀ ਲਈ ਪਿੰਡ ਭਕਨਾ ਨੇੜੇ ਗੰਦੇ ਨਾਲੇ ਕੋਲ ਲਿਜਾਏ ਗਏ ਇਕ ਮੁਲਜ਼ਮ ਨੇ ਅੱਜ ਭੱਜਣ ਦੀ ਨੀਅਤ ਨਾਲ ਲੁਕਾ ਕੇ ਰੱਖੇ ਹੋਏ ਅਸਲੇ ਨਾਲ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ ਪਰ ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਿਆ ਹੈ।

ਪੁਲੀਸ ਨੇ ਫ਼ੌਰੀ ਤੌਰ ’ਤੇ ਉਸ ਨੂੰ ਕਾਬੂ ਕਰ ਲਿਆ, ਜਿਸ ਦੀ ਸ਼ਨਾਖ਼ਤ ਤਰਸੇਮ ਸਿੰਘ ਵਾਸੀ ਕਿੱਕਰ ਪੀਰ ਵਾਲੀ ਗਲੀ, ਨੇੜੇ ਪਾਰਕਿੰਗ ਗੁਰਦੁਆਰਾ ਸਾਹਿਬ ਤਰਨ ਤਾਰਨ ਵੱਜੋਂ ਦੱਸੀ ਗਈ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਇੱਕ ਨੌਂ ਐਮਐਮ ਦਾ ਪਿਸਤੌਲ ਬਰਾਮਦ ਕੀਤਾ ਹੈ। ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਦਿਹਾਤੀ ਪੁਲੀਸ ਦੇ ਸੀਆਈਏ ਸਟਾਫ ਨੇ ਤਰਸੇਮ ਸਿੰਘ ਨੂੰ ਬੀਤੇ ਕੱਲ੍ਹ ਗ੍ਰਿਫਤਾਰ ਕੀਤਾ ਸੀ। ਜਦ ਉਸ ਨੂੰ ਅਸਲਾ ਰਿਕਵਰੀ ਲਈ ਅੱਜ ਪਿੰਡ ਭਕਨਾ ਨੇੜੇ ਗੰਦੇ ਨਾਲੇ ਕੋਲ ਲਿਜਾਇਆ ਗਿਆ ਤਾਂ ਇਹ ਘਟਨਾ ਵਾਪਰੀ। ਐਸਐਸਪੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਤਰਸੇਮ ਸਿੰਘ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਅਮਰਪ੍ਰੀਤ ਸਿੰਘ ਅਤੇ ਰਾਜਬੀਰ ਸ਼ਾਮਿਲ ਸਨ।

ਪੁਲੀਸ ਨੇ ਇਹਨਾਂ ਦੇ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਸਨ, ਜਿਨ੍ਹਾਂ ਵਿੱਚ ਇੱਕ ਨੌਂ ਐਮਐਮ ਦਾ ਅਤੇ ਇੱਕ ਪੁਆਇੰਟ 30 ਬੋਰ ਦਾ ਪਿਸਤੌਲ ਸ਼ਾਮਿਲ ਸੀ। ਇਸ ਤੋਂ ਇਲਾਵਾ ਦੋ ਜ਼ਿੰਦਾ ਕਾਰਤੂਸ, 7 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਇੱਕ ਕਾਰ ਬਰਾਮਦ ਕੀਤੀ ਸੀ।

ਇਸ ਸਬੰਧ ਵਿੱਚ ਥਾਣਾ ਘਰਿੰਡਾ ਵਿੱਚ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਗਿਆ ਸੀ। ਐਸਐਸਪੀ ਨੇ ਦੱਸਿਆ ਕਿ ਹੁਣ ਇਸ ਮਾਮਲੇ ਵਿੱਚ ਬਰਾਮਦਗੀ ਤਿੰਨ ਪਿਸਤੌਲ ਹੋ ਗਈ ਹੈ।

Related posts

ਭਾਰਤ ਨੂੰ ਸੁਰੱਖਿਆ ਪ੍ਰੀਸ਼ਦ ‘ਚ ਸਥਾਈ ਮੈਂਬਰ ਹੋਣ ਦਾ ਪੂਰਾ ਅਧਿਕਾਰ : ਸ਼੍ਰਿੰਗਲਾ

On Punjab

ਚਾਹ ਵਾਲੇ ਤੋਂ ਲੈ ਕੇ ਹੁਣ ਪੀਐਮ ਬਣੇ ਮੋਦੀ ਕਿੰਨੇ ਅਮੀਰ? ਜਾਣੋ ਮੋਦੀ ‘ਤੇ ਚੱਲਦੇ ਕਿੰਨੇ ਕੇਸ

On Punjab

ਕਰਤਾਰਪੁਰ ਸਾਹਿਬ ਲਾਂਘਾ ਦਰਸ਼ਨ ਲਈ ਭਾਰਤੀਆਂ ਨੂੰ ਦੇਣੇ ਪੈਣਗੇ 20 ਡਾਲਰ, 24 ਅਕਤੂਬਰ ਨੂੰ ਹੋਵੇਗਾ ਸਮਝੌਤਾ

On Punjab