PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੁਰੀ ਦੀ ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ; ਇੱਕ ਸ਼ਰਧਾਲੂ ਦੀ ਮੌਤ; 100 ਤੋਂ ਵੱਧ ਜ਼ਖ਼ਮੀ

ਉੜੀਸਾ- ਉੜੀਸਾ ਦੇ ਪੁਰੀ ਵਿੱਚ ਵਿਸ਼ਵ ਪ੍ਰਸਿੱਧ ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ ਮਚ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ 100 ਤੋਂ ਵੱਧ ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਅੱਜ ਸ਼ਾਮ 5 ਵਜੇ ਦੇ ਕਰੀਬ ਉਸ ਵੇਲੇ ਵਾਪਰੀ, ਜਦੋਂ ਭਗਵਾਨ ਜਗਨਨਾਥ ਦੇ ਦਰਸ਼ਨਾਂ ਲਈ ਲੋਕਾਂ ਦੀ ਭੀੜ ਅਚਾਨਕ ਰੱਥਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਨ ਲੱਗੀ।

ਇਸ ਦੌਰਾਨ ਸੇਵਾਦਾਰ ਨੇ ਲੋਕਾਂ ਨੂੰ ਪਿੱਛੇ ਹਟਾਇਆ ਤੇ ਲੋਕਾਂ ਦੇ ਇੱਕ-ਦੂਜੇ ਨੂੰ ਧੱਕਾ ਦੇਣ ਨਾਲ ਭਗਦੜ ਮਚ ਗਈ ਅਤੇ ਲੋਕ ਇੱਕ-ਦੂਜੇ ਦੇ ਉੱਪਰ ਡਿੱਗਣ ਲੱਗੇ। ਇਹ ਸਭ ਉਸ ਵੇਲੇ ਹੋਇਆ ਜਦੋਂ ਤੇਜ਼ ਮੀਂਹ ਪੈ ਰਿਹਾ ਸੀ। ਇਸ ਦੇ ਬਾਵਜੂਦ ਰੱਥ ਯਾਤਰਾ ਦੇ ਰਸਤੇ ’ਤੇ ਕਈ ਲੱਖਾਂ ਸ਼ਰਧਾਲੂ ਮੌਜੂਦ ਹਨ। ਇਹ ਯਾਤਰਾ ਮੁੱਖ ਮੰਦਰ ਤੋਂ 3 ਕਿਲੋਮੀਟਰ ਦੂਰ ਬਣੇ ਗੁੰਡੀਚਾ ਮੰਦਰ ਤੱਕ ਜਾਵੇਗੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਰੀ ਦੀ ਇਸ ਇਤਿਹਾਸਕ ਯਾਤਰਾ ਵਿੱਚ ਭਗਦੜ ਮਚੀ ਹੋਵੇ, ਇਸ ਤੋਂ ਪਹਿਲਾਂ ਵੀ ਦੋ ਵਾਰ ਅਜਿਹੇ ਹਾਦਸੇ ਸਾਹਮਣੇ ਆ ਚੁੱਕੇ ਹਨ। ਸਾਲ 2015 ਵਿੱਚ 18 ਜੁਲਾਈ ਨੂੰ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੁਰੀ ਪਹੁੰਚੇ ਹੋਏ ਸਨ। ਭਗਵਾਨ ਬਲਭੱਦਰ ਦਾ ਰੱਥ ਖਿੱਚਣ ਦੌਰਾਨ ਗ੍ਰੈਂਡ ਰੋਡ ਦੇ ਮਾਰੀਚੀਕੋਟ ਚੌਕ ਨੇੜੇ ਅਚਾਨਕ ਭੀੜ ਬੇਕਾਬੂ ਹੋ ਗਈ ਅਤੇ ਇੱਕ-ਦੂਜੇ ਉੱਪਰ ਡਿੱਗਣ ਕਾਰਨ ਦਮ ਘੁੱਟਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ ਸੀ, ਜਦਕਿ 6 ਲੋਕ ਗੰਭੀਰ ਜ਼ਖ਼ਮੀ ਹੋਏ ਸਨ।

ਸਾਲ 2025 ਵਿੱਚ ਵੀ ਭਗਦੜ ਕਾਰਨ ਹੋਈਆਂ ਸਨ ਤਿੰਨ ਮੌਤਾਂ- ਇਸੇ ਤਰ੍ਹਾਂ ਪਿਛਲੇ ਸਾਲ 29 ਜੂਨ 2025 ਨੂੰ ਜਗਨਨਾਥ ਰੱਥ ਯਾਤਰਾ ਦੌਰਾਨ ਗੁੰਡੀਚਾ ਮੰਦਰ ਦੇ ਬਾਹਰ ਸਰਧਾਬਲੀ ਇਲਾਕੇ ਵਿੱਚ ਤੜਕੇ ਹਜ਼ਾਰਾਂ ਲੋਕ ਦਰਸ਼ਨਾਂ ਲਈ ਇਕੱਠੇ ਹੋਏ ਸਨ। ਅਚਾਨਕ ਭੀੜ ਦੇ ਇੱਕਦਮ ਅੱਗੇ ਵਧਣ ਕਾਰਨ ਮਚੀ ਭਗਦੜ ਵਿੱਚ 3 ਸ਼ਰਧਾਲੂਆਂ ਦੀ ਜਾਨ ਚਲੀ ਗਈ ਸੀ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਉਸ ਘਟਨਾ ਤੋਂ ਬਾਅਦ ਰਾਜ ਸਰਕਾਰ ਨੇ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਸਨ ਅਤੇ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਕਈ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਗਈ ਸੀ।

Related posts

ਅਸ਼ਰਫ ਗਨੀ ਦੂਜੀ ਵਾਰ ਬਣੇ ਅਫਗਾਨਿਸਤਾਨ ਦੇ ਰਾਸ਼ਟਰਪਤੀ

On Punjab

ਇਕ ਸਾਲ ’ਚ ਅਮਰੀਕਾ ’ਚ ਨਾਜਾਇਜ਼ ਦਾਖ਼ਲੇ ਦੀ ਕੋਸ਼ਿਸ਼ ਕਰਦੇ 97 ਹਜ਼ਾਰ ਭਾਰਤੀ ਫੜੇ, ਲਗਾਤਾਰ ਵੱਧ ਰਹੀ ਹੈ ਗਿਣਤੀ

On Punjab

ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਅੱਜ

On Punjab