74.44 F
New York, US
March 12, 2026
PreetNama
ਫਿਲਮ-ਸੰਸਾਰ/Filmy

ਪੀਟੀਸੀ ਪੰਜਾਬੀ ‘ਤੇ 10 ਤੋਂ ਸ਼ੁਰੂ ਹੋਵੇਗਾ ‘ਹੁਨਰ ਪੰਜਾਬ ਦਾ’ ਸ਼ੋਅ

‘ਵਾਈਸ ਆਫ਼ ਪੰਜਾਬ’, ‘ਮਿਸ ਪੀਟੀਸੀ ਪੰਜਾਬੀ’ ਤੇ ‘ਮਿਸਟਰ ਪੰਜਾਬ’ ਨਾਲ ਦੁਨੀਆ ਨੂੰ ਕਈ ਵੱਡੇ ਗਾਇਕ ਤੇ ਅਦਾਕਾਰ, ਅਦਾਕਾਰਾਂ ਦੇਣ ਤੋਂ ਬਾਅਦ ਹੁਣ ਪੀਟੀਸੀ ਨੈੱਟਵਰਕ ਇਕ ਹੋਰ ਸ਼ੋਅ ‘ਹੁਨਰ ਪੰਜਾਬ ਦਾ’ ਲੈ ਕੇ ਆ ਰਿਹਾ ਹੈ।

ਪੀਟੀਸੀ ਪੰਜਾਬੀ ਚੈਨਲ ‘ਤੇ ਸ਼ੁਰੂ ਕੀਤੇ ਜਾ ਰਹੇ ਇਸ ਸ਼ੋਅ ਰਾਹੀਂ ਪੰਜਾਬ ਦੇ ਨੌਜਵਾਨਾਂ ‘ਚ ਲੁਕੇ ਵੱਖ-ਵੱਖ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇਗਾ। ਪ੍ਰਤੀਯੋਗੀਆਂ ਦੇ ਟੈਲੇਂਟ ਨੂੰ ਸ਼ੋਅ ਦੇ ਜੱਜ ਜਸਵਿੰਦਰ ਭੱਲਾ, ਸਾਰਾ ਗੁਰਪਾਲ ਤੇ ਕੁਝ ਖ਼ਾਸ ਮਹਿਮਾਨ ਜੱਜ ਜਿਵੇਂ ਸਚਿਨ ਆਹੂਜਾ ਤੇ ਇੰਦਰਜੀਤ ਨਿੱਕੂ ਹਰ ਕਸੌਟੀ ‘ਤੇ ਪਰਖਣਗੇ।ਜਿਸ ਪ੍ਰਤੀਯੋਗੀ ਦਾ ਟੈਲੇਂਟ ਸਭ ਤੋਂ ਵੱਖਰਾ ਤੇ ਵਧੀਆ ਹੋਵੇਗਾ, ਉਸ ਨੂੰ ਜੇਤੂ ਐਲਾਨਿਆ ਜਾਵੇਗਾ ਤੇ 10 ਲੱਖ ਰੁਪਏ ਦੀ ਵੱਡੀ ਰਕਮ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਇਸ ਨਵੇਂ ਸ਼ੋਅ ਬਾਰੇ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਤੇ ਪ੍ਰਰੈਜ਼ੀਡੈਂਟ ਰਾਬਿੰਦਰ ਨਾਰਾਇਣ ਦਾ ਕਹਿਣਾ ਹੈ ਕਿ ‘ਹੁਨਰ ਪੰਜਾਬ ਦਾ’ ਸ਼ੋਅ ਨੂੰ ਸ਼ੁਰੂ ਕਰਨ ਦਾ ਮਕਸਦ ਪੰਜਾਬ ਦੇ ਉਸ ਟੈਲੇਂਟ ਨੂੰ ਅੱਗੇ ਲੈ ਕੇ ਆਉਣਾ ਹੈ, ਜਿਹੜਾ ਕੋਈ ਪਲੇਟਫਾਰਮ ਨਾ ਮਿਲਣ ਕਰਕੇ ਲੁਕਿਆ ਰਹਿੰਦਾ ਹੈ।ਪੀਟੀਸੀ ਪੰਜਾਬੀ’ ਦਾ ਇਹ ਸ਼ੋਅ ‘ਹੁਨਰ ਪੰਜਾਬ ਦਾ’ 10 ਅਗਸਤ ਦਿਨ ਸੋਮਵਾਰ ਤੋਂ ਰਾਤ 8.30 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜੋ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ ਤਕ ਪੀਟੀਸੀ ਪੰਜਾਬੀ ‘ਤੇ ਦਿਖਾਇਆ ਜਾਵੇਗਾ। ਜੇਕਰ ਤੁਸੀਂ ਵੀ ਹੈਰਤ-ਅੰਗੇਜ਼ ਸਟੰਟ, ਕਲਾਬਾਜ਼ੀਆਂ ਤੇ ਵੱਖਰੇ ਕਿਸਮ ਦਾ ਹੁਨਰ ਵੇਖਣ ਦੇ ਸ਼ੌਕੀਨ ਹੋ ਤਾਂ ਦੇਖਣਾ ਨਾ ਭੁੱਲਣਾ ‘ਹੁਨਰ ਪੰਜਾਬ ਦਾ’ ਸਿਰਫ਼ ਪੀਸੀਸੀ ਪੰਜਾਬੀ ‘ਤੇ।ਬਿੰਦਰ ਨਾਰਾਇਣ ਨੇ ਦੱਸਿਆ ਕਿ ਇਸ ਸ਼ੋਅ ਵਿਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਦੀ ਚੋਣ ਬੜੇ ਹੀ ਪਾਰਦਰਸ਼ੀ ਤਰੀਕੇ ਨਾਲ ਕੀਤੀ ਗਈ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਪ੍ਰਤੀਯੋਗੀਆਂ ਦੀਆਂ ਸੋਸ਼ਲ ਮੀਡੀਆ ਰਾਹੀਂ ਐਂਟਰੀਜ਼ ਮੰਗੀਆਂ ਜਾ ਰਹੀਆਂ ਸਨ।ਵੱਡੀ ਗਿਣਤੀ ‘ਚ ਪੰਜਾਬ ਦੇ ਹੁਨਰਮੰਦ ਨੌਜਵਾਨਾਂ ਨੇ ਵੀਡੀਓਜ਼ ਬਣਾ ਕੇ ਭੇਜੀਆਂ ਸਨ, ਜਿਨ੍ਹਾਂ ਵਿਚੋਂ ਸ਼ੋਅ ਦੇ ਮਾਪਦੰਡਾਂ ‘ਤੇ ਖਰੇ ਉੱਤਰਣ ਵਾਲਿਆਂ ਦੀ ਚੋਣ ਕੀਤੀ ਗਈ ਹੈ।

Related posts

Aryan Khan Bail Hearning : ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ ‘ਤੇ NDPS ਕੋਰਟ ‘ਚ ਬੁੱਧਵਾਰ ਨੂੰ ਹੋਵੇਗੀ ਸੁਣਵਾਈ

On Punjab

Priyanka Chopra ਦੀ ਇਸ ਬਿਕਨੀ ਫੋਟੋ ਨੇ ਲੁੱਟਿਆ ਫੈਨਜ਼ ਦਾ ਦਿਲ, ਪਤੀ ਨਿਕ ਜੋਨਸ ਨੇ ਕਿਹਾ, ‘Yummy..’

On Punjab

ਸੋਨੂੰ ਸੂਦ ਸਿਆਸਤ ‘ਚ ਰੱਖਣਗੇ ਕਦਮ! ਬੀਜੇਪੀ ਨਾਲ ਜੋੜੇ ਜਾ ਰਹੇ ਸਬੰਧ

On Punjab