PreetNama
ਖਾਸ-ਖਬਰਾਂ/Important News

ਪੀਏਯੂ ਦੇ ਮੌਸਮ ਵਿਗਿਆਨੀ ਡਾ. ਹਰਪ੍ਰੀਤ ਸਿੰਘ ਦਾ ਕੈਨੇਡਾ ’ਚ ਦੇਹਾਂਤ

 ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਦੇ ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਹਰਪ੍ਰੀਤ ਸਿੰਘ (45) ਦੀ ਬੀਤੇ ਦਿਨੀਂ ਕੈਨੇਡਾ ਵਿੱਚ ਮੌਤ ਹੋ ਗਈ। ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਡਾ. ਹਰਪ੍ਰੀਤ ਸਿੰਘ ਨੇ ਬੀਐੱਸਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਐੱਮਐੱਸਸੀ ਪੀਏਯੂ ਤੋਂ ਕੀਤੀ। ਉਨ੍ਹਾਂ 2006 ’ਚ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਮੌਸਮ ਵਿਗਿਆਨੀ ਵਜੋਂ ਕਾਰਜ ਆਰੰਭ ਕੀਤਾ। 2008 ’ਚ ਉਹ ਯੂਨੀਵਰਸਿਟੀ ਕੈਂਪਸ ਵਿਖੇ ਵਿਭਾਗ ’ਚ ਆ ਗਏ। ਪਿਛਲੇ ਕੁਝ ਸਮੇਂ ਤੋਂ ਉਹ ਛੁੱਟੀ ’ਤੇ ਸਨ ਅਤੇ ਕੈਨੇਡਾ ਵਿਚ ਰਹਿ ਰਹੇ ਸਨ।

Related posts

ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਨੂੰ ਬਹੁਮਤ, ‘ਆਪ’ 27 ਅਤੇ ਕਾਂਗਰਸ ਨੂੰ 1 ਸੀਟ

On Punjab

AAP National Party Status: AAP ਪਹੁੰਚੀ ਹਾਈਕੋਰਟ , ਨੈਸ਼ਨਲ ਪਾਰਟੀ ਦਾ ਦਰਜਾ ਮਿਲਣ ‘ਚ ਦੇਰੀ ਦਾ ਦੋਸ਼

On Punjab

ਕਮਲਾ ਹੈਰਿਸ ਨੂੰ ਪਸੰਦ ਹੈ ਚੰਗੇ ਸਾਂਬਰ ਨਾਲ ਇਡਲੀ

On Punjab