69.48 F
New York, US
June 20, 2025
PreetNama
ਸਮਾਜ/Social

ਪਿਛਲੇ 20 ਸਾਲਾਂ ਤੋਂ ਗੁਫ਼ਾ ‘ਚ ਰਹਿ ਰਿਹੈ ਇਹ ਇਨਸਾਨ, ਕੋਰੋਨਾ ਬਾਰੇ ਜਾਣਦੇ ਹੀ ਚੁੱਕਿਆ ਇਹ ਕਦਮ

ਸਾਊਥ ਸਰਬੀਆ ਦੇ ਪੇਂਡਾ ਪੈਟ੍ਰੋਵਿਕ ਪਿਛਲੇ 20 ਸਾਲਾਂ ਤੋਂ ਸ਼ਹਿਰ ਤੋਂ ਦੂਰ ਸਟਾਰਾ ਪਲਾਨਿਨਾ ਦੀਆਂ ਪਹਾੜੀਆਂ ‘ਤੇ ਬਣੀ ਕਿ ਗੁਫਾ ‘ਚ ਰਹਿ ਰਹੇ ਸਨ। ਉਨ੍ਹਾਂ ਦੀ ਉਮਰ 70 ਸਾਲ ਹੈ। ਉਨ੍ਹਾਂ ਸ਼ਹਿਰ ਦੀ ਭੱਜਦੌੜ ਭਰੀ ਜ਼ਿੰਦਗੀ ਤੋਂ ਪਰੇਸ਼ਾਨ ਹੋ ਕੇ ਗੁਫ਼ਾ ‘ਚ ਰਹਿਣ ਦਾ ਫ਼ੈਸਲਾ ਕੀਤਾ ਤੇ 20 ਸਾਲ ਤਕ ਗੁਫ਼ਾ ‘ਚ ਰਹਿਣ ਤੋਂ ਬਾਅਦ ਵਾਪਸ ਆਏ ਤਾਂ ਸਭ ਦੇ ਚਿਹਰਿਆਂ ‘ਤੇ ਮਾਸਕ ਦੇਖ ਕੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਕੋਰੋਨਾ ਮਹਾਮਾਰੀ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਵੀ ਤੁਰੰਤ ਟੀਕਾ ਲਗਵਾ ਲਿਆ। ਹੁਣ ਦੁਨੀਆ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਕਿੰਗ ਦੇ ਨਾਂ ਨਾਲ ਪਛਾਣਨ ਲੱਗੀ ਹੈ। ਉਹ 20 ਸਾਲ ਤੋੰ ਮੁੱਖ ਧਾਰਾ ਦੇ ਸਮਾਜ ਨਾਲੋਂ ਕੱਟੇ ਹੋਏ ਸਨ।

ਪੈਟਰੋਵਿਕ ਨੇ 50 ਸਾਲ ਦੀ ਉਮਰ ‘ਚ ਸ਼ਹਿਰ ਛੱਡਿਆ ਸੀ। ਉਹ ਮਜ਼ਦੂਰੀ ਕਰਦੇ ਸਨ ਪਰ ਆਪਣੇ ਜੀਵਨ ਤੋਂ ਖੁਸ਼ ਨਹੀਂ ਸਨ। ਕਦੀ ਪਤਨੀ ਦੇ ਨਾਲ ਉਨ੍ਹਾਂ ਦੀ ਬਹਿਸ ਹੁੰਦੀ ਸੀ ਤਾਂ ਕਦੀ ਗੁਆਂਢੀ ਤੇ ਪੁਲਿਸ ਦੇ ਨਾਲ ਉਨ੍ਹਾਂ ਦੀ ਬਹਿਸ ਹੁੰਦੀ ਰਹਿੰਦੀ ਸੀ। ਇਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਗੁਫ਼ਾ ‘ਚ ਰਹਿਣ ਦਾ ਫ਼ੈਸਲਾ ਕੀਤਾ। ਇੱਥੇ ਉਨ੍ਹਾਂ ਨੂੰ ਕੋਈ ਪਰੇਸ਼ਾਨ ਨਹੀਂ ਕਰਦਾ ਸੀ। ਪੇਂਟਾ ਹੁਣ ਕੂੜੇਦਾਨ ‘ਚ ਬਚਿਆ ਹੋਇਆ ਖਾਣਾ ਲੱਭ ਕੇ ਖਾਂਦੇ ਹਨ। ਇਸ ਤੋਂ ਇਲਾਵਾ ਉਹ ਨੇੜਲੇ ਨਾਲੇ ‘ਚ ਮੱਛੀ ਫੜਦੇ ਹਨ ਤੇ ਮਸ਼ਰੂਮ ਖਾਂਦੇ ਹਨ।

ਟੀਕਾ ਲਗਵਾਉਣ ਦੀ ਦਿੱਤੀ ਸਲਾਹ

 

ਟੀਕਾ ਲਗਵਾਉਣ ਤੋਂ ਬਾਅਦ ਉਨ੍ਹਾਂ ਕਿਹਾ, ‘ਜੇਕਰ ਮੈਂ ਇਹ ਨਹੀਂ ਚੁਣਦਾ। ਉਹ ਇੱਥੇ ਮੇਰੀ ਗੁਫ਼ਾ ਤਕ ਵੀ ਪਹੁੰਚ ਜਾਂਦਾ।’ ਉਨ੍ਹਾਂ ਕਿਹਾ, ‘ਮੈਨੂੰ ਸਮਝ ਨਹੀਂ ਆ ਰਿਹਾ ਕਿ ਲੋਕ ਟੀਕਾ ਲਗਵਾਉਣ ਤੋਂ ਏਨਾ ਡਰ ਕਿਉਂ ਰਹੇ ਹਨ। ਮੈਂ ਤਾਂ ਇਕ ਵਾਧੂ ਖੁਰਾਕ ਦੇ ਨਾਲ ਆਪਣੀਆਂ ਤਿੰਨੇਂ ਡੋਜ਼ ਲਵਾਂਗਾ! ਮੈਂ ਹਰੇਕ ਨਾਗਰਿਕ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਆਪਣਾ ਟੀਕਾ ਲਗਵਾਉਣ।’

ਗੁਫ਼ਾ ‘ਚ ਕਿਵੇਂ ਦੀ ਸੀ ਜ਼ਿੰਦਗੀ

ਪੇਂਟਾ ਦੀ ਗੁਫ਼ਾ ਤਕ ਪਹੁੰਚਣ ਲਈ ਪਹਿਲਾਂ ਖੜ੍ਹੀ ਚੜ੍ਹਾਈ ਚੜ੍ਹਨੀ ਪੈਂਦੀ ਹੈ। ਇਸ ਵਜ੍ਹਾ ਨਾਲ ਉਹ ਆਪਣੇ ਘਰ ਤੋਂਜ਼ਿਆਦਾ ਦੂਰ ਨਹੀਂ ਜਾ ਪਾਉਂਦੇ। ਇਸ ਗੁਫ਼ਾ ‘ਚ ਇਕ ਜੰਗ ਲੱਗਿਆ ਪੁਰਾਣਾ ਬਾਥਟੱਬ ਹੈ ਜਿਸ ਨੂੰ ਉਹ ਟੁਆਇਲਟ ਦੀ ਤਰ੍ਹਾਂ ਇਸਤੇਮਾਲ ਕਰਦੇ ਹਨ। ਉੱਥੇ ਹੀ ਬੈਂਚ ਅਤੇ ਘਾਹ ਦੇ ਢੇਰ ‘ਚ ਉਨ੍ਹਾਂ ਦਾ ਬਿਸਤਰਾ ਹੈ। ਉਨ੍ਹਾਂ ਨੇ ਗੁਫ਼ਾ ‘ਚ ਆਉਣ ਤੋਂ ਪਹਿਾਲਂ ਜਿਹੜਾ ਵੀ ਪੈਸਾ ਜੋੜਿਆ ਸੀ, ਉਹ ਸਾਰਾ ਦਾਨ ਕਰ ਦਿੱਤਾ ਹੈ। ਉਨ੍ਹਾਂ ਅਨੁਸਾਰ ਪੈਸਾ ਖਰਾਬ ਚੀਜ਼ ਹੈ, ਇਹ ਲੋਕਾਂ ਦਾ ਦਿਮਾਗ਼ ਖਰਾਬ ਕਰ ਦਿੰਦਾ ਹੈ। ਪੈਸੇ ਤੋਂ ਇਲਾਵਾ ਮਨੁੱਖ ਨੂੰ ਕੋਈ ਭ੍ਰਿਸ਼ਟ ਨਹੀਂ ਕਰ ਸਕਦਾ।

 

 

 

Related posts

ਹੁਣ ਮੋਟਰ ਇੰਡਸਟਰੀ ‘ਤੇ ਛਾਇਆ ਮੰਦੀ ਦਾ ਅਸਰ, ਹੌਂਡਾ ਨੇ ਅਣਮਿਥੀ ਛੁੱਟੀ ‘ਤੇ ਭੇਜੇ 300 ਮੁਲਾਜ਼ਮ

On Punjab

BSF ਤੇ ANTF ਵੱਲੋਂ ਸਾਂਝੇ ਅਪਰੇਸ਼ਨ ਦੌਰਾਨ 6 ਪਿਸਤੌਲਾਂ ਤੇ ਗੋਲੀ-ਸਿੱਕੇ ਸਣੇ 3 ਕਾਬੂ

On Punjab

ਚੀਨ ‘ਚ ਤੇਜ਼਼ੀ ਨਾਲ ਵੱਧ ਰਹੇ ਇਨਸਾਨਾਂ ‘ਚ ਬਰਡ ਫਲੂ ਦੇ ਮਾਮਲੇ, ਸਿਹਤ ਵਿਗਿਆਨੀਆਂ ਨੇ ਪ੍ਰਗਟਾਈ ਗੰਭੀਰ ਚਿੰਤਾ

On Punjab