81.63 F
New York, US
September 19, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਆਪ’ ਆਗੂ ਸਮੇਤ ਤਿੰਨ ਗ੍ਰਿਫ਼ਤਾਰ; 4.3 ਕਿੱਲੋ ਹੈਰੋਇਨ ਬਰਾਮਦ

ਅੰਮ੍ਰਿਤਸਰ- ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਇੱਕ ਕਥਿਤ ਆਪ (AAP) ਯੂਥ ਆਗੂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4.3 ਕਿਲੋ ਹੈਰੋਇਨ, ਚਾਰ ਜ਼ਿੰਦਾ ਕਾਰਤੂਸਾਂ ਸਮੇਤ ਇੱਕ .30 ਪਿਸਤੌਲ ਤੋਂ ਇਲਾਵਾ ਇੱਕ ਐੱਸ ਯੂ ਵੀ (SUV) ਬਰਾਮਦ ਕੀਤੀ ਹੈ। ਉਸ ਦੀ ਪਛਾਣ ਕੋਟ ਹਿਰਦੇ ਰਾਮ ਪਿੰਡ ਦੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਕਾਬੂ ਕੀਤੇ ਗਏ ਦੋ ਹੋਰ ਵਿਅਕਤੀ ਕੋਟ ਹਿਰਦੇ ਰਾਮ ਪਿੰਡ ਦਾ ਸਿਮਰਪ੍ਰੀਤ ਸਿੰਘ ਅਤੇ ਵੇਰਕਾ ਦਾ ਬਲਵੰਤ ਸਿੰਘ ਹਨ। ਉਨ੍ਹਾਂ ਨੂੰ ਮਹਿਤਾ ਪੁਲੀਸ ਨੇ ਉਦੋਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਬੁੱਟਰ ਕਲਾਂ ਪਿੰਡ ਤੋਂ ਕਥੂਨੰਗਲ ਇਲਾਕੇ ਵੱਲ ਸਕਾਰਪੀਓ (PB-02-BD-9300) ਐੱਸ ਯੂ ਵੀ ਵਿੱਚ ਜਾ ਰਹੇ ਸਨ।

ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਇੱਕ ਅਧਿਕਾਰੀ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਲਵਪ੍ਰੀਤ ‘ਆਪ’ ਦੀ ਇੱਕ ਮਹਿਲਾ ਸਰਪੰਚ ਦਾ ਰਿਸ਼ਤੇਦਾਰ ਸੀ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ। ਐੱਸ ਐਸ ਪੀ ਅੰਮ੍ਰਿਤਸਰ ਦਿਹਾਤੀ ਸੋਹੇਲ ਕਾਸਿਮ ਮੀਰ ਨੇ ਦੱਸਿਆ, “ਇੱਕ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਮਹਿਤਾ ਪੁਲੀਸ ਨੇ ਇੱਕ ਐੱਸ ਯੂ ਵੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਹਾਲਾਂਕਿ, ਗੱਡੀ ਮੌਕੇ ਤੋਂ ਤੇਜ਼ ਰਫ਼ਤਾਰ ਨਾਲ ਨਿੱਕਲ ਗਈ। ਇਸ ਤੋਂ ਬਾਅਦ ਪੁਲੀਸ ਟੀਮ ਨੇ ਐੱਸ ਯੂ ਵੀ ਦਾ ਪਿੱਛਾ ਕੀਤਾ ਅਤੇ ਬੁੱਟਰ ਕਲਾਂ ਪਿੰਡ-ਕਥੂਨੰਗਲ ਰੋਡ ‘ਤੇ ਇਸ ਨੂੰ ਘੇਰ ਲਿਆ।”

ਤਲਾਸ਼ੀ ਦੌਰਾਨ ਪੁਲੀਸ ਨੇ 4.3 ਕਿਲੋ ਹੈਰੋਇਨ ਦੇ ਨਾਲ ਇੱਕ .30 ਬੋਰ ਦਾ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਨੇ ਅੱਗੇ ਕਿਹਾ ਕਿ ਜਾਂਚ ਦੌਰਾਨ ਹਥਿਆਰ ਵੀ ਨਾਜਾਇਜ਼ ਪਾਇਆ ਗਿਆ ਹੈ। ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਲਵਪ੍ਰੀਤ ਦੀ ‘ਆਪ’ ਆਗੂਆਂ ਨਾਲ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਦੱਸਿਆ ਜਾਂਦਾ ਹੈ ਕਿ ਉਹ ਮਜੀਠਾ ਹਲਕਾ ਇੰਚਾਰਜ ਤਲਬੀਰ ਗਿੱਲ ਦਾ ਕਰੀਬੀ ਹੈ।ਗਿੱਲ ਨਾਲ ਸੰਪਰਕ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਗੱਲ ਨਹੀਂ ਹੋ ਸਕੀ।

Related posts

ਗੈਂਗਰੇਪ ਮਗਰੋਂ ਵੀਡੀਓ ਵਾਇਰਲ ਕਰਨ ‘ਤੇ ਸਰਕਾਰ ਦਾ ਵੱਡਾ ਐਕਸ਼ਨ, ਐਸਪੀ ਨੂੰ ਹਟਾਇਆ

On Punjab

ਬਿਹਾਰ ‘ਚ ਟੁੱਟਿਆ ਜੇਡੀਯੂ ਤੇ ਬੀਜੇਪੀ ਦਾ ਗਠਜੋੜ, ਐਨਡੀਏ ਤੋਂ ਬਾਅਦ ਹੁਣ ਮਹਾਗਠਜੋੜ ਸਰਕਾਰ ਦੇ ਮੁੱਖ ਮੰਤਰੀ ਬਣਨਗੇ ਨਿਤੀਸ਼

On Punjab

ਨਸ਼ਿਆਂ ਖ਼ਿਲਾਫ਼ ਸਹੁੰ: ਕੈਪਟਨ ਅਮਰਿੰਦਰ ਸਿੰਘ ਨੇ ਲੰਮੇ ਸਮੇਂ ਬਾਅਦ ਤੋੜੀ ਚੁੱਪ

On Punjab