PreetNama
ਸਿਹਤ/Health

ਪਾਲਕ ਕਰਦੀ ਹੈ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ

ਪਾਲਕ ‘ਚ ਆਇਰਨ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਰੋਜ਼ਾਨਾ ਇਸ ਦਾ ਜੂਸ ਪੀਣ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਕਮੀ ਨਹੀਂ ਹੁੰਦੀ, ਜਿਨ੍ਹਾਂ ਲੋਕਾਂ ਦੇ ਸਰੀਰ ‘ਚ ਖੂਨ ਦੀ ਕਮੀ ਮੌਜੂਦ ਹੁੰਦੀ ਹੈ। ਉਨ੍ਹਾਂ ਨੂੰ ਹਰ ਦਿਨ ਪਾਲਕ ਦੀ ਵਰਤੋਂ ਕਰਨੀ ਚਾਹੀਦੀ ਹੈ। ਪਾਲਕ ‘ਚ ਕਈ ਤਰ੍ਹਾਂ ਦੇ ਵਿਟਾਮਿਨ ਤੋਂ ਇਲਾਵਾ ਪ੍ਰੋਟੀਨ ਸੋਡਿਅਮ, ਕੈਲਸ਼ੀਅਮ, ਕਲੋਰੀਨ ਅਤੇ ਰੇਸ਼ਾ ਪਾਇਆ ਜਾਂਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਲੋਹਾ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ।* ਪਾਲਕ ਦੇ ਇੱਕ ਗਲਾਸ ਜੂਸ ‘ਚ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਰੋਜਾਨਾ ਸਵੇਰੇ ਸ਼ਾਮ ਪੀਣ ਨਾਲ ਦਮਾ ਅਤੇ ਸਾਹ ਸਬੰਧੀ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ।

* ਖੂਨ ਦੀ ਕਮੀ ‘ਚ ਪਾਲਕ ਦੀ ਵਰਤੋ ਬੇਹੱਦ ਲਾਭਕਾਰੀ ਹੈ। ਇਸਦੇ ਸੇਵਨ ਨਾਲ ਹੇਮੋਗਲੋਬਿਨ ‘ਚ ਵਾਧਾ ਹੁੰਦਾ ਹੈ। ਇੱਕ ਗਲਾਸ ਜੂਸ ਦਿਨ ਵਿੱਚ ਤਿੰਨ ਵਾਰ ਲੈਣਾ ਠੀਕ ਜਾਂਦਾ ਹੈ। ਇਸ ‘ਚ ਵਧੀਆ ਕਿਸਮ ਦਾ ਲੋਹਾ ਤੱਤ ਹੁੰਦਾ ਹੈ ਜੋ ਅਮੀਨੀਆਂ ਤੋਂ ਛੁਟਕਾਰਾ ਦਵਾਉਂਦਾ ਹੈ।ਇੱਕ ਗਲਾਸ ਪਾਲਕ ਦੇ ਜੂਸ ਵਿੱਚ ਇੱਕ ਚੱਮਚ ਸ਼ਹਿਦ ਅਤੇ ਚੱਮਚ ਜੀਰਾ ਦਾ ਪਾਊਡਰ ਮਿਲਾਕੇ ਲੈਂਦੇ ਰਹਿਣ ਨਾਲ ਥਾਇਰਾਇਡ ਰੋਗ ਵਿੱਚ ਫਾਇਦਾ ਹੁੰਦਾ ਵੇਖਿਆ ਗਿਆ ਹੈ।

* ਪਾਲਕ ਦੇ ਪੱਤੇ ਦਾ ਰਸ ਅਤੇ ਨਾਰੀਅਲ ਪਾਣੀ ਮਿਲਕੇ ਲੈਂਦੇ ਰਹਿਣ ਨਾਲ ਗੁਰਦੇ ਦੀ ਪਥਰੀ ਪੇਸ਼ਾਬ ਰਹੀ ਬਾਹਰ ਨਿਕਲ ਜਾਂਦੀ ਹੈ।ਕੱਚੇ ਪਪੀਤੇ ਦੇ ਨਾਲ ਪਾਲਕ ਦਾ ਰਸ ਸੇਵਨ ਕਰਨ ਪੀਲੀਆ ਠੀਕ ਹੋਣ ਵਿੱਚ ਸਹਾਇਕ ਹੈ। ਛਿਲਕੇ ਵਾਲੀ ਮੂੰਗ ਦੀ ਦਾਲ ਵਿੱਚ ਪਾਲਕ ਮਿਲਾਕੇ ਸੱਬਜੀ ਬਣਾਕੇ ਰੋਗੀ ਨੂੰ ਖਵਾਉਣਾ ਚਾਹੀਦਾ ਹੈ।

* ਪਾਲਕ ਦਾ ਜੂਸ ਦਿਨ ‘ਚ ਦੋ ਵਾਰ ਰੋਜ ਪੀਂਦੇ ਰਹਿਣ ਨਾਲ ਕਬਜ਼ ਦਾ ਵੀ ਛੁਟਕਾਰਾ ਹੋ ਜਾਂਦਾ ਹੈ।

Related posts

Fruits For Uric Acid : ਸਰੀਰ ਤੋਂ ਵਾਧੂ ਯੂਰਿਕ ਐਸਿਡ ਨੂੰ ਬਾਹਰ ਕੱਢਣ ਦਾ ਕਰਦੇ ਹਨ ਕੰਮ ਇਹ 5 Fruits

On Punjab

World sleep awareness month: ਸਿਹਤਮੰਦ ਜ਼ਿੰਦਗੀ ਲਈ ਜ਼ਰੂਰੀ ਨੀਂਦ, ਜਾਣੋ ਕਿਉਂ ਰਾਤ ਨੂੰ ਛੇਤੀ ਸੌਣਾ ਜ਼ਰੂਰੀ

On Punjab

ਅਨੀਮੀਆ ਦੀ ਕਮੀ ਨੂੰ ਦੂਰ ਕਰਦਾ ਹੈ ਜ਼ੀਰੇ ਦਾ ਸੇਵਨ !

On Punjab