PreetNama
ਰਾਜਨੀਤੀ/Politics

ਪਾਰਲੀਮੈਂਟ ‘ਚ ਉੱਠਿਆ ਬਾਲੀਵੁੱਡ ਦਾ ਡਰੱਗਸ ਮਾਮਲਾ, ਜਯਾ ਬੱਚਨ ਦਾ ਰਵੀ ਕਿਸ਼ਨ ‘ਤੇ ਸ਼ਬਦੀ ਹਮਲਾ

ਵੀਂ ਦਿੱਲੀ: ਰੀਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚੋਂ ਨਿਕਲੇ ਨਸ਼ਿਆਂ ਦੇ ਕੇਸ ਵਿੱਚ ਜੇਲ੍ਹ ਜਾਣਾ ਪਿਆ ਹੈ। ਕੰਗਨਾ ਰਨੌਤ ਨੇ ਸੁਸ਼ਾਂਤ ਮਾਮਲੇ ਵਿੱਚ ਬਾਲੀਵੁੱਡ ਬਾਰੇ ਕਈ ਖੁਲਾਸੇ ਕੀਤੇ। ਉਸ ਨੇ ਕਿਹਾ ਸੀ ਕਿ ਬਾਲੀਵੁੱਡ ਵਿੱਚ 99 ਪ੍ਰਤੀਸ਼ਤ ਲੋਕ ਨਸ਼ਿਆਂ ਦੀ ਵਰਤੋਂ ਕਰਦੇ ਹਨ। ਰੀਆ ਨੇ ਐਨਸੀਬੀ ਨੂੰ ਦਿੱਤੇ ਬਿਆਨ ਵਿੱਚ 25 ਬਾਲੀਵੁੱਡ ਮਸ਼ਹੂਰ ਹਸਤੀਆਂ ਦਾ ਨਾਂ ਵੀ ਲਿਆ।

ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਗੋਰਖਪੁਰ ਤੋਂ ਸੰਸਦ ਮੈਂਬਰ ਤੇ ਐਕਟਰ ਰਵੀ ਕਿਸ਼ਨ ਨੇ ਦੇਸ਼ ਤੇ ਬਾਲੀਵੁੱਡ ਵਿੱਚ ਵਧ ਰਹੇ ਨਸ਼ਿਆਂ ਦੀ ਵਰਤੋਂ ਤੇ ਤਸਕਰੀ ਦਾ ਮੁੱਦਾ ਉਠਾਇਆ। ਇਸ ਤੋਂ ਬਾਅਦ ਅੱਜ ਸਾਂਸਦ ਜਯਾ ਬੱਚਨ ਨੇ ਇਸ ‘ਤੇ ਪ੍ਰਤੀਕ੍ਰਿਆ ਦਿੱਤੀ। ਕਿਸੇ ਦਾ ਨਾਂ ਲਏ ਬਗੈਰ, ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਜਿਸ ਪਲੇਟ ਵਿੱਚ ਖਾਂਦੇ ਹਨ, ਉਸ ਵਿੱਚ ਹੀ ਛੇਕ ਕਰਦੇ ਹਨ।

ਜਯਾ ਬੱਚਨ ਨੇ ਰਾਜ ਸਭਾ ਵਿੱਚ ਕਿਹਾ, “ਕੱਲ ਸਾਡੇ ਸੰਸਦ ਮੈਂਬਰਾਂ ਵਿੱਚੋਂ ਇੱਕ ਨੇ ਲੋਕ ਸਭਾ ਵਿੱਚ ਬਾਲੀਵੁੱਡ ਵਿਰੁੱਧ ਕਿਹਾ ਸੀ। ਇਹ ਸ਼ਰਮਨਾਕ ਹੈ। ਮੈਂ ਕਿਸੇ ਦਾ ਨਾਂ ਨਹੀਂ ਲੈ ਰਹੀ। ਉਹ ਖ਼ੁਦ ਵੀ ਇੰਡਸਟਰੀ ਤੋਂ ਆਉਂਦੇ ਹਨ। ਜਿਸ ਥਾਲੀ ‘ਚ ਖਾਂਦੇ ਹਨ, ਉਸ ‘ਚ ਛੇਕ ਕਰਦੇ ਹਨ। ਇਹ ਗਲਤ ਗੱਲ ਹੈ। ਮੈਨੂੰ ਇਹ ਕਹਿਣਾ ਹੈ ਕਿ ਉਦਯੋਗ ਨੂੰ ਸਰਕਾਰ ਦੀ ਸੁਰੱਖਿਆ ਤੇ ਸਹਾਇਤਾ ਦੀ ਜ਼ਰੂਰਤ ਹੈ।”

ਇਹ ਕਿਹਾ ਸੀ ਰਵੀ ਕਿਸ਼ਨ:

ਰਵੀ ਕਿਸ਼ਨ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਕਿਹਾ, “ਭਾਰਤੀ ਫਿਲਮ ਉਦਯੋਗ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ। ਬਹੁਤ ਸਾਰੇ ਲੋਕ ਫੜੇ ਗਏ ਹਨ। ਐਨਸੀਬੀ ਵਧੀਆ ਕੰਮ ਕਰ ਰਿਹਾ ਹੈ। ਮੈਂ ਕੇਂਦਰ ਸਰਕਾਰ ਨੂੰ ਇਸ ‘ਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ। ਜਿੰਨੀ ਜਲਦੀ ਹੋ ਸਕੇ ਦੋਸ਼ੀਆਂ ਨੂੰ ਫੜੋ ਤੇ ਉਨ੍ਹਾਂ ਨੂੰ ਸਜ਼ਾ ਦਿਓ ਤਾਂ ਜੋ ਗੁਆਂਢੀ ਦੇਸ਼ਾਂ ਦੀ ਸਾਜਿਸ਼ ਨੂੰ ਖਤਮ ਕੀਤਾ ਜਾ ਸਕੇ।”

Related posts

ਭਗਵੰਤ ਮਾਨ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

On Punjab

Punjab News: ਅੱਜ CM ਮਾਨ ਤੇ HM ਅਮਿਤ ਸ਼ਾਹ ਦੀ ਹੋਵੇਗੀ ਮੀਟਿੰਗ, ਕਾਨੂੰਨ ਵਿਵਸਥਾ ਤੇ ਰਾਜਪਾਲ ਦੇ ਮੁੱਦੇ ‘ਤੇ ਹੋ ਸਕਦੀ ਹੈ ਚਰਚਾ

On Punjab

ਪੰਜਾਬ ਦੇ ਰਾਜਪਾਲ ਜੰਗ-ਏ-ਆਜ਼ਾਦੀ ਕਰਤਾਰਪੁਰ ਤੇ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਹੋਏ ਨਤਮਸਤਕ

On Punjab