PreetNama
ਸਮਾਜ/Social

ਪਾਕਿ ‘ਚ ਸਿੱਖ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਤਿੰਨ ਨੂੰ ਸਜ਼ਾ

ਪਾਕਿਸਤਾਨ ‘ਚ ਇਕ ਸਿੱਖ ਲੜਕੀ ਨੂੰ ਜਬਰਨ ਅਗਵਾ, ਧਰਮ ਪਰਿਵਰਤਨ ਅਤੇ ਨਿਕਾਹ ਕਰਨ ਦੇ ਮਾਮਲੇ ਵਿਚ ਅੱਠ ਵਿਚੋਂ ਤਿੰਨ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਗਈ ਹੈ। ਇਨ੍ਹਾਂ ਵਿਚੋਂ ਇਕ ਨੂੰ ਦੋ ਸਾਲ ਅਤੇ ਦੋ ਨੂੰ ਛੇ-ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੋਰਟ ਨੇ ਇਨ੍ਹਾਂ ‘ਤੇ ਜੁਰਮਾਨਾ ਵੀ ਕੀਤਾ ਹੈ। ਕੋਰਟ ਨੇ ਹੋਰ ਪੰਜ ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਰਿਹਾਅ ਕਰ ਦਿੱਤਾ ਹੈ।
ਇਹ ਘਟਨਾ ਨਨਕਾਣਾ ਸਾਹਿਬ ‘ਚ 2019 ‘ਚ ਹੋਈ ਸੀ। ਇੱਥੇ ਜਗਜੀਤ ਕਰ ਆਪਣੇ ਘਰ ‘ਚ ਸੀ, ਉਦੋਂ ਮੁਹੰਮਦ ਅਹਿਸਾਨ ਅਤੇ ਉਸ ਦੇ ਪਰਿਵਾਰ ਨੇ ਉਸ ਨੂੰ ਅਗਵਾ ਕਰ ਲਿਆ ਸੀ। ਜਗਜੀਤ ਦਾ ਜਬਰਨ ਧਰਮ ਪਰਿਵਰਤਨ ਕਰਵਾਉਂਦੇ ਹੋਏ ਉਸ ਨਾਲ ਨਿਕਾਹ ਕਰ ਲਿਆ ਸੀ। ਘੱਟ ਗਿਣਤੀਆਂ ‘ਤੇ ਅੱਤਿਆਚਾਰ ਦਾ ਇਹ ਮਾਮਲਾ ਕੌਮਾਂਤਰੀ ਪੱਧਰ ‘ਤੇ ਸੁਰਖੀਆਂ ਵਿਚ ਆਉਣ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਨੇ ਮਜਬੂਰੀ ਵਿਚ ਕਾਰਵਾਈ ਸ਼ੁਰੂ ਕੀਤੀ। ਇਸ ਮਾਮਲੇ ‘ਚ ਸਿੱਖ ਭਾਈਚਾਰੇ ਦੇ ਪ੍ਰਦਰਸ਼ਨ ਵੀ ਹੋਏ। ਬਾਅਦ ‘ਚ ਪੁਲਿਸ ਨੇ ਮੁਕੱਦਮਾ ਦਰਜ ਕਰਦੇ ਹੋਏ ਅੱਠ ਲੋਕਾਂ ਦੀ ਗਿ੍ਫ਼ਤਾਰੀ ਕੀਤੀ ਸੀ।

Related posts

ਭਾਰਤੀ ਮੂਲ ਦੀ ਦਰਸ਼ਨਾ ਪਟੇਲ ਅਮਰੀਕਾ ‘ਚ ਲੜੇਗੀ ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਚੋਣ, ਜਾਣੋ ਉਨ੍ਹਾਂ ਬਾਰੇ

On Punjab

ਗਲੂਕੋਨ-ਡੀ ਪੀਣ ਲੱਗੀ ਫੜੀ ਗਈ ‘ਡਾਕੂ ਹਸੀਨਾ’, ਸਾਢੇ 8 ਕਰੋੜ ਲੁੱਟਕਾਂਡ ਦੀ ਹੈ ਮਾਸਟਰਮਾਈਂਡ

On Punjab

ਰਵਨੀਤ ਬਿੱਟੂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ

On Punjab