PreetNama
ਖਾਸ-ਖਬਰਾਂ/Important News

ਪਾਕਿਸਤਾਨ ਵੱਲੋਂ 9 ਨਵੰਬਰ ਨੂੰ ਵੀ ਲਈ ਜਾਵੇਗੀ 20 ਡਾਲਰ ਫੀਸ…

Pakistan Kartarpur Corridor : ਇਸਲਾਮਾਬਾਦ: ਸ੍ਰੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਨੂੰ ਲੈ ਕੇ ਪਾਕਿਸਤਾਨ ਇੱਕ ਵਾਰ ਫਿਰ ਆਪਣੇ ਵਾਅਦੇ ਤੋਂ ਮੁਕਰ ਗਿਆ ਹੈ । ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਣ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 9 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਤੋਂ 20 ਡਾਲਰ ਫੀਸ ਨਹੀਂ ਵਸੂਲੀ ਜਾਵੇਗੀ, ਪਰ ਸ਼ੁੱਕਰਵਾਰ ਨੂੰ ਪਾਕਿਸਤਾਨੀ ਫੌਜ ਨੇ ਇਮਰਾਨ ਖਾਨ ਵੱਲੋਂ ਕੀਤਾ ਗਿਆ ਦੂਜਾ ਵਾਅਦਾ ਵੀ ਰੱਦ ਕਰ ਦਿੱਤਾ ਹੈ । ਰਿਪੋਰਟਾਂ ਅਨੁਸਾਰ ਪਾਕਿਸਤਾਨ 9 ਨਵੰਬਰ ਨੂੰ ਵੀ ਸ਼ਰਧਾਲੂਆਂ ਤੋਂ 20 ਡਾਲਰ ਦੀ ਫੀਸ ਵਸੂਲੇਗਾ ।
ਇਸ ਤੋਂ ਇਲਾਵਾ ਇਮਰਾਨ ਖਾਨ ਵੱਲੋਂ ਤੀਜਾ ਐਲਾਨ ਕਰਦੇ ਕਿਹਾ ਗਿਆ ਸੀ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਦੀ ਜਾਣਕਾਰੀ 10 ਦਿਨ ਪਹਿਲਾਂ ਪਾਕਿਸਤਾਨ ਨੂੰ ਦੇਣੀ ਜਰੂਰੀ ਨਹੀਂ ਹੋਵੇਗੀ, ਪਰ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਾਹ ਫੈਜ਼ਲ ਵੱਲੋਂ ਉਲਟ ਬਿਆਨ ਦਿੱਤਾ ਗਿਆ । ਜਿਸ ਵਿੱਚ ਉਨ੍ਹਾਂ ਕਿਹਾ ਕਿ ਸ਼ਰਧਾਲੂ ਨੂੰ ਇਸਦੀ ਜਾਣਕਾਰੀ10 ਦਿਨ ਪਹਿਲਾਂ ਦੇਣੀ ਹੋਵੇਗੀ ।

ਦੱਸ ਦੇਈਏ ਕਿ ਭਾਰਤ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਭਾਰਤੀ ਸ਼ਰਧਾਲੂਆਂ ਦੀ ਲਿਸਟ ਪਾਕਿਸਤਾਨ ਨੂੰ 10 ਦਿਨ ਪਹਿਲਾਂ ਭੇਜੀ ਜਾਇਆ ਕਰੇਗੀ । ਜਿਸ ਵਿੱਚ ਭਾਰਤੀ ਸ਼ਰਧਾਲੂਆਂ ਨੂੰ ਵੈਧ ਪਾਸਪੋਰਟ ਆਪਣੇ ਨਾਲ ਰੱਖਣਾ ਲਾਜ਼ਮੀ ਹੋਵੇਗਾ ।

Related posts

ਮੁੰਬਈ ਦੀਆਂ ਸੰਘਣੀਆਂ ਝੁੱਗੀਆਂ ‘ਚ ਫੈਲ ਰਿਹਾ ਕੋਰੋਨਾ, ਧਾਰਾਵੀ ‘ਚ ਇਕ ਮੌਤ, ਪਈਆਂ ਭਾਜੜਾਂ

On Punjab

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੰਜਾਬੀ ਸ਼ਬਦ-ਜੋੜ ’ਚ ਗਲਤੀਆਂ

On Punjab

ਰੌਬਰਟ ਵਾਡਰਾ ਤੀਜੇ ਦਿਨ ਮੁੜ ਈਡੀ ਅੱਗੇ ਪੇਸ਼

On Punjab