PreetNama
ਸਮਾਜ/Social

ਪਾਕਿਸਤਾਨ ਫੌਜੀ ਤਾਕਤ ਵਧਾਉਣ ‘ਚ ਜੁਟਿਆ, 50 ਤੋਂ ਵੱਧ ਜਹਾਜ਼ ਹੋਣਗੇ ਬੇੜੇ ‘ਚ ਸ਼ਾਮਲ

ਇਸਲਾਮਾਬਾਦ: ਪਾਕਿਸਤਾਨੀ ਨੇਵੀ ਇਨ੍ਹੀਂ ਦਿਨੀਂ ਆਪਣੀ ਤਾਕਤ ਵਧਾਉਣ ‘ਚ ਜੁਟੀ ਹੋਈ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਆਪਣੇ ਬੇੜੇ ‘ਚ 50 ਤੋਂ ਵੱਧ ਜਹਾਜ਼ਾਂ ਨੂੰ ਜੋੜਨ ਦਾ ਕੰਮ ਜਾਰੀ ਕੀਤਾ ਹੈ। ਇਸ ‘ਚ 20 ਵੱਡੇ ਜਹਾਜ਼ ਸ਼ਾਮਲ ਹੋਣਗੇ। ਇਸ ਸਬੰਧੀ ਜਾਣਕਾਰੀ ਦੇਸ਼ ਦੀ ਨੇਵੀ ਦੇ ਸਾਬਕਾ ਚੀਫ ਨੇ ਬੁੱਧਵਾਰ ਨੂੰ ਦਿੱਤੀ।

ਐਡਮਿਰਲ ਅਮਜ਼ਦ ਖਾਨ ਨਿਆਜ਼ੀ ਨੇ ਬੁੱਧਵਾਰ ਨੂੰ 22ਵੇਂ ਜਲ ਸੈਨਾ ਮੁਖੀ ਦਾ ਅਹੁਦਾ ਸੰਭਾਲ ਲਿਆ। ਇਸਲਾਮਾਬਾਦ ਦੇ ਪੀਐਨਐਸ ਜ਼ਫਰ ਵਿੱਚ ਸਮਾਰੋਹ ਹੋਇਆ ਜਿਸ ਵਿੱਚ ਸੀਐਨਐਸ ਐਡਮਿਰਲ ਜ਼ਫਰ ਮਹਿਮੂਦ ਅੱਬਾਸੀ ਨੇ ਰਸਮੀ ਤੌਰ ‘ਤੇ ਪਾਕਿਸਤਾਨ ਦੇ ਨੇਵੀ ਦੀ ਕਮਾਨ ਨਵੇਂ ਨਿਯੁਕਤ ਕੀਤੇ ਨੇਵਲ ਚੀਫ ਨੂੰ ਸੌਂਪ ਦਿੱਤੀ। ਇਸ ਮੌਕੇ ਜਲ ਸੈਨਾ ਦੇ ਮੁੱਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਨੇਵਲ ਚੀਫ ਅੱਬਾਸੀ ਨੂੰ ਗਾਰਡ ਆਫ਼ ਔਨਰ ਵੀ ਦਿੱਤਾ ਗਿਆ।

ਐਡਮਿਰਲ ਜ਼ਫਰ ਮਹਿਮੂਦ ਅੱਬਾਸੀ ਨੇ ਆਪਣੇ ਵਿਦਾਈ ਸਮਾਰੋਹ ਦੌਰਾਨ ਕਿਹਾ ਕਿ ਜਲ ਸੈਨਾ ਅਗਲੇ ਕੁਝ ਸਾਲਾਂ ਵਿੱਚ ਚਾਰ ਚੀਨੀ ਜੰਗੀ ਜਹਾਜ਼ਾਂ ਤੇ ਤੁਰਕੀ ਦੇ ਸਮੁੰਦਰੀ ਜਹਾਜ਼ਾਂ ਨੂੰ ਵੀ ਸ਼ਾਮਲ ਕਰੇਗੀ। ਉਨ੍ਹਾਂ ਦੱਸਿਆ ਕਿ ਹੈਂਗਰ ਪਣਡੁੱਬੀ ਪ੍ਰਾਜੈਕਟ ਚੀਨ ਦੇ ਸਹਿਯੋਗ ਨਾਲ ਯੋਜਨਾ ਅਨੁਸਾਰ ਚੱਲ ਰਿਹਾ ਹੈ ਤੇ ਪਾਕਿਸਤਾਨ ਤੇ ਚੀਨ ਵਿੱਚ ਚਾਰ ਪਣਡੁੱਬੀਆਂ ਦਾ ਨਿਰਮਾਣ ਕੀਤਾ ਜਾਵੇਗਾ।

Related posts

ਹੀਰੇ ਦੀ ਪਰਖ

Pritpal Kaur

Encounter in Srinagar : ਸ਼੍ਰੀਨਗਰ ਦੇ ਹਰਵਾਨ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ; ਇੱਕ ਅੱਤਵਾਦੀ ਢੇਰ

On Punjab

ਬਟਾਲਾ ਪੁਲੀਸ ਥਾਣੇ ’ਤੇ ਰਾਕੇਟ ਲਾਂਚਰ ਨਾਲ ਹਮਲਾ?

On Punjab