56.23 F
New York, US
October 30, 2025
PreetNama
ਖਾਸ-ਖਬਰਾਂ/Important News

ਪਾਕਿਸਤਾਨ ਨੇ ਸਿੱਖਾਂ ਸ਼ਰਧਾਲੂਆਂ ਨੂੰ ਦਿੱਤਾ ਵੱਡਾ ਤੋਹਫ਼ਾ

ਇਸਲਾਮਾਬਾਦ : ਪਾਕਿਸਤਾਨ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਗਿਆ ਹੈ । ਜਿਸ ਵਿੱਚ ਪਾਕਿਸਤਾਨ ਰੇਲਵੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਭਾਈਚਾਰੇ ਲਈ ਨਨਕਾਣਾ ਸਾਹਿਬ ਤੋਂ ਕਰਾਚੀ ਲਈ ਵਿਸ਼ੇਸ਼ ਟ੍ਰੇਨ ਚਲਾਈ ਗਈ ਹੈ । ਇਹ ਟ੍ਰੇਨ ਸਵੇਰੇ 10 ਵਜੇ ਨਨਕਾਣਾ ਸਾਹਿਬ ਤੋਂ ਕਰਾਚੀ ਲਈ ਚੱਲੇਗੀ ।ਸੋਮਵਾਰ ਨੂੰ ਇਹ ਟ੍ਰੇਨ ਸ਼ੋਰਕੋਟ ਛਾਉਣੀ, ਖਾਨੇਵਾਲ, ਰੋਹੜੀ, ਨਵਾਬ ਸ਼ਾਹ, ਸ਼ਹਿਦਾਦਪੁਰ, ਹੈਦਰਾਬਾਦ ਤੇ ਕਰਾਚੀ ਛਾਉਣੀ ਦੇ ਰਸਤੇ ਤੋਂ ਹੁੰਦੀ ਹੋਈ ਕਰਾਚੀ ਪਹੁੰਚੇਗੀ ।
ਇਸ ਟ੍ਰੇਨ ਵਿੱਚ ਰੇਲਵੇ ਵੱਲੋਂ ਏਸੀ ਡੱਬਿਆਂ ਵਿੱਚੋਂ ਸੀਟਾਂ ਹਟਾ ਕੇ ਉਸ ਵਿੱਚ ਲਾਲ ਕਲੀਨ ਵਿਛਾਇਆ ਗਿਆ ਹੈ, ਜਦਕਿ ਇੱਕ ਡੱਬਾ ਵਿਸ਼ੇਸ਼ ਤੌਰ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਤਿਆਰ ਕੀਤਾ ਗਿਆ ਹੈ ।

ਦੱਸ ਦੇਈਏ ਕਿ ਇਸ ਟ੍ਰੇਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਉਨ੍ਹਾਂ ਦੇ ਜੋਤੀ ਜੋਤਿ ਸਮਾਉਣ ਵਾਲੀ ਥਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ । ਇਸ ਟ੍ਰੇਨ ਰਾਹੀਂ ਸਿੱਖਾਂ ਦਾ ਪਹਿਲਾ ਜੱਥਾ ਵਿਸ਼ੇਸ਼ ਟ੍ਰੇਨ ਰਾਹੀਂ ਨਵੰਬਰ ਦੇ ਪਹਿਲੇ ਹਫ਼ਤੇ ਪਾਕਿਸਤਾਨ ਜਾਵੇਗਾ ।

Related posts

ਤਿੰਨ ਸਾਲਾ ਬੱਚੀ ਵੱਲੋਂ ਆਪਣੀ 4 ਸਾਲਾ ਭੈਣ ਦੀ ਗੋਲੀਆਂ ਮਾਰ ਕੇ ਹੱਤਿਆ

On Punjab

ਦਿੱਲੀ ਦੇ ਦਵਾਰਕਾ ਵਿੱਚ ਗੈਂਗਸਟਰ ਦੀ ਪਤਨੀ ਸਮੇਤ ਚਾਰ ਗ੍ਰਿਫ਼ਤਾਰ

On Punjab

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪਤਨੀ ਮੇਲਾਨੀਆ ਕੋਰੋਨਾ ਪੌਜ਼ੇਟਿਵ

On Punjab