PreetNama
English NewsEpaperOnline Datingvideoਸੰਪਰਕ/ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/Politicsਵਿਅੰਗ

ਪਾਕਿਸਤਾਨ ਨੂੰ ਸੂਡਾਨ ਬਣਾਈ ਚਾਹੁੰਦੀ ਹੈ PTI ਦੀ ਸੋਸ਼ਲ ਮੀਡੀਆ ਸੈਲ, ਕੇਂਦਰੀ ਮੰਤਰੀ ਨੇ ਇਮਰਾਨ ਖ਼ਾਨ ‘ਤੇ ਲਾਏ ਗੰਭੀਰ ਇਲਜ਼ਾਮ

ਪਾਕਿਸਤਾਨ ਦੇ ਕੇਂਦਰੀ ਮੰਤਰੀ ਅਹਿਸਾਨ ਇਕਬਾਲ ਚੌਧਰੀ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੀ ਸੋਸ਼ਲ ਮੀਡੀਆ ਟੀਮ ਦੇਸ਼ ਵਿਚ ਸੂਡਾਨ ਵਰਗੀ ਸਥਿਤੀ ਪੈਦਾ ਕਰਨਾ ਚਾਹੁੰਦੀ ਹੈ। ਇਮਰਾਨ ਖਾਨ ਇਸ ਦੇ ਲਈ ਲਗਾਤਾਰ ਦਿਸ਼ਾ-ਨਿਰਦੇਸ਼ ਦੇ ਰਹੇ ਹਨ। ਉਨ੍ਹਾਂ ਨੇ ਦੇਸ਼ ਦੀ ਵਿਗੜਦੀ ਹਾਲਤ ਲਈ ਪੀਟੀਆਈ ਨੂੰ ਜ਼ਿੰਮੇਵਾਰ ਠਹਿਰਾਇਆ।

ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪੀਟੀਆਈ ਦੀ ਸੋਸ਼ਲ ਮੀਡੀਆ ਟੀਮ ਆਪਣੀਆਂ ਮਨਘੜਤ ਮੁਹਿੰਮਾਂ ਰਾਹੀਂ ਦੇਸ਼ ਨੂੰ ਸੁਡਾਨ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਨੂੰ ਆਪਣੇ ਰਾਜ ਵਿਰੋਧੀ ਬਿਆਨਾਂ ਅਤੇ ਗਤੀਵਿਧੀਆਂ ‘ਤੇ ਸ਼ਰਮ ਆਉਣੀ ਚਾਹੀਦੀ ਹੈ। ਅਲ-ਕਾਦਿਰ ਟਰੱਸਟ ਮਾਮਲੇ ਦਾ ਹਵਾਲਾ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਯੂਕੇ ਤੋਂ ਆਇਆ ਪੈਸਾ ਸੁਪਰੀਮ ਕੋਰਟ ਦੇ ਖਾਤੇ ਵਿੱਚ ਟਰਾਂਸਫਰ ਕੀਤਾ ਗਿਆ ਸੀ, ਜਿਸ ਕਾਰਨ ਪੀਟੀਆਈ ਨੇਤਾ ਨੂੰ ਤੁਰੰਤ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ ਦੋ ਮੈਂਬਰੀ ਵਿਸ਼ੇਸ਼ ਬੈਂਚ ਨੇ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਨੂੰ ਦੋ ਹਫ਼ਤਿਆਂ ਲਈ ਜ਼ਮਾਨਤ ਦੇ ਦਿੱਤੀ ਹੈ। ਬਾਅਦ ਵਿੱਚ ਅਦਾਲਤ ਨੇ ਅਧਿਕਾਰੀਆਂ ਨੂੰ 17 ਮਈ ਤੱਕ ਕਿਸੇ ਵੀ ਨਵੇਂ ਕੇਸ ਵਿੱਚ ਗ੍ਰਿਫ਼ਤਾਰ ਕਰਨ ਤੋਂ ਰੋਕ ਦਿੱਤਾ। ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ 9 ਮਈ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਕਾਰਨ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਸਨ।

ਇਕਬਾਲ ਨੇ ਦੋਸ਼ ਲਾਇਆ ਕਿ ਪੀਟੀਆਈ ਦੇ ਚੇਅਰਮੈਨ ਨੇ 60 ਅਰਬ ਰੁਪਏ ਦਾ ਗਬਨ ਕੀਤਾ ਹੈ, ਜਿਸ ਦਾ ਪਰਦਾਫਾਸ਼ ਹੋ ਗਿਆ ਹੈ। ਇਸੇ ਲਈ ਹੁਣ ਉਨ੍ਹਾਂ ਦੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਮਨਘੜਤ ਗੱਲਾਂ ਬਣਾ ਕੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬੇਦਖਲ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਅਰਾਜਕਤਾ ਦੀ ਨੀਂਹ ਰੱਖੀ। ਇਮਰਾਨ ਖਾਨ ਨੂੰ ਆਪਣੇ ਸਮਰਥਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਵਿੱਚ ਹੁਣ ਤੱਕ ਕਿਹੜੇ ਵਿਕਾਸ ਦੇ ਕੰਮ ਕੀਤੇ ਹਨ।

ਪਾਕਿਸਤਾਨ ਦੀ ਮੌਜੂਦਾ ਸਥਿਤੀ ‘ਤੇ ਅਫਸੋਸ ਪ੍ਰਗਟ ਕਰਦੇ ਹੋਏ ਇਕਬਾਲ ਨੇ ਕਿਹਾ ਕਿ ਇਮਰਾਨ ਖਾਨ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਨ ਦਾ ਕੰਮ ਕੀਤਾ ਹੈ। ਪੀਟੀਆਈ ਮੁਖੀ ਨੇ ਹਰ ਸੰਸਥਾ ਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਨੇ ਉਦਾਹਰਣ ਦਿੱਤੀ ਕਿ ਹਾਈਬ੍ਰਿਡ ਯੁੱਧ ਦੌਰਾਨ ਕੋਈ ਗੋਲੀ ਨਹੀਂ ਚਲਾਈ ਜਾਂਦੀ ਅਤੇ ਇਸ ਦਾ ਉਦੇਸ਼ ਸੰਸਥਾਵਾਂ ਨੂੰ ਵੰਡਣਾ ਹੁੰਦਾ ਹੈ। ਇਮਰਾਨ ਖਾਨ ਨੇ ਵੀ ਅਜਿਹਾ ਹੀ ਕੀਤਾ ਹੈ।

Related posts

ਤਕਨੀਕੀ ਚੁਣੌਤੀਆਂ ਕਾਰਨ ਮਿਆਦ ਪੁੱਗਾ ਚੁੱਕੇ ਵਾਹਨਾਂ ਨੂੰ ਤੇਲ ਨਾ ਪਾਉਣ ਦੀ ਪਾਬੰਦੀ ਸੰਭਵ ਨਹੀਂ: ਦਿੱਲੀ ਸਰਕਾਰ

On Punjab

Watchdog faults FBI in Donald Trump campaign probe, but sees no bias

On Punjab

ਦੁਨੀਆ ‘ਚ ਕੋਵਿਡ ਦੇ ਖ਼ਾਤਮੇ ‘ਚ ਭਾਰਤ ਦੀ ਸਭ ਤੋਂ ਅਹਿਮ ਭੂਮਿਕਾ, ਅਕਤੂਬਰ ਤੋਂ ਵੈਕਸੀਨ ਬਰਾਮਦ ਕਰਨ ਦਾ ਕੀਤਾ ਫ਼ੈਸਲਾ

On Punjab