PreetNama
ਸਮਾਜ/Social

ਪਾਕਿਸਤਾਨ ‘ਚ ਹਾਲਾਤ ਖ਼ਰਾਬ, ਚੌਤਰਫ਼ਾ ਘਿਰ ਰਹੀ ਸਰਕਾਰ

ਪਾਕਿਸਤਾਨ ਵਿਚ ਇਮਰਾਨ ਸਰਕਾਰ ਵਿਰੋਧੀ ਪਾਰਟੀਆਂ ਅਤੇ ਜਨਤਾ ਦੋਵਾਂ ਦੇ ਨਿਸ਼ਾਨੇ ‘ਤੇ ਹੈ। ਵਿਰੋਧੀਆਂ ਨੂੰ ਜਨਤਾ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਲੰਡਨ ਵਿਚ ਇਲਾਜ ਕਰਵਾ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਇਮਰਾਨ ਸਰਕਾਰ ਦੇਸ਼ ਦੀਆਂ ਸਮੱਸਿਆਵਾਂ ਤੋਂ ਭੱਜ ਰਹੀ ਹੈ, ਵਿਗੜਦੀ ਆਰਥਿਕ ਸਥਿਤੀ, ਮਹਿੰਗਾਈ ਅਤੇ ਬੇਰੁਜ਼ਗਾਰੀ ‘ਤੇ ਕਾਬੂ ਪਾਉਣ ਦੀ ਥਾਂ ਝੂਠਾ ਪ੍ਰਚਾਰ ਕਰਨ ਵਿਚ ਲੱਗੀ ਹੋਈ ਹੈ। ਉਧਰ, ਮਰੀਅਮ ਨਵਾਜ਼ ਨੇ ਸੰਕੇਤ ਦਿੱਤਾ ਕਿ 8 ਨਵੰਬਰ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਦੇ ਐੱਮਪੀ ਅਤੇ ਵਿਧਾਇਕ ਸਮੂਹਿਕ ਅਸਤੀਫ਼ੇ ਦੇ ਸਕਦੇ ਹਨ।

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਨਵਾਜ਼ ਸ਼ਰੀਫ ਨੇ ਇਕ ਵਰਚੁਅਲ ਕਾਨਫਰੰਸ ਵਿਚ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਹੁਣ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਬੱਚਿਆਂ ਦੀ ਫੀਸ ਭਰਨਾ, ਘਰ ਦਾ ਕਿਰਾਇਆ ਦੇਣਾ ਅਤੇ ਗੱਡੀਆਂ ਵਿਚ ਪੈਟਰੋਲ-ਡੀਜ਼ਲ ਭਰਵਾਉਣਾ ਮੁਸ਼ਕਲ ਹੋ ਰਿਹਾ ਹੈ। ਇਸ ਪਿੱਛੋਂ ਵੀ ਇਮਰਾਨ ਸਰਕਾਰ ਝੂਠਾ ਪ੍ਰਚਾਰ ਕਰਨ ਵਿਚ ਲੱਗੀ ਹੋਈ ਹੈ। ਨਵਾਜ਼ ਨੇ ਇਮਰਾਨ ਦੇ ਪ੍ਰਮੁੱਖ ਸਹਿਯੋਗੀ ਸੇਵਾਮੁਕਤ ਲੈਫਟੀਨੈਂਟ ਜਨਰਲ ਆਸਿਮ ਸਲੀਮ ਬਾਜਵਾ ‘ਤੇ ਦੋਸ਼ ਲਗਾਇਆ ਕਿ ਉਹ ਪਾਕਿਸਤਾਨ ਦੀ ਜਨਤਾ ਤੋਂ ਧਨ ਇਕੱਠਾ ਕਰਕੇ ਅਮਰੀਕਾ ਵਿਚ ਐਸ਼ੋ-ਆਰਾਮ ਭਰਿਆ ਜੀਵਨ ਬਤੀਤ ਕਰਨ ਲਈ ਸਾਧਨ ਇਕੱਠੇ ਕਰ ਰਿਹਾ ਹੈ।ਵਰਕਰਾਂ ਦੇ ਇਸੇ ਸੰਮੇਲਨ ਵਿਚ ਪਾਰਟੀ ਦੀ ਉਪ ਪ੍ਰਧਾਨ ਅਤੇ ਨਵਾਜ਼ ਦੀ ਧੀ ਮਰੀਅਮ ਨਵਾਜ਼ ਨੇ ਕਿਹਾ ਕਿ 8 ਨਵੰਬਰ ਨੂੰ ਵਿਰੋਧੀ ਪਾਰਟੀਆਂ ਸਰਕਾਰ ਖ਼ਿਲਾਫ਼ ਕਈ ਵੱਡੇ ਫ਼ੈਸਲੇ ਲੈ ਸਕਦੀਆਂ ਹਨ। ਉਨ੍ਹਾਂ ਨੇ ਐੱਮਪੀ ਅਤੇ ਵਿਧਾਇਕਾਂ ਦੇ ਅਸਤੀਫ਼ੇ ਦੇਣ ਦੇ ਵੀ ਸੰਕੇਤ ਦਿੱਤੇ। ਉਧਰ, ਜਮਾਤ-ਏ-ਇਸਲਾਮੀ ਦੇ ਨੇਤਾ ਸਿਰਾਜੁਲ ਹੱਕ ਨੇ ਕਿਹਾ ਹੈ ਕਿ ਜੋ ਲੋਕ ਕਹਿ ਰਹੇ ਹਨ ਕਿ ਆਰਥਿਕ ਸਥਿਤੀ ਠੀਕ ਹੋ ਰਹੀ ਹੈ ਉਨ੍ਹਾਂ ਨੂੰ ਆਟੇ ਅਤੇ ਦਾਲ ਦਾ ਭਾਅ ਬਾਜ਼ਾਰ ਵਿਚ ਪਤਾ ਕਰਨਾ ਚਾਹੀਦਾ ਹੈ।

Related posts

ਬ੍ਰਿਕਸ ਕਿਸੇ ਹੋਰ ਮੁਲਕ ਨੂੰ ਕਮਜ਼ੋਰ ਕਰਨ ਲਈ ਕੰਮ ਨਹੀਂ ਕਰ ਰਿਹਾ: ਕਰੈਮਲਿਨ

On Punjab

Ferozepur Crime : ਜਵਾਨ ਪੁੱਤ ਨੇ ਵਹਿਸ਼ੀਆਨਾ ਢੰਗ ਨਾਲ ਕੀਤਾ ਬਾਪ ਦਾ ਕਤਲ, 20 ਤੋਂ ਵੱਧ ਵਾਰ ਕੀਤੇ ਕ੍ਰਿਪਾਨ ਨਾਲ ਵਾਰ

On Punjab

ਸਰਕਾਰ ਨੇ ਕਿਸਾਨਾਂ ‘ਤੇ ਔਰਤਾਂ ਲਈ ਕੀਤਾ ਰਾਹਤ ਪੈਕੇਜ ਦਾ ਐਲਾਨ

On Punjab