59.09 F
New York, US
May 21, 2024
PreetNama
ਖਾਸ-ਖਬਰਾਂ/Important News

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਮੋਹਿਆ ਸਿੱਖਾਂ ਦਾ ਮਨ! ਤਸਵੀਰਾਂ ਸ਼ੇਅਰ ਕਰਕੇ ਵੱਡਾ ਐਲਾਨ

ਆਖਰ ਪਾਕਿਸਤਾਨ ਸਿੱਖਾਂ ਨੂੰ ਸਭ ਤੋਂ ਵੱਡਾ ਤੋਹਫਾ ਦੇਣ ਜਾ ਰਿਹਾ ਹੈ। ਸਿੱਖਾਂ ਦੀ ਚਿਰਾਂ ਦੀ ਰੀਝ ਪੂਰੀ ਕਰਦਿਆਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 9 ਨਵੰਬਰ ਨੂੰ ਲਾਂਘਾ ਖੋਲ੍ਹਿਆ ਜਾ ਰਿਹਾ ਹੈ।

ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਦੀਆਂ ਮਨਮੋਹਕ ਤਵਸੀਰਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਇਮਰਾਨ ਖ਼ਾਨ ਨੇ ਲਿਖਿਆ ਕਿ ਕਰਤਾਰਪੁਰ ਸਿੱਖ ਸੰਗਤਾਂ ਦੇ ਸਵਾਗਤ ਲਈ ਤਿਆਰ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਹ ਤਸਵੀਰਾਂ ਟਵਿਟਰ ‘ਤੇ ਸ਼ੇਅਰ ਕੀਤੀਆਂ। ਇਮਰਾਨ ਖ਼ਾਨ ਨੇ ਗੁਰਦੁਆਰਾ ਦਰਬਾਰ ਸਾਹਿਬ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਨਾਲ ਹੀ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਰਿਕਾਰਡ ਸਮੇਂ ‘ਚ ਕਰਤਾਪੁਰ ਸਾਹਿਬ ਕੌਰੀਡੋਰ ਨੂੰ ਤਿਆਰ ਕਰਨ ਲਈ ਸਰਕਾਰ ਨੂੰ ਵਧਾਈ ਦੇਣਾ ਚਾਹੰਦਾ ਹੈ।

ਇਹ ਤਸਵੀਰਾਂ ਰਾਤ ਦੇ ਸਮੇਂ ਦੀਆਂ ਹਨ। ਲਾਈਟਾਂ ਦੀ ਰੌਸ਼ਨੀ ‘ਚ ਕਰਤਰਾਪੁਰ ਦੀ ਚਮਕ ਦੂਰ ਦੂਰ ਤੋਂ ਦੇਖੀ ਜਾ ਸਕਦੀ ਹੈ। ਮਨ ਨੂੰ ਮੋਹਨ ਵਾਲੀਆਂ ਤਸਵੀਰਾਂ ਸ਼ੇਅਰ ਕਰਨ ‘ਤੇ ਇਮਾਰਨ ਖ਼ਾਨ ਦੀ ਲੋਕ ਕਾਫ਼ੀ ਸਿਫਤ ਵੀ ਕਰ ਰਹੇ ਹਨ।

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 9 ਨਵੰਬਰ ਨੂੰ ਖੁੱਲ੍ਹ ਰਹੇ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਇਮਰਾਨ ਖਾਨ ਕਰਨਗੇ। ਇਧਰ ਭਾਰਤ ਵੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਡੇਰਾ ਬਾਬਾ ਨਾਨਕ ‘ਚ ਲਾਘੇ ਨੂੰ ਖੋਲ੍ਹਣਗੇ।

Related posts

ਯੂਕ੍ਰੇਨ ਦੀ ਧਰਤੀ ’ਤੇ ਆਪਣੀ ਫ਼ੌਜ ਨਹੀਂ ਉਤਾਰੇਗਾ ਅਮਰੀਕਾ : ਬਾਇਡਨ

On Punjab

Women’s Day ਮੌਕੇ ਸ਼੍ਰੀ ਕਰਤਾਰਪੁਰ ਸਾਹਿਬ ਲਈ ਮਹਿਲਾ ਜੱਥੇ ਨਾਲ ਰਵਾਨਾ ਹੋਈ ਪ੍ਰਨੀਤ ਕੌਰ

On Punjab

ਸਰਕਾਰ ਦੇ ਹੀ 15,000 ਸਕੂਲਾਂ ‘ਚ ਕੁੰਡੀ ਕੁਨੈਕਸ਼ਨ!

Pritpal Kaur