PreetNama
ਖਾਸ-ਖਬਰਾਂ/Important News

ਪਾਕਿਸਤਾਨੀ ਪੀਐਮ ਇਮਰਾਨ ਖ਼ਾਨ ਬਾਰੇ ਸਾਬਕਾ ਪਤਨੀ ਦਾ ਵੱਡਾ ਖੁਲਾਸਾ

ਨਵੀਂ ਦਿੱਲੀਜੰਮੂਕਸ਼ਮੀਰ ‘ਤੇ ਭਾਰਤ ਸਰਕਾਰ ਦੇ ਫੈਸਲੇ ਤੋਂ ਬਾਅਦ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਾਰਿਆਂ ਦੇ ਨਿਸ਼ਾਨੇ ‘ਤੇ ਹਨ। ਪਾਕਿਸਤਾਨੀ ਪੱਤਰਕਾਰ ਤੇ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਉਨ੍ਹਾਂ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਉਨ੍ਹਾਂ ਦੇ ਰਵੱਈਏ ਨੂੰ ਇਸ ਫੈਸਲੇ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।

ਰੇਹਮ ਖ਼ਾਨ ਦਾ ਮੰਨਣਾ ਹੈ ਕਿ ਇਮਰਾਨ ਖ਼ਾਨ ਦੇ ਰਵੱਈਏ ਦੇ ਚੱਲਦਿਆਂ ਹੀ ਮੋਦੀ ਸਰਕਾਰ ਨੇ ਕਸ਼ਮੀਰ ਨੂੰ ਲੈ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ, “ਸਾਨੂੰ ਬਚਪਨ ਤੋਂ ਇਹੀ ਕਿਹਾ ਗਿਆ ਹੈ ਕਿ ਕਸ਼ਮੀਰ ਪਾਕਿਸਤਾਨ ਦਾ ਬਣੇਗਾ ਪਰ ਹੁਣ ਕਸ਼ਮੀਰ ਦਾ ਸੌਦਾ ਹੋ ਗਿਆ ਹੈ।”

ਰੇਹਮ ਨੇ ਕਿਹਾ ਕਿ ਮੋਦੀ ਸਰਕਾਰ ਕਸ਼ਮੀਰ ਨੂੰ ਲੈ ਕੇ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਇਸ ਬਾਰੇ ਉਨ੍ਹਾਂ ਨੂੰ ਪਹਿਲਾਂ ਹੀ ਅੰਦਾਜ਼ਾ ਸੀ। ਉਸ ਨੇ ਕਿਹਾ, “ਮੋਦੀ ਜੋ ਚਾਹੁੰਦੇ ਸੀਉਨ੍ਹਾਂ ਉਹ ਕੀਤਾ। ਮੋਦੀ ਨੂੰ ਆਰਟੀਕਲ 370 ਹਟਾਉਣ ਲਈ ਬਹੁਮਤ ਮਿਲਿਆ ਸੀ ਤੇ ਉਨ੍ਹਾਂ ਨੇ ਉਹੀ ਕੀਤਾ।”

ਰੇਹਮ ਨੇ ਇਮਰਾਨ ਖ਼ਾਨ ਵੱਲੋਂ ਮੋਦੀ ਵੱਲ ਵਧਾਏੇ ਦੋਸਤੀ ਦੇ ਹੱਥ ‘ਤੇ ਵੀ ਨਿਸ਼ਾਨਾ ਸਾਧਿਆ। ਉਸ ਨੇ ਕਿਹਾ ਕਿ ਇਮਰਾਨ ਸਭ ਜਾਣਦੇ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੇ ਲਾਚਾਰ ਤੇ ਬੇਹੱਦ ਕਮਜ਼ੋਰ ਹਨ।” ਰੇਹਮ ਖ਼ਾਨ ਪਹਿਲਾਂ ਵੀ ਇਮਰਾਨ ਖ਼ਾਨ ਬਾਰੇ ਆਪਣੀ ਕਿਤਾਬ ‘ਚ ਚੋਣਾਂ ‘ਚ ਗੜਬੜੀ ਤੇ ਜ਼ਿਣਸੀ ਸੋਸ਼ਨ ਦੇ ਇਲਜ਼ਾਮ ਲਾ ਚੁੱਕੀ ਹੈ।

Related posts

ਅਮਿਤਾਭ, ਹੇਮਾ ਤੇ ਸ਼ਹਿਨਾਜ਼ ਸਣੇ ਕਈ ਅਦਾਕਰਾਂ ਨੇ ਸ਼ਿਵਰਾਤਰੀ ਮਨਾਈ

On Punjab

ਪੰਜਾਬ ਵਿੱਚ ਇਸ ਹਫ਼ਤੇ ਬਦਲੇਗਾ ਮੌਸਮ

On Punjab

ਨਸ਼ਿਆਂ ਖ਼ਿਲਾਫ਼ ਸਹੁੰ: ਕੈਪਟਨ ਅਮਰਿੰਦਰ ਸਿੰਘ ਨੇ ਲੰਮੇ ਸਮੇਂ ਬਾਅਦ ਤੋੜੀ ਚੁੱਪ

On Punjab