PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਹਿਲਗਾਮ ਹਮਲੇ ’ਚ ਮਾਰੇ ਸ਼ੁਭਮ ਦੀ ਪਤਨੀ ਵੱਲੋਂ India-Pakistan cricket ਮੈਚ ਦੇ ਬਾਈਕਾਟ ਦਾ ਸੱਦਾ

ਨਵੀਂ ਦਿੱਲੀ- ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤ ਸ਼ੁਭਮ ਦਿਵੇਦੀ Shubham Dwivedi ਦੀ ਪਤਨੀ ਐਸ਼ਾਨਿਆ ਦਿਵੇਦੀ  ਨੇ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ India-Pakistan ਵਿਚਾਲੇ ਹੋਣ ਵਾਲੇ Asia cup ਏਸ਼ੀਆ ਕੱਪ ਕ੍ਰਿਕਟ ਮੈਚ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। Aishanya Dwivedi ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਲੀਵਿਜ਼ਨ ’ਤੇ ਵੀ ਮੈਚ ਨਾ ਦੇਖਣ। ਉਸ ਨੇ ਕਿਹਾ, ‘ਮੈਂ ਲੋਕਾਂ ਨੂੰ ਇਸ ਦਾ ਬਾਈਕਾਟ ਕਰਨ ਦੀ ਅਪੀਲ ਕਰਦੀ ਹਾਂ। ਨਾ ਤਾਂ ਇਸ ਨੂੰ ਦੇਖਣ ਜਾਓ ਅਤੇ ਨਾ ਹੀ ਦੇਖਣ ਲਈ ਟੀਵੀ ਚਲਾਓ।’
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਨਿਖੇਧੀ ਕਰਦਿਆਂ ਉਸ ਨੇ ਕਿਹਾ ਕਿ ਬੋਰਡ ਅਤਿਵਾਦੀ ਹਮਲੇ ਵਿੱਚ ਮਾਰੇ ਗਏ 26 ਵਿਅਕਤੀਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ। ਭਾਰਤੀ ਕ੍ਰਿਕਟ ਟੀਮ ’ਤੇ ਸਵਾਲ ਉਠਾਉਂਦਿਆਂ ਉਸ ਨੇ ਦਾਅਵਾ ਕੀਤਾ ਕਿ ਦੋ-ਤਿੰਨ ਕ੍ਰਿਕਟਰਾਂ ਨੂੰ ਛੱਡ ਕੇ ਕਿਸੇ ਵੀ ਖਿਡਾਰੀ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਮੈਚ ਦੇ ਬਾਈਕਾਟ ਦੀ ਮੰਗ ਨਹੀਂ ਕੀਤੀ। ਉਸ ਨੇ ਕਿਹਾ ਕਿ ਕ੍ਰਿਕਟਰਾਂ ਨੂੰ ਆਪਣੇ ਦੇਸ਼ ਲਈ ਸਟੈਂਡ ਲੈਣਾ ਚਾਹੀਦਾ ਹੈ। ਉਸ ਨੇ ਸਪਾਂਸਰਾਂ ਅਤੇ ਬ੍ਰਾਡਕਾਸਟਰਾਂ ’ਤੇ ਵੀ ਸਵਾਲ ਚੁੱਕੇ। ਉੱਧਰ ਸ਼ਿਵ ਸੈਨਾ (ਯੂ ਬੀ ਟੀ) ਦੇ ਪ੍ਰਧਾਨ ਊਧਵ ਠਾਕਰੇ ਨੇ ਵੀ ਇਸ ਮੈਚ ਦਾ ਵਿਰੋਧ ਕੀਤਾ ਹੈ।

Related posts

ਫਲਾਈਟ ਡਿਊਟੀ ਨਿਯਮਾਂ ਦੀ ਉਲੰਘਣਾ ਲਈ DGCA ਵੱਲੋਂ ਏਅਰ ਇੰਡੀਆ ਨੂੰ ਨੋਟਿਸ ਜਾਰੀ

On Punjab

ਮੋਦੀ ਦੀ ਅਮਰੀਕਾ ਫੇਰੀ˸ ਕੀ ਮੋਦੀ ਬਾਇਡਨ ਨੂੰ ਅਫ਼ਗਾਨਿਸਤਾਨ ਨਾਲ ਜੁੜੇ ਰਹਿਣ ਲਈ ਰਾਜ਼ੀ ਕਰ ਸਕਣਗੇ

On Punjab

ਅਜ਼ਾਦੀ ਤੋਂ ਬਾਅਦ ਵੀ ਸਾਨੂੰ ਸਾਜ਼ਿਸ਼ਨ ਗੁਲਾਮੀ ਦਾ ਇਤਿਹਾਸ ਪੜ੍ਹਾਇਆ ਗਿਆ’, Lachit Borphukan ਦੇ ਜਨਮ ਦਿਨ ਸਮਾਰੋਹ ‘ਚ ਪੀਐੱਮ ਮੋਦੀ ਬੋਲੇ

On Punjab