PreetNama
ਸਮਾਜ/Social

ਪਹਾੜ ਤੋਂ ਡਿੱਗੇ ਮਲਬੇ ਹੇਠ ਆਉਣ ਕਾਰਨ ਦੋ ਵਾਹਨ ਚਾਲਕਾਂ ਦੀ ਮੌਕੇ ‘ਤੇ ਹੋਈ ਮੌਤ

ਮੰਡੀ: ਚੰਡੀਗੜ੍ਹ-ਮਨਾਲੀ ਹਾਈਵੇਅ ‘ਤੇ ਸ਼ੁੱਕਰਵਾਰ ਸਵੇਰ ਪਹਾੜ ਤੋਂ ਅਚਾਨਕ ਚੱਟਾਨ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ। ਸਵੇਰ ਸਾਢੇ ਪੰਜ ਵਜੇ ਹਨੋਗੀ ਮਾਤਾ ਮੰਦਰ ਕੋਲ ਵਾਪਰੇ ਇਸ ਹਾਦਸੇ ‘ਚ ਚੱਟਾਨ ਦੀ ਲਪੇਟ ‘ਚ ਆਏ ਦੋ ਵਾਹਨ ਚਾਲਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਢਿੱਗਾਂ ਡਿੱਗਣ ਕਾਰਨ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਕੁੱਲੂ ਤੋਂ ਸਬਜ਼ੀ ਲੈਕੇ ਆ ਰਹੇ ਇਕ ਜੀਪ ਤੇ ਇਕ ਟਰੱਕ ਚਾਲਕ ਨੇ ਹਨੋਗੀ ਮਾਤਾ ਮੰਦਰ ‘ਚ ਮੱਥਾ ਟੇਕਣ ਲਈ ਵਾਹਨ ਖੜੇ ਕੀਤੇ ਹੀ ਸਨ ਕਿ ਅਚਾਨਕ ਪਹਾੜੀ ਤੋਂ ਮਲਬਾ ਤੇ ਚੱਟਾਨ ਸੜਕ ‘ਤੇ ਆ ਡਿੱਗੇ।

ਇਸ ਦੌਰਾਨ ਉਨ੍ਹਾਂ ਨੂੰ ਆਪਣੇ ਵਾਹਨਾਂ ‘ਚੋਂ ਬਾਹਰ ਆਉਣ ਦਾ ਮੌਕਾ ਹੀ ਨਹੀਂ ਮਿਲਿਆ। ਹਾਲਾਂਕਿ ਕੁਝ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਹਾਦਸੇ ਤੋਂ ਬਾਅਦ ਰਾਸ਼ਟਰੀ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਬੰਦ ਹੈ।

Related posts

ਅਸੀਂ ਭਾਰਤ ਨਾਲ ਬਹੁਤ ਚੰਗੀ ਤਰ੍ਹਾਂ ਤਾਲਮੇਲ ਰੱਖਦੇ ਹਾਂ: ਟਰੰਪ

On Punjab

ਨਿਰਮਲ ਭੰਗੂ ਦੀ ਧੀ ਨੇ ਹਰ ਨਿਵੇਸ਼ਕ ਦਾ ਪੈਸਾ ਮੋੜਨ ਦਾ ਵਾਅਦਾ ਕੀਤਾ

On Punjab

ਅਮਰੀਕਾ-ਚੀਨ ਵਿਵਾਦ ਸੁਲਝਾਉਣ ’ਚ ਭੂਮਿਕਾ ਨਿਭਾਉਣਾ ਚਾਹੁੰਦੇ ਹਨ ਇਮਰਾਨ

On Punjab