67.96 F
New York, US
June 12, 2024
PreetNama
ਖਬਰਾਂ/News

ਪਨਬਸ ਮੁਲਾਜ਼ਮਾਂ ਵਲੋਂ 8 ਜਨਵਰੀ ਦੀ ਹੜਤਾਲ ਵਿੱਚ ਪਨ ਬਸਾ ਦਾ ਚੱਕਾ ਜਾਮ

ਅੱਜ ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ 8 ਜਨਵਰੀ ਦੀ ਹੜਤਾਲ ਦੀ ਹਮਾਇਤ ਦੇ ਸੱਦੇ ਤੇ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦਾ ਮੁਕੰਮਲ ਚੱਕਾ ਜਾਮ ਕਰਕੇ 18 ਡਿਪੂਆਂ ਦੇ ਗੇਟਾਂ ਰੋਸ ਧਰਨੇ ਦਿੱਤੇ ਗਏ ਫਿਰੋਜਪੁਰ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਿੱਤ ਨਵੇਂ ਕਾਨੂੰਨ ਲਿਆ ਕੇ ਲੋਕਾਂ ਦਾ ਧਿਆਨ ਬੇਰੋਜ਼ਗਾਰੀ, ਗਰੀਬੀ, ਭੁੱਖਮਰੀ, ਮਹਿੰਗਾਈ ਤੋ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਦੇਣ ਲਈ ਕੇਂਦਰ ਸਰਕਾਰ ਆਮ ਲੋਕਾਂ ਦੀ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਧਰਮਾਂ ਤੇ ਜਾਤਾ ਪਾਤਾ ਦੀਆਂ ਵੰਡੀਆਂ ਪਾ ਕੇ ਲੋਕਾਂ ਨੂੰ ਸਹੀ ਮੰਗਾਂ ਤੋਂ ਭੜਕਾਉਣਾ ਚਾਹੁੰਦੀ ਹੈ ਪਰ ਭਾਰਤ ਦੀਆਂ ਟਰੇਡ ਯੂਨੀਅਨਾਂ ਵੱਲੋਂ ਲੋਕਾਂ ਦੀਆਂ ਮੰਗਾਂ ਲਈ 8 ਜਨਵਰੀ ਭਾਰਤ ਅੰਦਰ ਹੜਤਾਲ ਦਾ ਫੈਸਲਾ ਕੀਤਾ ਗਿਆ ਸੀ ਜਿਸ ਵਿੱਚ ਮੋਟਰ ਵਹੀਕਲਜ਼ ਐਕਟ ਵਿੱਚ ਸੋਧ , ਠੇਕੇਦਾਰੀ ਸਿਸਟਮ ਖਤਮ ਕਰਨ, ਘੱਟੋ-ਘੱਟ ਉਜ਼ਰਤਾਂ 21600 ਕਰਨ , ਸਮੇਤ ਲੋਕਾਂ ਦੀਆਂ ਮੰਗਾਂ ਮੁੱਖ ਹਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਮੁਲਾਜ਼ਮ ਦੀਆਂ ਤਨਖਾਹਾਂ ਵਿੱਚ ਕੱਟ ਲਾਉਣਾ, ਫੋਨ ਦੇ ਰੁਪਏ ਕੱਟਣਾ, ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰਨਾ, ਬੱਸ ਕਰਾਈਆਂ ਵਿੱਚ ਵਾਧਾ ਕਰਕੇ ਪੰਜਾਬ ਦੇ ਲੋਕਾਂ ਦਾ ਖ਼ੂਨ ਨਿਚੋੜਿਆ ਜਾਂ ਰਿਹਾ ਹੈ ਉਹਨਾਂ ਕਿਹਾ ਮੁਲਾਜ਼ਮ ਪਨਬਸ ਪੰਜਾਬ ਰੋਡਵੇਜ਼ ਅੰਦਰ ਪਿਛਲੇ 12 ਸਾਲ ਤੋਂ ਠੇਕੇਦਾਰੀ ਸਿਸਟਮ ਦਾ ਸੰਤਾਪ ਘੱਟ ਤਨਖਾਹ ਤੇ ਹੰਢਾਇਆ ਜਾਂ ਰਿਹਾ ਹੈ ਪਨਬਸਾ ਨੂੰ ਕਰਜ਼ਾ ਮੁਕਤ ਹੋਣ ਤੇ ਪੰਜਾਬ ਰੋਡਵੇਜ਼ ਵਿੱਚ ਮਰਜ਼ ਕੀਤਾ ਜਾਂਦਾ ਹੈ ਪਰ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਂ ਵੱਖ ਵੱਖ ਝੂਠੇ ਬਹਾਨੇ ਜਿਵੇਂ ਰੋਡਵੇਜ਼ ਵਿੱਚ ਸਟਾਫ ਪੂਰਾ ਹੈ , ਰੋਡਵੇਜ਼ ਘਾਟੇ ਵਿੱਚ ਹੈ ਆਦਿ ਗੱਲਾਂ ਸਰਕਾਰ ਤੇ ਅਫਸਰਾਂ ਵਲੋਂ ਕੀਤੀਆਂ ਜਾਂਦੀਆਂ ਹਨ ਪਰ ਅਫਸਰਾਂ ਤੇ ਸਰਕਾਰ ਵੱਲੋਂ ਰੋਡਵੇਜ਼ ਨੂੰ ਮੁਨਾਫ਼ੇ ਵਿੱਚ ਲਿਆਉਣ ਲਈ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਪਰ ਅਫਸਰਾਂ ਵਲੋਂ ਕੇਂਦਰ ਸਰਕਾਰ ਦੀ ਤਰਜ਼ ਤੇ ਪੰਜਾਬ ਰੋਡਵੇਜ਼ ਵਿੱਚ ਵੀ ਨਵੇਂ ਨਵੇਂ ਕਾਨੂੰਨ ਲਿਆ ਕੇ ਮੁਲਾਜ਼ਮਾਂ ਦਾ ਧਿਆਨ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇ ਰੀਪੋਟਾ ਵਾਲੇ ਮੁਲਾਜ਼ਮਾਂ ਨੂੰ ਬਹਾਲ ਨਾਂ ਕਰਕੇ ਨਵੀਂ ਭਰਤੀ ਦੇ ਨਾਮ ਤੇ ਨੋਜਵਾਨ ਤੋਂ ਲੱਖਾਂ ਰੁਪਏ ਇੱਕਠੇ ਕਰਨਾ , ਟਰਾਂਸਪੋਰਟ ਪਾਲਸੀ 3 ਸਾਲ ਤੋਂ ਦੱਬ ਕੇ ਪ੍ਰਾਈਵੇਟ ਬੱਸ ਕੰਪਨੀਆਂ ਨੂੰ ਮੁਨਾਫਾ ਦੇਣਾ ,ਕੰਪਿਊਟਰੀਕਰਨ ਕਰਨ ਅਤੇ ਟਰੈਕਿੰਗ ਸਿਸਟਿਮ ਦੇ ਨਾਮ ਤੇ ਕਮਿਸ਼ਨਾ ਦੀ ਮੋਟੀ ਰਕਮ ਖਾਣਾ ਤੇ ਪ੍ਰਾਈਵੇਟ ਬੱਸ ਕੰਪਨੀਆਂ ਨੂੰ ਮੁਨਾਫਾ ਦੇਣਾ ਹੈ ਕਿਉਂਕਿ ਇਸ ਸਿਸਟਮ ਰਾਹੀਂ ਰੋਡਵੇਜ਼ ਨੂੰ ਨਿਰਧਾਰਤ ਸਪੀਡ ਅਤੇ ਕੲੀ ਬੰਦਿਸ਼ਾਂ ਲਗਾਉਣ ਨਾਲ ਰੋਡਵੇਜ਼ ਦੀ ਸਪੀਡ ਘਟਣ ਨਾਲ ਅੱਡਿਆਂ ਤੋਂ ਟਾਇਮ ਮਿੱਸ ਹੋਣ ਦੇ ਨਾਲ ਨਾਲ ਰੋਡਵੇਜ਼ ਪ੍ਰਾਈਵੇਟ ਬੱਸਾ ਨਾਲ ਕੰਮਪੀਟੀਸ਼ਨ ਨਹੀਂ ਕਰ ਸਕਦੀ ਜਿਸ ਨਾਲ ਵੱਧ ਸਮਾਂ ਲੱਗਣ ਕਾਰਨ ਸਵਾਰੀਆਂ ਰੋਡਵੇਜ਼ ਵਿੱਚ ਬੈਠਣਾ ਪਸੰਦ ਨਹੀਂ ਕਰਨਗੀਆਂ ਤੇ ਸਿੱਧਾ ਫਾਇਦਾ ਪ੍ਰਾਈਵੇਟ ਬੱਸ ਕੰਪਨੀਆਂ ਨੂੰ ਹੋਵੇਗੀ
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਖਿਲਾਫ 8 ਜਨਵਰੀ ਦੀ ਹੜਤਾਲ ਦਾ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸਮਰਥਨ ਕੀਤਾ ਜਾਵੇਗਾ ਕਿਉਂਕਿ ਠੇਕੇਦਾਰੀ ਸਿਸਟਮ ਬੰਦ ਕਰਨ ਤੇ ਘੱਟੋ-ਘੱਟ ਉਜ਼ਰਤਾਂ 21600 ਕਰਨ ਦੀ ਮੰਗ ਪਨਬਸ ਮੁਲਾਜ਼ਮਾਂ ਦੀ ਮੰਗ ਦੇ ਨਾਲ ਨਾਲ ਪੰਜਾਬ ਦੇ ਸਾਰੇ ਮਹਿਕਮਿਆਂ ਦੀ ਮੰਗ ਹੈ ਇਸ ਲਈ ਆਉਣ ਵਾਲੇ ਸਮੇਂ ਵਿੱਚ ਮਹਿਕਮੇ ਬਚਾਉਣ ਤੇ ਪੰਜਾਬ ਬਚਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ

Related posts

‘ਲੰਡਨ ‘ਚ ਭਾਰਤ ਦੇ ਲੋਕਤੰਤਰ ‘ਤੇ ਚੁੱਕੇ ਗਏ ਸਵਾਲ’, PM ਮੋਦੀ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ

On Punjab

ਰਾਸ਼ਟਰੀ ਵੋਟਰ ਦਿਵਸ ਮੌਕੇ ਮਯੰਕ ਫਾਊਂਡੇਸ਼ਨ ਨੂੰ ਐਸ ਡੀ ਐਮ ਫਿਰੋਜ਼ਪੁਰ ਵੱਲੋਂ ਕੀਤਾ ਗਿਆ ਸਨਮਾਨਿਤ

Pritpal Kaur

ਦੋਹਰੇ ਕਤਲ ਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਸਮੇਤ ਹਥਿਆਰ ਕਾਬੂ

Pritpal Kaur