PreetNama
ਫਿਲਮ-ਸੰਸਾਰ/Filmy

ਪਤੀ ਦੇ ਜਨਮਦਿਨ ‘ਤੇ ਪਹਿਲੀ ਵਾਰ ਮਾਹੀ ਨੇ ਸ਼ੇਅਰ ਕੀਤੀ ਬੇਟੀ ਦੀ ਤਸਵੀਰ

Jay Mahi daughter : ਟੀਵੀ ਅਦਾਕਾਰਾ ਮਾਹੀ ਵਿਜ ਨੇ ਕੁੱਝ ਮਹੀਨੇ ਪਹਿਲਾਂ ਹੀ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਬੇਟੀ ਦੇ ਜਨਮ ਤੋਂ ਬਾਅਦ ਮਾਹੀ ਅਤੇ ਜੈ ਭਾਨੁਸ਼ਾਲੀ ਨੇ ਉਸ ਦੇ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਪਰ ਕਿਸੇ ਵੀ ਤਸਵੀਰ ਵਿੱਚ ਬੇਟੀ ਦਾ ਚਿਹਰਾ ਨਜ਼ਰ ਨਹੀਂ ਆਇਆ। ਅੱਜ ਮਤਲਬ ਕਿ ਜੈ ਦੇ ਜਨਮਦਿਨ ਉੱਤੇ ਮਾਹੀ ਨੇ ਆਪਣੀ ਬੇਟੀ ਦਾ ਚਿਹਰਾ ਵਖਾਇਆ ਹੈ।
ਮਾਹੀ ਨੇ ਆਪਣੇ ਇੰਸਟਗ੍ਰਾਮ ਉੱਤੇ ਬੇਟੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਜੋ ਕਾਫ਼ੀ ਕਿਊਟ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਜੈ ਅਤੇ ਮਾਹੀ ਨੇ ਆਪਣੀ ਬੇਟੀ ਦਾ ਨਾਮ ਤਾਰਾ ਰੱਖਿਆ ਹੈ। ਮਾਹੀ ਨੇ ਤਾਰਾ ਦੀ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ ਵਿੱਚ ਉਹ ਫਲਾਂ ਦੇ ਵਿੱਚ ਬਹੁਤ ਹੀ ਸੁਕੂਨ ਨਾਲ ਸੋ ਰਹੀ ਹੈ। ਤਾਰਾ ਦੇ ਨੇੜੇ – ਤੇੜੇ ਬਹੁਤ ਸਾਰੇ ਸੇਬ ਪਏ ਹੋਏ ਹਨ ਅਤੇ ਉਹ ਇੱਕ ਛੋਟੇ ਜਿਹੇ ਸੋਫੇ ਉੱਤੇ ਸੋ ਰਹੀ ਹੈ।

ਜੈ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਤਾਰਾ ਦੀ ਇਹੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਨਾਲ ਜੈ ਨੇ ਲਿਖਿਆ, ਮੇਰੇ ਟੈਡੀ ਬੀਅਰ, ਮੇਰੀ ਜ਼ਿੰਦਗੀ, ਮੇਰੀ ਆਤਮ ਅਤੇ ਮੇਰੀ ਖੁਸ਼ੀ ਦਾ ਸਵਾਗਤ ਕਰੋ। ਤੁਹਾਡੇ ਪਹਿਲੇ ਸਾਹ ਨੇ ਸਾਡਾ ਦਿਲ ਚੁਰਾ ਲਿਆ। ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਮਾਹੀ ਅਤੇ ਜੈ ਨੇ 2011 ਵਿੱਚ ਵਿਆਹ ਕਰ ਲਿਆ ਸੀ।

ਦੋਨਾਂ ਨੇ 2013 ਵਿੱਚ ਇੱਕ ਡਾਂਸ ਰਿਐਲਿਟੀ ਸ਼ੋਅ ਨੱਚ ਬੱਲੀਏ ਵਿੱਚ ਭਾਗ ਲਿਆ ਸੀ। ਇਸ ਤੋਂ ਇਲਾਵਾ ਦੋਨੋਂ ਕਈ ਟੀਵੀ ਸੀਰੀਅਲਸ ਅਤੇ ਸ਼ੋਅ ਦਾ ਹਿੱਸਾ ਬਣ ਚੁੱਕੇ ਹਨ। ਬੇਟੀ ਦੇ ਜਨਮ ਤੋਂ ਬਾਅਦ ਹਾਲ ਹੀ ਵਿੱਚ ਮਾਹੀ ਅਤੇ ਜੈ ਬਿੱਗ ਬੌਸ 13 ਵਿੱਚ ਬੌਤਰ ਗੈਸਟ ਨਜ਼ਰ ਆਏ ਸਨ। ਮਾਹੀ ਅਤੇ ਜੈ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

Related posts

On Punjab

ਛਪਾਕ ਦਾ ਫਰਸਟ ਡੇਅ ਟੈਸਟ, ਬੱਪਾ ਦੇ ਦਰਬਾਰ ਸਿੱਧੀਵਿਨਾਇਕ ਪਹੁੰਚੀ ਦੀਪਿਕਾ

On Punjab

ਗੁਰੂ ਦੱਤ ਤੋਂ ਲੈ ਕੇ ਮੀਨਾ ਕੁਮਾਰੀ ਤਕ ਇਨ੍ਹਾਂ ਸਿਤਾਰਿਆਂ ਨੇ ਸ਼ਰਾਬ ਦੀ ਲਤ ਕਾਰਨ ਛੋਟੀ ਉਮਰ ‘ਚ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ

On Punjab