PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਬਾਹਰ ਮਿਲਿਆ ਬੱਚੇ ਦਾ ਸਿਰ

ਪਟਿਆਲਾ- ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਉਸ ਵੇਲੇ ਹਲਚਲ ਮਚ ਗਈ, ਜਦੋਂ ਹਸਪਤਾਲ ਦੇ ਬਾਹਰ ਬੱਚੇ ਦਾ ਸਿਰ ਦੇਖਿਆ ਗਿਆ। ਜਾਣਕਾਰੀ ਮੁਤਾਬਕ ਇਸ ਸਿਰ ਨੂੰ ਕੁੱਤੇ ਨੋਚ ਰਹੇ ਸਨ, ਜਿਸ ਨੁੂੰ ਆਮ ਲੋਕਾਂ ਨੇ ਛਡਾਇਆ। ਹਾਲਾਂਕਿ ਇਹ  ਕਿਸਦੇ ਬੱਚੇ ਦਾ ਹੈ ਇਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ। ਇਸ ਬਾਰੇ ਸਿਵਲ ਸਰਜਨ ਤੋਂ ਲੈ ਕੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਗੱਲ ਕੀਤੀ ਗਈ ਪਰ ਕਿਸੇ ਨੇ ਵੀ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ। ਬਲਕਿ ਸਾਰਿਆਂ ਨੇ ਅਨਜਾਣਤਾ ਪ੍ਰਗਟਾਈ। ਹਾਲਾਂਕਿ ਉਨ੍ਹਾਂ ਨੇ ਇਸ ਮਾਮਲੇ ਬਾਰੇ ਜਾਂਚ ਕਰਨ ਲਈ ਕਿਹਾ ਹੈ। ਬੱਚੇ ਦਾ ਸਿਰ ਇਸ ਤਰ੍ਹਾਂ ਹਸਪਤਾਲ ਦੇ ਬਾਹਰ ਮਿਲਣਾ ਇਹ ਕਾਫ਼ੀ ਸਵਾਲ ਖੜ੍ਹੇ ਕਰ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਅੱਜ ਤਿੰਨ ਬੱਚਿਆਂ ਦੀ ਹਸਪਤਾਲ ਵਿਚ ਮੌਤ ਹੋਈ ਸੀ ਜਿਨ੍ਹਾਂ ਵਿਚੋਂ ਦੋ ਨੂੰ ਤਾਂ ਮਾਪੇ ਲੈ ਗਏ ਸਨ ਪਰ ਇੱਕ ਬੱਚਾ ਗੁੰਮ ਹੋ ਗਿਆ ਸੀ।

Related posts

ਮੈ ਤੇਰੇ ਤੋਂ ਹੀ ਸਿੱਖਿਆ ਪਿਆਰ ਕਰਨਾ

Pritpal Kaur

Britain : ਇੰਗਲੈਂਡ ‘ਚ ਭਾਰਤੀ ਮੂਲ ਦੇ ਡਿਲੀਵਰੀ ਡਰਾਈਵਰ ਦੀ ਹੱਤਿਆ, ਹੱਤਿਆ ਦੇ ਸ਼ੱਕ ‘ਚ ਚਾਰ ਗ੍ਰਿਫ਼ਤਾਰ

On Punjab

ਅਮਰੀਕਾ ਦੇ ਡੈਨਵਰ ‘ਚ ਭਿਆਨਕ ਬਰਫ਼ੀਲੇ ਤੂਫ਼ਾਨ ਕਾਰਨ ਦੋ ਹਜ਼ਾਰ ਉਡਾਣਾਂ ਰੱਦ

On Punjab