66.42 F
New York, US
September 20, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਟਿਆਲਾ ’ਚ ਸਕੂਲਾਂ ਨੂੰ ਉਡਾਉਣ ਦੀ ਧਮਕੀ

ਪਟਿਆਲਾ-  ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਨੇੜੇ ਸਥਿਤ ਬਠੌਣੀਆਂ ਪਿੰਡ ਦੇ ਕੋਲ ਬੰਬ ਨਾਲ ਰੇਲ ਪਟੜੀ ਉਡਾਉਣ ਦੀ ਘਟਨਾ ਤੋਂ ਮਹਿਜ਼ ਦੋ ਦਿਨ ਬਾਅਦ ਹੀ ਪਟਿਆਲਾ ਦੇ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਇਕ ਅਤਿਵਾਦੀ ਸੰਗਠਨ ਵੱਲੋਂ ਇਥੋਂ ਦੇ ਕੁਝ ਸਕੂਲਾਂ ਦੇ ਪ੍ਰਬੰਧਕਾਂ/ਪ੍ਰਿੰਸੀਪਲਾਂ ਨੂੰ ਈਮੇਲ ਸੰਦੇਸ਼ ਭੇਜ ਕੇ ਦਿੱਤੀ ਗਈ। ਧਮਕੀ ਮਿਲਣ ਮਗਰੋਂ ਸਬੰਧਤ ਸਕੂਲਾਂ ਵਿਚ ਛੁੱਟੀ ਕਰ ਦਿਤੀ ਗਈ ਤੇ ਇਤਲਾਹ ਮਿਲਣ ’ਤੇ ਤੁਰੰਤ ਹਰਕਤ ’ਚ ਆਈ ਪੁਲੀਸ ਨੇ ਜਿਥੇ ਸਬੰਧਤ ਸਕੂਲਾਂ ਦੁਆਲੇ ਸੁਰੱਖਿਆ ਵਧਾ ਦਿਤੀ ਗਈ। ਇਸ ਦੌਰਾਨ ਪੁਲੀਸ ਦੇ ਬੰਬ ਨਿਰੋਧਕ ਵਿੰਗ ਦੀਆਂ ਟੀਮਾਂ ਨੇ ਸਕੂਲਾਂ ਦਾ ਚੱਪਾ-ਚੱਪਾ ਛਾਣ ਮਾਰਿਆ ਪਰ ਕਿਸੇ ਵੀ ਸਕੂਲ ਵਿਚੋਂ ਕੋਈ ਇਤਰਾਜ਼ਯੋਗ ਵਸਤੂ ਨਹੀ ਮਿਲੀ। ਜ਼ਿਕਰਯੋਗ ਹੈ ਕਿ ਹਾਲੇ ਲੋਕ ਰੇਲ ਪੱਟੜੀ ’ਤੇ ਹੋਏ ਬੰਬ ਧਮਾਕੇ ਦੀ ਦਹਿਸ਼ਤ ਵਿਚੋਂ ਨਿਕਲੇ ਵੀ ਨਹੀ ਸਨ ਕਿ ਅੱਜ ਸਕੂਲਾਂ ਦੇ ਸ਼ੁਰੂਆਤੀ ਸਮੇਂ ਦੌਰਾਨ ਹੀ ਸਥਾਨਕ ਸ਼ਹਿਰ ਦੇ ਅੱਧੀ ਦਰਜਨ ਸਕੂਲਾਂ ਨੂੰ ਈਮੇਲ ਸੁਨੇਹੇ ਭੇਜ ਕੇ ਇਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਗਈ। ਸਥਾਨਕ ਸ਼ਹਿਰ ਵਿਚ ਪਹਿਲਾਂ ਵੀ ਕਈ ਸਕੂਲਾਂ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਹਾਲਾਂਕਿ ਐਤਕੀਂ ਸ਼ੰਭੂ ਨੇੜੇ ਹੋਏ ਬੰਬ ਧਮਾਕੇ ਕਰਕੇ ਇਨ੍ਹਾਂ ਧਮਕੀਆਂ ਕਾਰਨ ਲੋਕ ਖ਼ੌਫ਼ਜ਼ਦਾ ਹੋ ਗਏ, ਖਾਸਕਰ ਬੱਚਿਆਂ ਦੇ ਮਾਪੇ ਹੋਰ ਵੀ ਡਰ ਅਤੇ ਸਹਿਮ ’ਚ ਦੇਖੇ ਗਏ। ਇਸ ਸਬੰਧੀ ਪੁਲੀਸ ਦੀਆਂ ਬੰਬ ਨਿਰੋਧਕ ਟੀਮਾਂ ਨੇ ਇਨ੍ਹਾਂ ਸਬੰਧਤ ਸਕੂਲਾਂ ’ਚ ਛਾਣਬੀਣ ਕੀਤੀ ਤਾਂ ਦੇਰ ਸ਼ਾਮ ਤੱਕ ਕਿਤੋਂ ਵੀ ਕੁਝ ਨਾ ਮਿਲਿਆ। ਉਧਰ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਲੋਕਾਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਪੁਲੀਸ ਪੂਰੀ ਤਰ੍ਹਾ ਮੁਸਤੈਦ ਹੈ।

Related posts

ਨਾਭਾ ’ਚ ਦਹਿਸ਼ਤ: ਕਾਂਸਟੇਬਲ ਦਾ ਕਿਰਚਾਂ ਮਾਰ ਕੇ ਕਤਲ !

On Punjab

ਹੁਸ਼ਿਆਰਪੁਰ ਦੇ ਪਿੰਡ ਜਲਾਲਪੁਰ ਦੇ ਵਾਸੀਆਂ ਵੱਲੋਂ ਮੁੱਖ ਮੰਤਰੀ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ

On Punjab

PM ਮੋਦੀ ਦਾ ਵੱਡਾ ਫੈਸਲਾ, ‘ਆਪ੍ਰੇਸ਼ਨ ਗੰਗਾ’ ‘ਚ ਸ਼ਾਮਲ ਹੋਵੇਗੀ IAF, ਯੂਕਰੇਨ ‘ਚ ਫਸੇ ਨਾਗਰਿਕਾਂ ਨੂੰ ਲਿਆਉਣ ‘ਚ ਕਰੇਗੀ ਮਦਦ

On Punjab