PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਟਿਆਲਾ ’ਚ ਨਰਸਿੰਗ ਸਟਾਫ ਨੇ ਫ਼ੁਹਾਰਾ ਚੌਕ ’ਤੇ ਆਵਾਜਾਈ ਰੋਕੀ

ਪਟਿਆਲਾ- ਗਰੇਡ ਪੇਅ 2800 ਤੋਂ 4600 ਰੁਪਏ ਕਰਨ ਦੀ ਮੰਗ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਨਰਸਿੰਗ ਸਟਾਫ ਦੀ ਹੜਤਾਲ ਅੱਜ 14ਵੇਂ ਦਿਨ ਜਾਰੀ ਰਹੀ। ਜਾਣਕਾਰੀ ਅਨੁਸਾਰ ਨਰਸਿੰਗ ਸਟਾਫ ਨੇ ਅੱਜ ਪਹਿਲਾਂ ਇੱਥੇ ਰਾਜਿੰਦਰਾ ਹਸਪਤਾਲ ਵਿੱਚ ਧਰਨਾ ਦਿੱਤਾ ਤੇ ਫਿਰ ਇਥੋਂ ਮਾਰਚ ਕਰਦਾ ਹੋਇਆ ਇਹ ਕਾਫ਼ਲਾ ਫੁਹਾਰਾ ਚੌਕ ’ਤੇ ਪੁੱਜਾ। ਜਿਸ ਦੌਰਾਨ ਹੜਤਾਲੀ ਸਟਾਫ ਨੇ ਫੁਹਾਰਾ ਚੌਕ ’ਤੇ ਚੜ੍ਹ ਕੇ ਸਰਕਾਰ ਖਿਲਾਫ਼ ਪ੍ਰ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਘਟਾ ਕੇ 2800 ਕੀਤਾ ਉਨ੍ਹਾਂ ਦਾ ਗਰੇਡ ਪੇਅ ਪਹਿਲਾਂ ਦੀ ਤਰ੍ਹਾਂ ਹੀ 4600 ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਨੇ ਫੁਹਾਰਾ ਚੌਕ ’ਤੇ ਆਵਾਜਾਈ ਵੀ ਰੋਕੀ। ਜ਼ਿਕਰਯੋਗ ਹੈ ਕਿ ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਸੂਬਾਈ ਪ੍ਰਧਾਨ ਰਮਨਦੀਪ ਗਿੱਲ ਦੀ ਅਗਵਾਈ ਹੇਠ ਇਹ ਹੜਤਾਲ 26 ਮਾਰਚ ਨੂੰ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਰੋਜ਼ਾਨਾ ਹੀ ਕੰਮ ਦਾ ਮੁਕੰਮਲ ਬਾਈਕਾਟ ਕਰ ਕੇ ਪ੍ਰਦਰਸ਼ਨ ਕੀਤਾ ਜਾਂਦਾ ਹੈ। ਅੱਜ ਦੇ ਪ੍ਰਦਰਸ਼ਨ ਵੀ ਇਸੇ ਹੀ ਕੜੀ ਦਾ ਹਿੱਸਾ ਸਨ। ਇਹ ਵੀ ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਹੜਤਾਲ ਸਬੰਧੀ ਇੱਕ ਪੱਤਰ ਜਾਰੀ ਕਰ ਕੇ ਚਿਤਾਵਨੀ ਵੀ ਹੋਈ ਹੈ ਕਿ ਜੇ ਨਰਸਿੰਗ ਸਟਾਫ ਨੇ ਹੜਤਾਲ ਕੀਤੀ ਤਾਂ ਸਿਹਤ ਸੇਵਾਵਾਂ ਨਾਲ ਸਬੰਧਤ ਜ਼ਰੂਰੀ ਸੇਵਾਵਾਂ ਨੂੰ ਨਿਰਵਿਘਨ ਜਾਰੀ ਰੱਖਣ ਦੇ ਮਨੋਰਥ ਨਾਲ ਐਸਮਾ ਨਾਲ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਪਰ ਇਸ ਦੇ ਬਾਵਜੂਦ ਨਰਸਿੰਗ ਸਟਾਫ ਵੱਲੋਂ ਦੋ ਹਫਤਿਆਂ ਤੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਇਹ ਮੰਗ ਮੰਨਵਾਉਣ ਤੱਕ ਸੰਘਰਸ਼ ਜਾਰੀ ਰੱਖਣਗੇ। ਇਸੇ ਦੌਰਾਨ 6 ਅਪਰੈਲ ਨੂੰ ਇਥੇ ਹੋਈ ‘ਆਪ’ ਦੀ ਰੈਲੀ ਦੌਰਾਨ ਪੁੱਜੇ ਮੁੱਖ ਮੰਤਰੀ ਦੇ ਨਾਲ ਵੀ ਹੜਤਾਲੀ ਸਟਾਫ ਦੇ ਇੱਕ ਵਫ਼ਦ ਦੀ ਮੀਟਿੰਗ ਹੋ ਚੁੱਕੀ ਹੈ ਜਿਸ ਦੇ ਹਵਾਲੇ ਨਾਲ ਹੀ ਕੱਲ੍ਹ ਸਥਾਨਕ ਅਧਿਕਾਰੀਆਂ ਨੇ ਆਗੂਆਂ ਨਾਲ ਰਾਬਤਾ ਕੀਤਾ ਪਰ ਇਸ ਦੌਰਾਨ ਅਧਿਕਾਰੀਆਂ ਵੱਲੋਂ ਰੱਖੀ ਗਈ ਤਜਵੀਜ਼ ਉਨ੍ਹਾਂ ਨੇ ਰੱਦ ਕਰ ਦਿਤੀ। ਇਸੇ ਦੌਰਾਨ ਹੜਤਾਲੀ ਸਟਾਫ ਦੇ ਇਸ ਸੰਘਰਸ਼ ਦੀ ਹਮਾਇਤ ਕਰਦਿਆਂ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਰਾਜ ਜੋਸ਼ੀ ਦੀ ਅਗਵਾਈ ਹੇਠਾਂ ਹੋਰ ਕਿਸਾਨ ਆਗੂਆਂ ਨੇ ਵੀ ਸ਼ਿਰਕਤ ਕੀਤੀ।

Related posts

Joining the poll dots in Kashmir: J&K Assembly Elections 10 years after the last Assembly elections were conducted in J&K, then a state, the UT is set to witness a keen contest in the 3-phase polls | For all the noise about the new players, it’s the traditional parties that are set to dominate

On Punjab

CRPF ਦੇ ਜਵਾਨਾਂ ਨੂੰ ਨਕਲੀ ਫੇਸਬੁੱਕ ਪ੍ਰੋਫਾਈਲ ਤੋਂ ਬਚਾਉਣ ਲਈ ਬਣਾਈ ਗਈ ਯੋਜਨਾ

On Punjab

370 ਰੁਪਏ ਬਰਿਆਨੀ ਮਾਮਲਾ: 23 ਸਾਲਾ ਵੈੱਬ ਡਿਵੈਲਪਰ ਹਿਮਾਂਸ਼ੂ ਜਾਂਗੜਾ ਨੌਕਰੀ ਤੋਂ ਬਰਖਾਸਤ

On Punjab