PreetNama
ਖਾਸ-ਖਬਰਾਂ/Important News

ਪਟਿਆਲਾ ‘ਚ ਦਿਲ ਕੰਬਾਊ ਘਟਨਾ, ਗ੍ਰਿਫ਼ਤਾਰੀ ਦੇ ਡਰੋਂ ਵਿਅਕਤੀ ਨੇ ਸਿਰ ‘ਚ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

ਇੱਥੋਂ ਦੇ ਪਿੰਡ ਮਜਾਲ ਵਿਖੇ ਗ੍ਰਿਫ਼ਤਾਰ ਕਰਨ ਆਈ ਪੁਲਿਸ ਦੇ ਡਰੋਂ ਇਕ ਵਿਅਕਤੀ ਨੇ ਸਿਰ ‘ਚ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਵਿਅਕਤੀ ਦੀ ਪਛਾਣ ਜਗਤਾਰ ਸਿੰਘ 45 ਸਾਲ ਵਾਸੀ ਪਿੰਡ ਮਜਾਲ ਦੇ ਤੌਰ ‘ਤੇ ਹੋਈ ਹੈ। ਘਟਨਾ ਤੋਂ ਬਾਅਦ ਹੰਗਾਮਾ ਹੁੰਦਿਆਂ ਹੀ ਪੁਲਿਸ ਤੇ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਹੀ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ। ਡਾਕਟਰਾਂ ਨੇ ਮੁੱਢਲੀ ਜਾਂਚ ਦੌਰਾਨ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਚੌਕੀ ਬਲਬੇੜਾ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ।

ਮ੍ਰਿਤਕ ਦੇ ਭਰਾ ਵਿਕਰਮ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਦਾ ਸੂਲਰ ਵਿੱਚ ਰਹਿਣ ਵਾਲੇ ਇਕ ਵਿਅਕਤੀ ਨਾਲ ਲੈਣ ਦੇਣ ਚਲ ਰਿਹਾ ਸੀ। ਲਗਾਤਾਰ ਉਹ ਵਿਅਕਤੀ ਉਸ ਦੇ ਪੈਸੇ ਦੇਣ ਦਾ ਦਬਾਅ ਵੀ ਬਣਾ ਰਿਹਾ ਸੀ ਤੇ ਉਸਦੇ ਭਰਾ ਤੇ ਕੇਸ ਦਰਜ ਕਰਵਾਉਣ ਦਾ ਵੀ ਦਬਾਅ ਬਣਾ ਰਿਹਾ ਸੀ। ਇਸ ਕਾਰਨ ਉਸ ਦਾ ਭਰਾ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ ਜਦੋਂ ਅੱਜ ਗਿਆਰਾਂ ਵਜੇ ਦੇ ਕਰੀਬ ਪੁਲਿਸ ਦੀ ਟੀਮ ਉਸ ਦੇ ਭਰਾ ਨੂੰ ਗ੍ਰਿਫਤਾਰ ਕਰਨ ਲਈ ਆਈ ਤਾਂ ਗ੍ਰਿਫ਼ਤਾਰੀ ਦੇ ਡਰੋਂ ਉਸ ਦੇ ਭਰਾ ਨੇ ਸਿਰ ‘ਚ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਵਿਅਕਤੀ ਨਾਲ ਉਸ ਦੇ ਭਰਾ ਦਾ ਲੈਣ-ਦੇਣ ਚੱਲ ਰਿਹਾ ਸੀ ਉਸ ਵਿਅਕਤੀ ਵੱਲੋਂ ਲਗਾਤਾਰ ਦਿੱਤੀ ਜਾ ਰਹੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ਕਾਰਨ ਉਸ ਦੇ ਭਰਾ ਨੇ ਖੁਦਕੁਸ਼ੀ ਕੀਤੀ ਹੈ।

Related posts

91 ਸਾਲ ਦੀ ਉਮਰ ‘ਚ ਮਾਰੀਸ਼ਸ਼ ਦੇ ਸਾਬਕਾ ਪੀਐੱਮ ਦਾ ਦੇਹਾਂਤ, ਪਰ੍ਧਾਨ ਮੰਤਰੀ ਮੋਦੀ ਤੇ ਵਿਦੇਸ਼ ਮੰਤਰੀ ਨੇ ਪਰ੍ਗਟਾਇਆ ਦੁੱਖ

On Punjab

ਕਰਤਾਰਪੁਰ ਲਾਂਘੇ ਦਾ ਕੰਮ ਤਕਰੀਬਨ 80% ਪੂਰਾ, ਪਾਕਿਸਤਾਨ ਤੋਂ ਆਈਆਂ ਤਸਵੀਰਾਂ

On Punjab

Narayan Singh Chaura : ਜਾਣੋ ਕੌਣ ਹੈ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਨਾਰਾਇਣ ਸਿੰਘ ਚੌੜਾ, ਕਈ ਅਪਰਾਧਕ ਮਾਮਲਿਆਂ ‘ਚ ਰਹੀ ਸ਼ਮੂਲੀਅਤ

On Punjab