PreetNama
ਖਾਸ-ਖਬਰਾਂ/Important News

ਪਟਿਆਲਾ ‘ਚ ਦਰਗਾਹ ‘ਤੇ ਮੱਥਾ ਟੇਕਣ ਬਹਾਨੇ ਪਤਨੀ ਨੂੰ ਨਹਿਰ ‘ਚ ਦਿੱਤਾ ਧੱਕਾ, ਦੋ ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਪਤੀ ਵਲੋਂ ਪਤਨੀ ਨੂੰ ਨਹਿਰ ‘ਚ ਸੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰੰਜਨਾ ਵਜੋਂ ਹੋਈ ਹੈ ਜਿਸਦੇ ਪਤੀ ਸੰਜੂ ਖਿਲਾਫ ਮਾਮਲਾ ਦਰਜ ਕੀਤਾ ਹੈ। 10 ਜੂਨ ਨੂੰ ਸੰਜੂ ਨੇ ਰੰਜਨਾ ਦੇ ਪੇਕੇ ਘਰ ਫੋਨ ਕਰ ਕੇ ਉਸ ਦੇ ਆਉਣ ਬਾਰੇ ਪੁੱਛਿ‍ਆ ਸੀ, ਜਿਸ ਤੋਂ ਬਾਅਦ ਰੰਜਨਾ ਦੇ ਪਰਿਵਾਰ ਨੂੰ ਸ਼ੱਕ ਹੋ ਗਿਆ। ਪੁੱਛਣ ‘ਤੇ ਸੰਜੂ ਨੇ ਦੱਸਿਆ ਕਿ ਉਹ ਦੋਵੇਂ ਦਰਗਾਹ ‘ਤੇ ਮੱਥਾ ਟੇਕਣ ਗਈ ਸੀ ਇਥੋਂ ਹੀ ਰੰਜਨਾ ਨਾਰਾਜ਼ ਹੋ ਕੇ ਚਲੀ ਗਈ ਸੀ। ਪੁਲਿਸ ਕੋਲ ਸ਼ਿਕਾਇਤ ਪੁੱਜੀ ਤਾਂ ਸੰਜੂ ਤੋਂ ਪੁੱਛਗਿੱਛ ਕੀਤੀ ਗਈ। ਇਸੇ ਦੌਰਾਨ ਰੰਜਨਾ ਦੀ ਲਾਸ਼ ਨਹਿਰ ‘ਚੋਂ ਬਰਾਮਦ ਹੋ ਗਈ। ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸੰਜੂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।

ਲੜਕੀ ਦੀ ਮਾਂ ਫੂਲਾ ਦੇਵੀ ਅਨੁਸਾਰ ਉਸ ਦੀ ਧੀ ਨੇ ਦੋ ਸਾਲ ਪਹਿਲਾਂ ਮੁਲਜ਼ਮ ਸੰਜੂ ਨਾਲ ਲਵ ਮੈਰਿਜ ਕੀਤੀ ਸੀ। ਫੂਲਾ ਦੇਵੀ ਨੇ ਦੱਸਿਆ ਕਿ ਉਸ ਦਾ ਜਵਾਈ ਸ਼ਰਾਬ ਪੀ ਕੇ ਅਕਸਰ ਹੀ ਧੀ ਨਾਲ ਕੁੱਟਮਾਰ ਕਰਦਾ ਸੀ। ਪਰਿਵਾਰ ਦਾ ਝਗੜਾ ਸਮਝ ਕੇ ਉਹ ਚੁੱਪ ਹੋ ਜਾਂਦੇ ਸੀ। ਹਰਿਦੁਆਰ ਤੋਂ ਵਾਪਸੀ ਵੇਲੇ ਸੰਜੂ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਹਰਿਦੁਆਰ ‘ਚ ਉਹ ਹੱਤਿਆ ਦੀ ਨੀਅਤ ਨਾਲ ਲੈ ਕੇ ਗਿਆ ਸੀ ਪਰ ਪਲਾਨ ਕਾਮਯਾਬ ਨਹੀਂ ਹੋ ਸਕਿਾ। ਰੰਜਨਾ ਨੇ ਆਪਣੇ ਪਤੀ ਦੇ ਮੂੰਹੋਂ ਇਹ ਗੱਲ ਸੁਣਨ ਤੋਂ ਬਾਅਦ ਆਪਣੀ ਮਾਂ ਨੂੰ ਦੱਸੀ ਤਾਂ ਉਨ੍ਹਾਂ ਸੰਜੂ ਨੂੰ ਪੁੱਛ ਲਿਆ ਜਿਸ ਨੂੰ ਸੰਜੂ ਨੇ ਮਜ਼ਾਕ ‘ਚ ਟਾਲ ਦਿੱਤਾ ਸੀ।

Related posts

ਟੇਨ ‘ਚ ਭਾਰਤੀ ਮੂਲ ਦੇ ਪੰਜਾਬੀ ਸਣੇ ਦੋ ਨੂੰ ਉਮਰ ਕੈਦ

On Punjab

ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਨੂੰ ਲੈ ਕੇ 28 ਨੂੰ ਅਰਥੀ ਫੂਕ ਮੁਜ਼ਾਹਰਾ 4 ਮਈ ਨੂੰ ‘ਆਪ’ ਉਮੀਦਵਾਰ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ

On Punjab

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ; ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ

On Punjab