PreetNama
ਸਮਾਜ/Social

ਪਟਨਾ ਤੋਂ ਗ੍ਰਿਫਤਾਰ ਹੋਇਆ ਦਾਊਦ ਇਬਰਾਹਿਮ ਦਾ ਕਰੀਬੀ ਗੈਂਗਸਟਰ ਐਜਾਜ਼ ਲੱਕੜਵਾਲਾ

Ejaz lakdawala arrested: ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਸਹਿਯੋਗੀ ਰਹੇ ਏਜਾਜ਼ ਲੱਕੜਵਾਲਾ ਨੂੰ ਮੁੰਬਈ ਪੁਲਿਸ ਨੇ ਪਟਨਾ ਤੋਂ ਗ੍ਰਿਫਤਾਰ ਕਰ ਲਿਆ ਹੈ । ਏਜਾਜ਼ ਲਕੜਵਾਲਾ ਮੁੰਬਈ ਦੇ ਸਭ ਤੋਂ ਵਾਂਟੇਡ ਗੈਂਗਸਟਰਾਂ ਵਿੱਚ ਸ਼ਾਮਿਲ ਸੀ । ਗ੍ਰਿਫਤਾਰੀ ਤੋਂ ਬਾਅਦ ਏਜਾਜ਼ ਲੱਕੜਵਾਲਾ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸਦੇ ਵਿਰੁੱਧ 25 ਮੁਕੱਦਮੇ ਦਰਜ ਹਨ । ਫਿਲਹਾਲ ਇਸ ਮਾਮਲੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਇਸਦੀ ਜਾਂਚ ਕੀਤੀ ਜਾ ਰਹੀ ਹੈ. ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁੰਬਈ ਕ੍ਰਾਈਮ ਬ੍ਰਾਂਚ ਦੇ ਐਂਟੀ-ਐਕਸਟੌਰਸ਼ਨ ਸੈੱਲ ਵੱਲੋਂ ਐਜਾਜ਼ ਲੱਕੜਵਾਲਾ ਦੀ ਧੀ ਸੋਨੀਆ ਲੱਕੜਵਾਲਾ ਨੂੰ ਜਬਰੀ ਵਸੂਲੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ।

ਦਰਅਸਲ, ਪਿਛਲੇ ਸਾਲ ਏਜਾਜ਼ ਲਕੜਵਾਲਾ ਅਤੇ ਉਸ ਦੇ ਭਰਾ ਅਕਿਲ ਵਿਰੁੱਧ ਜ਼ਬਰਨ ਵਸੂਲੀ ਦਾ ਇਕ ਮਾਮਲਾ ਦਰਜ ਕਰਵਾਇਆ ਸੀ. ਜਿਸ ਤੋਂ ਬਾਅਦ ਅਕੀਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ । ਜਿਸ ਤੋਂ ਬਾਅਦ ਉਸਨੇ ਦੱਸਿਆ ਕਿ ਸੋਨੀਆ ਕੋਲ ਇਕ ਫਰਜ਼ੀ ਪਾਸਪੋਰਟ ਹੈ ਅਤੇ ਉਹ ਦੇਸ਼ ਤੋਂ ਦੌੜਨ ਦੀ ਕੋਸ਼ਿਸ਼ ਕਰੇਗੀ । ਜਿਸ ਤੋਂ ਬਾਅਦ ਉੱਥੋਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ।

ਦੱਸ ਦੇਈਏ ਕਿ ਸਾਲ 2003 ਵਿੱਚ ਇੱਕ ਹਮਲੇ ਤੋਂ ਬਾਅਦ ਉਹ ਹਸਪਤਾਲ ਤੋਂ ਫ਼ਰਾਰ ਹੋ ਗਿਆ ਸੀ । ਇਸ ਤੋਂ ਬਾਅਦ ਉਸ ਦੇ ਦੱਖਣੀ ਅਫ਼ਰੀਕਾ ਭੱਜਣ ਦੀਆਂ ਖ਼ਬਰਾਂ ਵੀ ਆਈਆਂ ਸਨ, ਪਰ ਸਾਲ 2004 ਵਿੱਚ ਐਜਾਜ਼ ਨੂੰ ਕੈਨੇਡਾ ਪੁਲਿਸ ਨੇ ਔਟਵਾ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਕੁਝ ਦਿਨ ਉਸ ਨੂੰ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਮੁੜ ਰਿਹਾਅ ਕਰ ਦਿੱਤਾ ਗਿਆ ਸੀ ।

Related posts

ISRO ਤੇ ਐਲਨ ਮਸਕ ਦੀ ਕੰਪਨੀ ਵਿਚਕਾਰ Mega Deal, ਭਾਰਤ ਦੀ ਸਭ ਤੋਂ ਐਡਵਾਂਸ ਸੈਟੇਲਾਈਟ ਨੂੰ ਲਾਂਚ ਕਰੇਗੀ Spacex

On Punjab

ਸੰਸਦ ਦੇ ਬਜਟ ਇਜਲਾਸ ਦਾ ਦੂਜਾ ਗੇੜ ਅੱਜ ਤੋਂ

On Punjab

ਐਨਡੀਏ ਨੇ ਉਪ ਰਾਸ਼ਟਰਪਤੀ ਉਮੀਦਵਾਰ ਦੀ ਚੋਣ ਦੇ ਅਖ਼ਤਿਆਰ ਮੋਦੀ ਤੇ ਨੱਢਾ ਨੂੰ ਸੌਂਪੇ

On Punjab