PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨੌਜਵਾਨ ਨਾਲ ਕੁੱਟਮਾਰ ਕਰਨ ਅਤੇ ਮੂੰਹ ’ਤੇ ਪਿਸ਼ਾਬ ਕਰਨ ਦੇ ਮਾਮਲੇ ’ਚ 5 ਗ੍ਰਿਫ਼ਤਾਰ

ਹਰਿਆਣਾ: ਹਰਿਆਣਾ ਦੇ ਜੀਂਦ ਵਿੱਚ ਇੱਕ ਨੌਜਵਾਨ ਦੇ ਮੂੰਹ ‘ਤੇ ਪਿਸ਼ਾਬ ਕਰਨ ਅਤੇ ਬੁਰੀ ਤਰ੍ਹਾਂ ਮਾਰਪੀਟ ਕਰਨ ਦੇ ਮਾਮਲੇ ਵਿੱਚ ਸਫੀਦੋਂ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਪੰਜਾਂ ਮੁਲਜ਼ਮਾਂ ਨੂੰ ਸਬਕ ਸਿਖਾਉਣ ਲਈ ਗੰਜੇ ਕਰਵਾ ਦਿੱਤਾ। ਜਦਕਿ  3 ਹੋਰ ਮੁਲਜ਼ਮਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

ਮੁਲਜ਼ਮਾਂ ਨੇ 16 ਫਰਵਰੀ ਦੀ ਰਾਤ ਨੂੰ ਸਫੀਦੋਂ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਬਾਅਦ ’ਚ ਪੀੜਤ ਨੌਜਵਾਨ ਦੇ  ਮੂੰਹ ‘ਤੇ ਪਿਸ਼ਾਬ ਕਰ ਦਿੱਤਾ । ਮੁਲਜ਼ਮਾਂ ਨੇ ਇਸ ਸਾਰੀ ਘਟਨਾ ਦਾ ਵੀਡੀਓ ਬਣਾਈ ਜਿਸ ਨੂੰ ਬਾਅਦ ’ਚ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਮਾਮਲੇ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਜ਼ਖ਼ਮੀ ਨੌਜਵਾਨ ਦੀ ਸ਼ਿਕਾਇਤ ‘ਤੇ 8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਸਫੀਦੋਂ ਦੇ ਵਾਰਡ ਨੰਬਰ 3 ਰਵਿਦਾਸ ਮੁਹੱਲਾ ਨਿਵਾਸੀ ਨੌਜਵਾਨ ਨਵੀਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ 16 ਫਰਵਰੀ ਦੀ ਸ਼ਾਮ ਉਹ ਆਪਣੇ ਦੋਸਤਾਂ ਰੋਹਿਤ ਅਤੇ ਅਜ਼ੁਮੁਦੀਨ ਉਰਫ਼ ਛੋਟੂ ਨਾਲ ਸਫੀਦੋਂ ਵਿੱਚ ਹੁਡਾ ਗਰਾਊਂਡ ਵਿੱਚ ਬੈਠਾ ਹੋਇਆ ਸੀ। ਉਸੇ ਸਮੇਂ ਅਰੁਣ ਸ਼ਿਕਾਰੀ ਆਪਣੇ ਸੱਤ ਹੋਰ ਸਾਥੀਆਂ ਨਾਲ ਉੱਥੇ ਪਹੁੰਚਿਆ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਨਵੀਨ ਨੇ ਦੋਸ਼ ਲਾਇਆ ਕਿ ਅਰੁਣ ਸ਼ਿਕਾਰੀ ਨੇ ਆਉਂਦਿਆਂ ਹੀ ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ ‘ਤੇ ਸਿੱਧਾ ਫਾਇਰ ਕੀਤਾ। ਗੋਲੀ ਉਸ ਦੇ ਕੰਨ ਦੇ ਨੇੜੇ ਤੋਂ ਨਿਕਲ ਗਈ, ਜਿਸ ਕਾਰਨ ਉਹ ਬਾਲ-ਬਾਲ ਬਚ ਗਿਆ। ਇਸ ਤੋਂ ਬਾਅਦ ਅਰੁਣ ਨੇ ਲੋਹੇ ਦੀ ਰਾਡ ਨਾਲ ਨਵੀਨ ਦੇ ਸਿਰ ‘ਤੇ ਪਿੱਛੇ ਤੋਂ ਵਾਰ ਕੀਤਾ, ਜਿਸ ਕਾਰਨ ਉਹ ਮੂੰਹ ਭਰ ਕੇ ਡਿੱਗ ਪਿਆ। ਦੁਬਾਰਾ ਉੱਠਣ ‘ਤੇ ਉਸ ‘ਤੇ ਫਿਰ ਵਾਰ ਕੀਤਾ ਗਿਆ, ਜਿਸ ਨੂੰ ਨਵੀਨ ਨੇ ਹੱਥ ਅੱਗੇ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ।
ਨਵੀਨ ਅਨੁਸਾਰ ਅਰੁਣ ਦੇ ਉਕਸਾਉਣ ‘ਤੇ ਉਸ ਦੇ ਸਾਥੀ ਮੋਹਿਤ, ਅਭਿਨਵ, ਕ੍ਰਿਸ਼, ਰਾਬੜੀ, ਸੰਜੂ ਅਤੇ ਆਜ਼ਾਦ ਨੇ ਵੀ ਰਾਡਾਂ ਅਤੇ ਡੰਡਿਆਂ ਨਾਲ ਨਵੀਨ, ਛੋਟੂ ਅਤੇ ਰੋਹਿਤ ਨੂੰ ਬੇਰਹਿਮੀ ਨਾਲ ਕੁੱਟਿਆ। ਕੁੱਟਮਾਰ ਕਰਨ ਤੋਂ ਬਾਅਦ ਅਰੁਣ ਸ਼ਿਕਾਰੀ ਨੇ ਉਸ ਦੇ ਮੂੰਹ ‘ਤੇ ਪਿਸ਼ਾਬ ਕੀਤਾ ਅਤੇ ਧਮਕੀ ਦਿੱਤੀ ਕਿ ਅਗਲੀ ਵਾਰ ਪੰਗਾ ਲੈਣ ‘ਤੇ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਨਵੀਨ ਨੂੰ ਇਲਾਜ ਲਈ ਪਾਣੀਪਤ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

Related posts

ਜਪ੍ਹਉ ਜਿਨੁ ਅਰਜੁਨ ਦੇਵ ਗੁਰੂ

On Punjab

ਗ੍ਰਿਫ਼ਤਾਰ ਵਕੀਲ ਨੇ ਸੁਪਰਸਟਾਰ ਦੇ ਸੁਰੱਖਿਆ ਵੇਰਵਿਆਂ ਦੀ ਆਨਲਾਈਨ ਖੋਜ ਕੀਤੀ

On Punjab

India US Relationship : ਭਾਰਤ-ਅਮਰੀਕਾ ਸਬੰਧ ਸਹੀ ਦਿਸ਼ਾ ਵੱਲ ਵਧ ਰਹੇ ਹਨ : ਪੈਂਟਾਗਨ

On Punjab