PreetNama
ਫਿਲਮ-ਸੰਸਾਰ/Filmy

ਨੈਸ਼ਨਲ ਐਵਾਰਡ ਵਿਨਰ ਅਦਾਕਾਰ ਸੰਚਾਰੀ ਵਿਜੈ ਦਾ ਹੋਇਆ ਦੇਹਾਂਤ, ਸੜਕ ਹਾਦਸੇ ‘ਚ ਲੱਗੀ ਸੀ ਡੂੰਘੀ ਸੱਟ

ਨੈਸ਼ਨਲ ਫਿਲਮ ਐਵਾਰਡ ਤੋਂ ਸਨਮਾਨਿਤ ਕੰਨੜ ਸੰਚਾਰੀ ਵਿਜੈ (Sanchari Vijay) ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਦੇ ਦੇਹਾਂਤ ‘ਤੇ ਹਰ ਕੋਈ ਹੈਰਾਨ ਹੈ। ਤੁਹਾਨੂੰ ਦੱਸ ਦੇਈਏ ਕਿ ਵਿਜੈ ਦਾ ਸ਼ੁੱਕਰਵਾਰ ਨੂੰ ਬੈਂਗਲੁਰੂ ‘ਚ ਐਕਸੀਡੈਂਟ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅਦਾਕਾਰ ਦਾ ਦੇਹਾਂਤ ਹੋ ਗਿਆ ਹੈ।

ਅਦਾਕਾਰ ਦੇ ਹਾਦਸੇ ਤੋਂ ਬਾਅਦ ਆਪਰੇਸ਼ਨ ਵੀ ਹੋਇਆ ਸੀ ਫਿਰ ਵੀ ਇਹ 38 ਸਾਲ ਦਾ ਅਦਾਕਾਰ ਬਚ ਨਹੀਂ ਸਕਿਆ। ਇਸ ਖ਼ਬਰ ਤੋਂ ਫੈਨਜ਼ ਵਿਚਕਾਰ ਦੁੱਖ ਦੀ ਲਹਿਰ ਦੌੜ ਗਈ ਹੈ। ਖ਼ਬਰ ਮੁਤਾਬਿਕ ਹਾਦਸਾ ਉਦੋਂ ਹੋਇਆ ਸੀ ਜਦੋਂ ਵਿਜੈ ਆਪਣੇ ਦੋਸਤ ਦੇ ਘਰੋਂ ਬਾਈਕ ‘ਤੇ ਵਾਪਸ ਆ ਰਹੇ ਸਨ।

ਅਦਾਕਾਰ ਸੁਦੀਪ ਨੇ ਟਵੀਟ ਕਰ ਕੇ ਫੈਨਜ਼ ਨੂੰ ਇਹ ਦੁਖਦ ਖ਼ਬਰ ਦਿੱਤੀ ਸੀ। ਅਦਾਕਾਰ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਇਹ ਸਵੀਕਾਰ ਕਰਦਿਆਂ ਬਹੁਤ ਨਿਰਾਸ਼ਾ ਹੋ ਰਹੀ ਹੈ ਕਿ ਸੰਚਾਰੀ ਵਿਜੈ ਦਾ ਦੇਹਾਂਤ ਹੋ ਗਿਆ ਹੈ, ਇਸ ਲਾਕਡਾਊਨ ‘ਚ ਉਨ੍ਹਾਂ ਨਾਲ ਦੋ ਵਾਰ ਮੁਲਾਕਾਤ ਹੋਈ… ਉਹ ਅਗਲੀ ਫਿਲਮ ਨੂੰ ਲੈ ਕੇ ਉਤਸ਼ਾਹਿਤ ਸਨ, ਬਹੁਤ ਦੁੱਖ ਦੀ ਗੱਲ ਹੈ। ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਪ੍ਰਤੀ ਗਹਿਰੀ ਸੰਵੇਦਨਾ।

Related posts

KBC 2020: ਅਮਿਤਾਭ ਬੱਚਨ ਨੇ ਲੌਕਡਾਊਨ ਦੌਰਾਨ ਘਰ ‘ਚ ਕੀਤਾ ਝਾੜੂ-ਪੋਚਾ, ਖੁਦ ਦੱਸਿਆ ਅਜੇ ਵੀ ਕਰਦੇ ਕੰਮ

On Punjab

Lohri 2021: ਕਦੋਂ ਮਨਾਈ ਜਾਵੇਗੀ ਲੋਹੜੀ, ਜਾਣੋ ਇਸ ਦੇ ਪਿੱਛੇ ਦੀ ਕਹਾਣੀ

On Punjab

ਗਰਭਵਤੀ ਸਮੀਰਾ ਰੈਡੀ ਨੇ ਸ਼ੇਅਰ ਕੀਤੀਆਂ ਬੇਬੀ ਬੰਪ ਦੀਆਂ ਤਸਵੀਰਾਂ

On Punjab