PreetNama
ਖਾਸ-ਖਬਰਾਂ/Important News

ਨੇਪਾਲ ‘ਚ ਹੁਣ 200 ਰੁਪਏ ਦੇ ਭਾਰਤੀ ਨੋਟ ਵੀ ਬੈਨ

ਨਵੀਂ ਦਿੱਲੀਨੇਪਾਲ ਸਰਕਾਰ ਵੱਲੋਂ ਭਾਰਤੀ ਵੱਡੇ ਨੋਟਾਂ ‘ਤੇ ਪਾਬੰਦੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨੇਪਾਲ ਨੇ ਪਹਿਲਾਂ ਦੋ ਹਜ਼ਾਰ ਤੇ ਪੰਜ ਸੌ ਦੇ ਨੋਟ ‘ਤੇ ਪਾਬੰਦੀ ਲਾਈ ਸੀ। ਇਸ ਤੋਂ ਬਾਅਦ ਹੁਣ ਨੇਪਾਲ ਨੇ ਦੋ ਸੌ ਦੇ ਨੋਟ ਨੂੰ ਵੀ ਬੈਨ ਕਰ ਦਿੱਤਾ ਹੈ।

ਨੇਪਾਲ ਦੇ ਸੂਚਨਾ ਤੇ ਸੰਚਾਰ ਮੰਤਰੀ ਗੋਕੁਲ ਬਾਸਕੋਟਾ ਨੇ ਵੀਰਵਾਰ ਨੂੰ ਕਾਠਮੰਡੂ ‘ਚ ਹੋਈ ਮੰਤਰੀ ਪ੍ਰੀਸ਼ਦ ਦੀ ਬੈਠਕ ‘ਚ ਭਾਰਤੀ ਕਰੰਸੀ ਦੇ ਦੋ ਸੌ ਦੇ ਨੋਟ ‘ਤੇ ਪਾਬੰਦੀ ਦਾ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਹੁਣ ਦੋ ਹਜ਼ਾਰ ਤੇ ਪੰਜ ਸੌ ਰੁਪਏ ਦੇ ਨਾਲ ਭਾਰਤੀ ਦੋ ਸੌ ਦੇ ਨੋਟ ਕਿਸੇ ਵੀ ਸਰਕਾਰੀਅਰਧ ਸਰਕਾਰੀ ਤੇ ਵਪਾਰਕ ਸੰਸਥਾਵਾਂ ‘ਚ ਵੈਲਿਡ ਨਹੀਂ ਹੋਣਗੇ।

ਭਾਰਤੀ ਨੋਟਾਂ ‘ਤੇ ਲੱਗੇ ਬੈਨ ਦਾ ਕਾਰਨ ਨੇਪਾਲ ‘ਚ ਲਗਾਤਾਰ ਫੜੇ ਜਾ ਰਹੇ ਨਕਲੀ ਨੋਟ ਹਨ। ਇਹ ਵੀ ਹੈ ਕਿ ਨੇਪਾਲ ‘ਚ ਭਾਰਤੀ ਨੋਟਾਂ ਦੀ ਅਸਲੀ ਤੇ ਨਕਲੀ ਦੀ ਪਛਾਣ ਲਈ ਕੋਈ ਵੀ ਆਧਾਰ ਨਹੀਂ। ਮੰਤਰੀ ਗੋਕੁਲ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਚੁੱਕਣਾ ਜ਼ਰੂਰੀ ਸੀ।

Related posts

ਵਿਦੇਸ਼ ਤੋਂ ਭਾਰਤ ਆਉਣ ਵਾਲਿਆਂ ਲਈ ਆਈਸੋਲੇਸ਼ਨ ਦੀ ਸ਼ਰਤ ਖ਼ਤਮ

On Punjab

World News: ਇਕ ਬਿੱਲੀ ਬਣੀ ਅਮਰੀਕਾ ਦੇ ਸ਼ਹਿਰ ਦੀ ਮੇਅਰ, ਸੋਸ਼ਲ ਮੀਡੀਆ ‘ਤੇ ਲੱਖਾਂ ਹਨ ਫਾਲੋਅਰਜ਼

On Punjab

ਡੀਜੀਪੀ ਵੱਲੋਂ ਮਨਦੀਪ ਸਿੱਧੂ ਦਾ ਸਨਮਾਨ

On Punjab