PreetNama
ਫਿਲਮ-ਸੰਸਾਰ/Filmy

ਨੀਰੂ ਬਾਜਵਾ ਨੇ ਸ਼ੇਅਰ ਕੀਤੀ ਆਪਣੇ ਪਿਤਾ ਦੀ ਤਸਵੀਰ,ਇਸ ਤਰ੍ਹਾਂ ਕੀਤਾ B’Day ਵਿਸ਼

Neeru Bajwa Birthday Wish: ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਆਪਣੀਆਂ ਖੂਬਸੂਰਤ ਤਸ‍ਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਨੀਰੂ ਬਾਜਵਾ ਨੇ ਇੰਸਟਾਗ੍ਰਾਮ ਤੇ ਆਪਣੇ ਪਿਤਾ ਦੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹਨਾਂ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ। ਅੱਜ ਨੀਰੂ ਬਾਜਵਾ ਨੇ ਪਿਤਾ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਇਹ ਤਸਵੀਰ ਸਾਂਝੀ ਕੀਤੀ ਹੈ ।

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪਿਤਾ ਨੂੰ ਬਰਥਡੇ ਵਿੱਸ਼ ਕੀਤਾ ਹੈ ਅਤੇ ਨਾਲ ਹੀ ਲਿਖਿਆ ਹੈ। “ਆਈ ਲਵ ਯੂ ਡੈਡ, ਆਈ ਮਿਸ ਯੂ”, ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਦਾ ਪੂਰਾ ਪਰਿਵਾਰ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ । ਨੀਰੂ ਬਾਜਵਾ ਆਪਣੀ ਜ਼ਿੰਦਗੀ ਦੇ ਬਾਰੇ ਅਤੇ ਆਪਣੀ ਪ੍ਰੋਫੈਸ਼ਨ ਬਾਰੇ ਅਕਸਰ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ।

ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ 23 ਜਨਵਰੀ ਨੂੰ ਉਹਨਾਂ ਦੇ ਘਰ ਬੱਚਿਆਂ ਦੀਆਂ ਕਿਲਕਾਰੀਆਂ ਗੁੰਝੀਆਂ ਹਨ। ਉਨ੍ਹਾਂ ਦੇ ਘਰ ਜੁੜਵਾ ਕੁੜੀਆਂ ਹੋਈਆਂ ਹਨ।ਜਿਸ ਦੀ ਜਾਣਕਾਰੀ ਉਨ੍ਹਾਂ ਦੀ ਭੈਣ ਰੁਬੀਨਾ ਬਾਜਵਾ ਨੇ ਇਕ ਇੰਟਰਵਿਊ ਵਿੱਚ ਦਿੱਤੀ ਸੀ,ਉਨ੍ਹਾਂ ਨੇ ਆਪਣੀਆਂ ਕੁੜੀਆਂ ਦੇ ਨਾਂ ਆਲੀਆਂ ਅਤੇ ਅਕੀਰਾ ਰੱਖੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਕੈਪਸ਼ਨ ‘ਚ ਲਿਖਿਆ ਜਿੰਮ ਅਤੇ ਮੇਰੇ ਬੱਚੇ ਮੈਨੂੰ ਬਿਜ਼ੀ ਰੱਖਦੇ ਹਨ ਜੋ ਵੀ ਸਮਾਂ ਬੱਚਦਾ ਹੈ ਮੈਨੂੰ ਥੋੜੀ ਨੀਂਦ ਆਉਦੀ ਹੈ।

Related posts

ਸੈਫ ਦਾ ਪੁੱਤਰ ਇਬਰਾਹਿਮ ਧਰਮਾ ਪ੍ਰੋਡਕਸ਼ਨ ਨਾਲ ਕਰੇਗਾ ਅਦਾਕਾਰੀ ਦੀ ਸ਼ੁਰੂਆਤ: ਕਰਨ ਜੌਹਰ

On Punjab

ਕੋਰੋਨਾ ਨਾਲ ਲੜਦਿਆਂ ਅਮਿਤਾਬ ਬਚਨ ਦਾ ਹਸਪਤਾਲੋਂ ਆਇਆ ਸੁਨੇਹਾ

On Punjab

Who is Leena Manimekalai : ਜਾਣੋ ਕੌਣ ਹੈ ਲੀਨਾ ਮਨੀਮਕਲਾਈ, ਜਿਸ ਦੇ ਫਿਲਮ ਦੇ ਪੋਸਟਰ ਨੇ ਮਚਾਇਆ ਹੰਗਾਮਾ, FIR ਵੀ ਹੋਈ ਦਰਜ

On Punjab