PreetNama
ਫਿਲਮ-ਸੰਸਾਰ/Filmy

ਨੀਰੂ ਬਾਜਵਾ ਨੇ ਪਹਿਲੀ ਵਾਰ ਸ਼ੇਅਰ ਕੀਤੀਆਂ ਨਵ-ਜਨਮੀਆਂ ਧੀਆਂ ਦੀਆ ਤਸਵੀਰਾਂ ‘ਤੇ ਵੀਡਿਓਜ਼

neeru videos newborn babies:ਨੀਰੂ ਬਾਜਵਾ ਨੂੰ ਪਾਲੀਵੁਡ ਇੰਡਸਟਰੀ ਦੀ ਸਭ ਤੋਂ ਬਿਹਤਰੀਨ ਅਦਾਕਾਰਾ ਮੰਨਿਆ ਜਾਂਦਾ ਹੈ। ਨੀਰੂ ਬਾਜਵਾ ਪਿਛਲੇ ਇੱਕ ਦਹਾਕੇ ਤੋਂ ਪੰਜਾਬੀ ਫਿਲਮਾਂ ‘ਚ ਅਦਾਕਾਰੀ ਕਰ ਰਾਜ ਕਰ ਰਹੀ ਹੈ। ਨੀਰੂ ਬਾਜਵਾ ਦੀ ਅਦਾਕਾਰੀ ਨੂੰ ਸਭ ਦਰਸ਼ਕਾ ਵੱਲੋਂ ਸਰਾਹਿਆ ਜਾਂਦਾ ਹੈ। ਨੀਰੂ ਬਾਜਵਾ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਆਪਣੀਆਂ ਖੂਬਸੂਰਤ ਤਸ‍ਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੀ ਹੈ।

ਮੇਰੀ ਆਲੀਆ ਅਤੇ ਅਕੀਰਾ ਜਿਨ੍ਹਾਂ ਦਾ ਜਨਮ ਥੋੜਾ ਜਲਦੀ ਹੋ ਗਿਆ ਸੀ। ਤੁਹਾਡੀ ਮਾਂ ਨੂੰ ਮੇਰੇ ਛੋਟੇ ਲੜਾਕੂ ਹੋਣ ‘ਤੇ ਬਹੁਤ ਮਾਣ ਹੈ।”ਤੁਹਾਨੂੰ ਦੱਸ ਦਈਏ ਕਿ 23 ਜਨਵਰੀ ਨੂੰ ਉਹਨਾਂ ਦੇ ਘਰ ਬੱਚਿਆਂ ਦੀਆਂ ਕਿਲਕਾਰੀਆਂ ਗੁੰਝੀਆਂ ਹਨ। ਉਨ੍ਹਾਂ ਦੇ ਘਰ ਜੁੜਵਾ ਕੁੜੀਆਂ ਹੋਈਆਂ ਹਨ। ਜਿਸ ਦੀ ਜਾਣਕਾਰੀ ਉਨ੍ਹਾਂ ਦੀ ਭੈਣ ਰੁਬੀਨਾ ਬਾਜਵਾ ਨੇ ਇਕ ਇੰਟਰਵਿਊ ਵਿੱਚ ਦਿੱਤੀ ਸੀ,ਉਨ੍ਹਾਂ ਨੇ ਆਪਣੀਆਂ ਕੁੜੀਆਂ ਦੇ ਨਾਂ ਆਲੀਆਂ ਅਤੇ ਅਕੀਰਾ ਰੱਖੇ ਹਨ।

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਕੰਮ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਨੂੰ ਕਈ ਵਧੀਆ ਫ਼ਿਲਮਾਂ ਦੇ ਚੁੱਕੇ ਹਨ। ਪਿਛਲੇ ਸਾਲ ਉਹ ਉੜਾ ਆੜਾ ਤੇ ਛੜਾ ਵਰਗੀਆਂ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। ਅਦਾਕਾਰਾ ਨੀਰੂ ਬਾਜਵਾ ਜੋ ਕਿ ਮੂਲ ਰੂਪ ਤੋਂ ਕੈਨੇਡਾ ਤੋਂ ਹਨ। ਸ਼ੁਰੂ ਤੋਂ ਹੀ ਅਦਾਕਾਰੀ ਦਾ ਸ਼ੌਂਕ ਰੱਖਣ ਵਾਲੀ ਨੀਰੂ ਬਾਜਵਾ ਨੇ ਸਾਲ 1998 ‘ਚ ਦੇਵ ਆਨੰਦ ਦੀ ਫਿਲਮ ਸੋਲ੍ਹਾਂ ਬਰਸ ਕੀ ਨਾਲ ਬਾਲੀਵੁਡ ‘ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਇੰਡੀਅਨ ਟੀ ਵੀ ਸੀਰੀਅਲ ‘ਚ ਕੰਮ ਕੀਤਾ। ਬਾਅਦ ‘ਚ ਨੀਰੂ ਬਾਜਵਾ ਨੇ ਪੰਜਾਬੀ ਗੀਤਾਂ ਅਤੇ ਪੰਜਾਬੀ ਫਿਲਮਾਂ ‘ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ। ਉਨ੍ਹਾਂ ਨੇ ਪੰਜਾਬੀ ਫ਼ਿਲਮੀ ਜਗਤ ‘ਚ ਚੰਗਾ ਨਾਂਅ ਕਮਾਇਆ ਹੈ।

Related posts

ਸੈਫ਼ ਅਲੀ ਖ਼ਾਨ ’ਤੇ ਘਰ ’ਚ ਵੜ ਕੇ ਹਮਲਾ, ਚਾਕੂ ਲੱਗਣ ਕਾਰਨ ਹਸਪਤਾਲ ਜ਼ੇਰੇ ਇਲਾਜ

On Punjab

Jacqueline Fernandez ਨੂੰ ਸੁਕੇਸ਼ ਚੰਦਰਸ਼ੇਖਰ ਨੇ 52 ਲੱਖ ਦਾ ਘੋੜਾ ਤੇ 9 ਲੱਖ ਦੀ ਬਿੱਲੀ ਦਿੱਤੀ ਸੀ ਤੋਹਫੇ ‘ਚ, ਹੋਟਲ ‘ਚ ਠਹਿਰੇ ਸੀ ਦੋਵੇਂ

On Punjab

Soni Razdan on Saand Ki Aankh casting controversy: ‘This makes no sense, it’s silly’

On Punjab