PreetNama
ਸਮਾਜ/Social

ਨਿਊਜ਼ੀਲੈਂਡ ’ਚ ਹੋਇਆ ਅੱਤਵਾਦੀ ਹਮਲਾ, ਸੁਪਰ ਮਾਰਕੀਟ ’ਚ ਲੋਕਾਂ ਨੂੰ ਚਾਕੂ ਮਾਰਨ ਵਾਲੇ ਨੂੰ ਪੁਲਿਸ ਨੇ ਕੀਤਾ ਢੇਰ

ਨਿਊਜ਼ੀਲੈਂਡ ਦੀ ਸੁਪਰ ਮਾਰਕੀਟ ਤੋਂ ਚਾਕੂਬਾਜ਼ੀ ਦੀ ਘਟਨਾ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ Jacinda Ardern ਨੇ ਇਸਦੀ ਜਾਣਕਾਰੀ ਦਿੰਦਿਆਂ ਹਮਲੇ ਨੂੰ ਅੱਤਵਾਦੀ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਐੱਸਆਈਐੱਸ ਤੋਂ ਪ੍ਰੇਰਿਤ ਇਕ ਅੱਤਵਾਦੀ ਨੇ ਸ਼ੁੱਕਰਵਾਰ ਨੂੰ ਆਕਲੈਂਡ ’ਚ ਸਥਿਤ ਇਕ ਸੁਪਰ ਮਾਰਕੀਟ ’ਚ 6 ਲੋਕਾਂ ਨੂੰ ਚਾਕੂ ਮਾਰ ਦਿੱਤਾ। ਹਾਲਾਂਕਿ, ਹਮਲਾਵਰ ਨੂੰ ਪੁਲਿਸ ਨੇ ਗੋਲੀ ਮਾਰ ਕੇ ਢੇਰ ਕਰ ਦਿੱਤਾ। ਪੀਐੱਮ ਨੇ ਕਿਹਾ ਕਿ ਅੱਜ ਜੋ ਹੋਇਆ ਉਹ ਨਿੰਦਣਯੋਗ ਸੀ ਅਤੇ ਨਫ਼ਰਤ ਨਾਲ ਭਰਿਆ ਹੋਇਆ ਸੀ, ਜੋ ਬਿਲਕੁੱਲ ਗਲ਼ਤ ਸੀ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਹਮਲਾਵਰ ਸ਼੍ਰੀਲੰਕਾ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ, ਜੋ ਸਾਲ 2011 ’ਚ ਨਿਊਜ਼ੀਲੈਂਡ ਆਇਆ ਸੀ।

ਹਮਲਾਵਰ ਨੇ ਛੇ ਲੋਕਾਂ ’ਤੇ ਕੀਤਾ ਹਮਲਾ

ਦੱਸ ਦੇਈਏ ਕਿ ਨਿਊਜ਼ੀਲੈਂਡ ’ਚ ਚਾਕੂਬਾਜ਼ੀ ਦੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਹਮਲਾਵਰ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਹਮਲਾਵਰ ਨੇ ਛੇ ਲੋਕਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸਤੋਂ ਇਲਾਵਾ ਉਥੇ ਡਰੇ ਹੋਏ ਲੋਕਾਂ ਨੂੰ ਸੁਪਰ ਮਾਰਕੀਟ ਤੋਂ ਬਾਹਰ ਨਿਕਲਦੇ ਹੋਏ ਦੇਖਿਆ ਗਿਆ। ਪੁਲਿਸ ਦੀ ਮੰਨੀਏ ਤਾਂ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਹਮਲਾਵਰ ਸ਼ਹਿਰ ਦੇ ਨਿਊ ਲਿਨ ਉਪਨਗਰ ’ਚ ਕਾਊਂਟਡਾਊਨ ਸੁਪਰ ਮਾਰਕੀਟ ’ਚ ਦਾਖ਼ਲ ਹੋਇਆ ਸੀ। ਇਸੀ ਸਮੇਂ ਪੁਲਿਸ ਨੇ ਇਸ ਅੱਤਵਾਦੀ ਨੂੰ ਲੋਕੇਟ ਕਰ ਲਿਆ ਅਤੇ ਤੁਰੰਤ ਗੋਲੀ ਮਾਰ ਦਿੱਤੀ। ਇਸ ਦੌਰਾਨ ਉਹ ਘਟਨਾ ਸਥਾਨ ’ਤੇ ਹੀ ਮਾਰਿਆ ਗਿਆ।

ਹਮਲੇ ਦਾ ਕਾਰਨ ਨਹੀਂ ਹੋਇਆ ਸਾਫ਼

ਹਾਲੇ ਤਕ ਹਮਲੇ ਦਾ ਕਾਰਨ ਸਾਫ਼ ਨਹੀਂ ਹੋਇਆ ਹੈ। ਰਿਪੋਰਟ ਅਨੁਸਾਰ, ਛੇ ਲੋਕਾਂ ਨੂੰ ਚਾਕੂ ਲੱਗਣ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ। ਇਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ’ਚ ਤਿੰਨ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਖ਼ਤਰਨਾਕ ਡੇਲਟਾ ਵੇਰੀਐਂਟ ਦੇ ਚੱਲਦਿਆਂ ਆਕਲੈਂਡ ’ਚ ਹਾਲੇ ਲਾਕਡਾਊਨ ਲਾਗੂ ਹੈ।

ਮਾਰਚ 2019 ਨਿਊਜ਼ੀਲੈਂਡ ’ਚ ਹੋਇਆ ਸੀ ਇਸ ਤਰ੍ਹਾਂ ਦਾ ਹਮਲਾ

ਦੱਸਣਯੋਗ ਹੈ ਕਿ ਮਾਰਚ 2019 ਨਿਊਜ਼ੀਲੈਂਡ ਦੇ ਡੁਨੇਡਿਨ ’ਚ ਇਸੀ ਤਰ੍ਹਾਂ ਇਕ ਸੁਪਰ ਮਾਰਕੀਟ ’ਚ ਹਮਲਾ ਹੋਇਆ ਸੀ। ਇਸ ਦੌਰਾਨ ਇਕ ਹਮਲਾਵਰ ਨੇ ਚਾਕੂ ਮਾਰ ਕੇ ਸੁਪਰ ਮਾਰਕੀਟ ਦੇ ਅੰਦਰ ਚਾਰ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਇਹ ਹਮਲਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ।

Related posts

ਕੌਮੀ ਰਾਜਧਾਨੀ ਵਿੱਚ ਭਾਰੀ ਮੀਂਹ; ਕਈ ਥਾਈਂ ਆਵਾਜਾਈ ਜਾਮ

On Punjab

ਭਾਰੀ ਮੀਂਹ: ਪੌਂਗ ਡੈਮ ’ਚ ਚੌਥੇ ਦਿਨ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਵਹਿੰਦਾ ਰਿਹਾ ਪਾਣੀ

On Punjab

ਹਿਮਾਚਲ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਦੀ ਚੇਤਾਵਨੀ; ਸ਼ਿਮਲਾ ’ਚ ਕੌਮੀ ਸ਼ਾਹਰਾਹ 5 ਬੰਦ

On Punjab