47.19 F
New York, US
April 25, 2024
PreetNama
ਖਾਸ-ਖਬਰਾਂ/Important News

ਨਿਊਯਾਰਕ ‘ਚ ਬੈਨ ਹੋਈ ਈ-ਸਿਗਰਟ

ਵਾਸ਼ਿੰਗਟਨ: ਮੰਗਲਵਾਰ ਨੂੰ ਅਮਰੀਕਾ ਦਾ ਨਿਊਯਾਰਕ ਸ਼ਹਿਰ ਖੁਸ਼ਬੂ ਵਾਲੀ ਈ-ਸਿਗਰਟ ਨੂੰ ਪਾਬੰਦੀਸ਼ੁਦਾ ਕਰਨ ਵਾਲਾ ਦੂਜਾ ਰਾਜ ਬਣ ਗਿਆ ਹੈ । ਈ-ਸਿਗਰਟ ਕਾਰਨ ਹੋਈਆਂ ਕਈ ਮੌਤਾਂ ਦੇ ਬਾਅਦ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ । ਈ-ਸਿਗਰਟ ਕਾਰਨ ਹੋਈਆਂ ਕਈ ਮੌਤਾਂ ਤੋਂ ਬਾਅਦ ਉਸ ਦੇ ਉਤਪਾਦ ਨੂੰ ਲੈ ਕੇ ਡਰ ਬਹੁਤ ਜ਼ਿਆਦਾ ਵੱਧ ਗਿਆ । ਗਵਰਨਰ ਐਂਡਰਿਊ ਕਿਓਮੋ ਦੇ ਪ੍ਰਸਤਾਵ ‘ਤੇ ਸਿਹਤ ਪਰੀਸ਼ਦ ਵੱਲੋਂ ਖੁਸ਼ਬੂਦਾਰ ਈ-ਸਿਗਰਟ ਦੀ ਵਰਤੋਂ ਨੂੰ ਗੈਰ-ਕਾਨੂੰਨੀ ਐਲਾਨ ਕਰਨ ਤੋਂ ਬਾਅਦ ਐਮਰਜੈਂਸੀ ਕਾਨੂੰਨ ਪਾਸ ਕੀਤਾ ਗਿਆ । ਦਰਅਸਲ, ਸਰਕਾਰ ਵੱਲੋਂ ਇਹ ਪ੍ਰਸਤਾਵ ਫੇਫੜਿਆਂ ਨਾਲ ਸਬੰਧਿਤ ਗੰਭੀਰ ਬੀਮਾਰੀ ਦੇ ਅਚਾਨਕ ਵਾਧੇ ਤੋਂ ਬਾਅਦ ਪੇਸ਼ ਕੀਤਾ ਗਿਆ । ਦੱਸ ਦੇਈਏ ਕਿ ਇਸ ਬੀਮਾਰੀ ਕਾਰਨ ਹੁਣ ਤੱਕ 7 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਬੀਮਾਰ ਹੋ ਗਏ ਹਨ । ਜਿਸ ਕਾਰਨ ਤੁਰੰਤ ਇਹ ਪਾਬੰਦੀ ਲਾਗੂ ਕਰ ਦਿੱਤੀ ਗਈ । ਇਸ ਤੋਂ ਪਹਿਲਾਂ ਇਸ ਪਾਬੰਦੀ ਦਾ ਐਲਾਨ ਕਰਨ ਵਾਲਾ ਰਾਜ ਮਿਸ਼ੀਗਨ ਸੀ, ਪਰ ਉੱਥੇ ਕਾਨੂੰਨ ਲਾਗੂ ਹੋਣਾ ਹਾਲੇ ਵੀ ਬਾਕੀ ਹੈ । ਇਸ ਮਾਮਲੇ ਵਿੱਚ ਕਿਓਮੋ ਦਾ ਕਹਿਣਾ ਹੈ ਕਿ ਇਸ ਗੱਲ ਤੋਂ ਮਨ੍ਹਾਂ ਨਹੀਂ ਕੀਤਾ ਜਾ ਸਕਦਾ ਕਿ ਕੰਪਨੀਆਂ ਜਾਣਬੁੱਝ ਕੇ ਬਬਲਗਮ, ਕੈਪਟਨ ਕ੍ਰੰਚ ਅਤੇ ਕੌਟਨ ਕੈਂਡੀ ਜਿਹੇ ਸਵਾਦ ਜਾਂ ਖੁਸ਼ਬੂ ਦੀ ਵਰਤੋਂ ਕਰ ਕੇ ਨੌਜਵਾਨਾਂ ਨੂੰ ਈ-ਸਿਗਰਟ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂਹਨ । ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਸ਼ਾਸਨ ਨੂੰ ਕਿਹਾ ਗਿਆ ਸੀ ਕਿ ਉਹ ਜਲਦ ਹੀ ਈ-ਸਿਗਰਟ ਉਤਪਾਦਾਂ ਨੂੰ ਪਾਬੰਦੀਸ਼ੁਦਾ ਕਰਨ ।

Related posts

ਗਾਜ਼ਾ ਸਿਟੀ ‘ਤੇ ਫਿਰ ਗੱਜੇ ਇਜ਼ਰਾਇਲੀ ਜੰਗੀ ਜਹਾਜ਼, ਟਨਲ ਤੇ ਹਮਾਸ ਦੇ ਟਿਕਾਣਿਆਂ ‘ਤੇ ਜ਼ਬਰਦਸਤ ਬੰਬਾਰੀ

On Punjab

ਜੁੰਮੇ ਦੀ ਨਮਾਜ਼ ਨੂੰ ਲੈ ਕੇ UP ‘ਚ ਅਲਰਟ, ਮੋਬਾਇਲ-ਇੰਟਰਨੈੱਟ ਸੇਵਾਵਾਂ ਬੰਦ

On Punjab

ਟਰੰਪ ਨੇ ਦਿੱਤੀ ਈਰਾਨ ਨੂੰ ਚੇਤਾਵਨੀ

On Punjab