PreetNama
ਸਮਾਜ/Social

ਨਾਗ ਨਸ਼ੇ ਦਾ

ਨਾਗ ਨਸ਼ੇ ਦਾ

ਪਾਣੀ ਸਿਰ ਤੋਂ ਲੰਘ ਗਿਆ ਹੈ।
ਚਿੱਟਾ ਸਭ ਨੂੰ ਰੰਗ ਗਿਆ ਹੈ।।

ਨਾਗ ਨਸ਼ੇ ਦਾ ਜ਼ਹਿਰੀ ਬਾਹਲਾ
ਕੁੱਲ ਜਵਾਨੀ ਡੰਗ ਗਿਆ ਹੈ।

ਉਹ ਨਾ ਮੁੜਕੇ ਘਰ ਨੂੰ ਆਇਆ
ਜੋ ਚਿੱਟੇ ਦੇ ਸੰਗ ਗਿਆ ਹੈ।

ਮਿੱਟੀ ਹੀ ਬਸ ਗੱਭਰੂ ਕੀਤੇ
ਲੱਗ ਨਸ਼ੇ ਦਾ ਜੰਗ ਗਿਆ ਹੈ।

ਨਸ਼ਿਆਂ ਸੰਗ ਜੋ ਗੱਭਰੂ ਮਰਿਆ
ਮਾਪੇ ਸੂਲੀ ਟੰਗ ਗਿਆ ਹੈ।

ਜੋ ਨਸ਼ਿਆਂ ਦੀ ਮੰਡੀ ਵੜਿਆ
ਉਹ ਤਾਂ ਹੋਕੇ ਨੰਗ ਗਿਆ ਹੈ।

ਚਿੱਟੇ ਦਾ ਹਰ ਕਾਲਾ ਕਾਰਾ
ਕਰਕੇ ਸਭ ਨੂੰ ਦੰਗ ਗਿਆ ਹੈ।

ਕੀਤਾ ਕਾਰਾ ਏਸ ਨਸ਼ੇ ਨੇ
ਤੋੜ ਕਿਸੇ ਦੀ ਵੰਗ ਗਿਆ ਹੈ।

ਆਖਣ ਦੂਰ ਨਸ਼ਾ ਹੈ ਕੀਤਾ
ਖ਼ਬਰੇ ਕਿਹੜੇ ਢੰਗ ਗਿਆ ਹੈ?

ਸੱਚ ਸੁਣਾਇਆ “ਬਿਰਦੀ” ਕੌੜਾ
ਕਰਕੇ ਨਾ ਉਹ ਸੰਗ ਗਿਆ ਹੈ।

ਹਰਦੀਪ ਬਿਰਦੀ
9041600900

Related posts

ਨਵੀਂ ਸ਼ੁਰੂਆਤ: ਬਰਲਟਨ ਪਾਰਕ ਦੀ ਬਦਲੇਗੀ ਨੁਹਾਰ*

On Punjab

ਅਮਰੀਕਾ-ਯੂਕੇ ਦੀ ਡਰੈਗਨ ਨੂੰ ਰੋਕਣ ਦੀ ਤਿਆਰੀ, ਆਸਟ੍ਰੇਲੀਆ ਨੂੰ ਦੇ ਰਹੇ ਹਨ ਖਤਰਨਾਕ ਹਥਿਆਰ

On Punjab

ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ ਲਾਈ: ਬਲਬੀਰ ਸਿੰਘ

On Punjab