PreetNama
ਖਾਸ-ਖਬਰਾਂ/Important News

ਨਹੀਂ ਰਹੇ ਕੰਪਿਊਟਰ ਗੇਮ ਬਣਾਉਣ ਵਾਲੇ ਮਾਸਾਯੂਕੀ ਯੁਮੇਰਾ

ਟੋਕੀਓ : ਜਾਪਾਨ ਦੀ ਕੰਪਿਊਟਰ ਗੇਮ ਬਣਾਉਣ ਵਾਲੀ ਮਸ਼ਹੂਰ ਕੰਪਨੀ ਨਿਟੈਂਡੋ ਦੇ ਅਹਿਮ ਮੈਂਬਰ ਰਹੇ ਮਾਸਾਯੂਕੀ ਯੁਮੇਰਾ ਦਾ 78 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਹ ਕਿਓਟੋ ਸਥਿਤ ਰਿਤਸੁਮਿਕਾਨ ਯੂਨੀਵਰਸਿਟੀ ’ਚ ਪੜ੍ਹਾਉਂਦੇ ਸਨ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਮੁਤਾਬਕ ਨਿਟੈਂਡੋ ਕੰਪਨੀ ਨੂੰ ਖੜ੍ਹਾ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਮੇਰਾ ਦਾ ਦੇਹਾਂਤ ਸੋਮਵਾਰ ਨੂੰ ਹੋਇਆ। ਬਿਆਨ ’ਚ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਯੁਮੇਰਾ ਦਾ ਜਨਮ 1943 ’ਚ ਟੋਕੀਓ ’ਚ ਹੋਇਆ ਸੀ।

Related posts

ਨਿਊਜ਼ੀਲੈਂਡ : ਕੈਂਟਰਬਰੀ ਖੇਤਰ ’ਚ ਹੜ੍ਹ ਤੋਂ ਬਾਅਦ ਸਟੇਟ ਐਮਰਜੈਂਸੀ ਦਾ ਐਲਾਨ, ਬਚਾਅ ’ਚ ਜੁਟੀ ਫ਼ੌਜ ਤੇ ਹੈਲੀਕਾਪਟਰ

On Punjab

ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਇਡਨ ਦੀ ਹੋਈ ਜਿੱਤ, ਅਮਰੀਕੀ ਸੰਸਦ ਨੇ ਲਗਾਈ ਮੋਹਰ

On Punjab

ਉੱਤਰੀ ਕੋਰੀਆ ਦਾ ਤਾਨਸ਼ਾਹ ਹੋਇਆ ਭਾਵੁਕ, ਕਿਮ ਜੋਂਗ ਉਨ ਨੂੰ ਜਨਤਾ ਤੋਂ ਮੰਗਣੀ ਪਈ ਮਾਫੀ

On Punjab