PreetNama
ਸਿਹਤ/Health

ਨਹਾਉਣ ਸਮੇਂ ਵਰਤੋਂ ਇਹ ਸਾਵਧਾਨੀਆਂ, ਨਹੀਂ ਤਾਂ ਪਉ ਪਛਤਾਉਣਾ

ਗਰਮੀਆਂ ‘ਚ ਨਹਾਉਣ ਦਾ ਮਜ਼ਾ ਹੀ ਵੱਖਰਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਨਹਾਉਣ ਸਬੰਧੀ ਕੁਝ ਗਲਤ ਆਦਤਾਂ ਨਾਲ ਤੁਹਾਨੂੰ ਨੁਕਸਾਨ ਵੀ ਹੁੰਦਾ ਹੈ। ਜੇਕਰ ਤੁਸੀਂ ਵੀ ਅਜਿਹਾ ਕੁਝ ਕਰਦੇ ਹੋ ਤਾਂ ਤੁਹਾਨੂੰ ਇਹ ਖ਼ਬਰ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਹੁਣ ਜਾਣੋਂ ਕਿਹੜੀਆਂ ਸਾਵਧਾਨੀਆਂ ਤੁਹਾਨੂੰ ਵਰਤਣੀਆਂ ਚਾਹੀਦੀਆਂ ਹਨ।

1. ਤੌਲੀਏ ਦਾ ਇਸਤੇਮਾਲ: ਨਹਾਉਣ ਤੋਂ ਬਾਅਦ ਸਰੀਰ ਨੂੰ ਸਾਫ਼ ਕਰਨ ਲਈ ਤੌਲੀਏ ਨੂੰ ਸਰੀਰ ‘ਤੇ ਰਗੜਣਾ ਨਹੀਂ ਚਾਹੀਦਾ ਸਗੋਂ ਸਰੀਰ ‘ਤੇ ਤੋਲੀਏ ਨੂੰ ਥਪਥਪਾ ਕੇ ਸਾਫ਼ ਕਰਨਾ ਚਾਹੀਦਾ ਹੈ। ਰਗੜਣ ਨਾਲ ਪੋਰਸ ਸੈਂਸਟਟਿਵ ਹੋ ਜਾਂਦੇ ਹਨ ਤੇ ਬੇਜਾਨ ਹੋ ਕੇ ਨਮੀ ਤੇ ਗਲੋ ਖੋਹਣ ਲੱਗਦੇ ਹਨ।

2. ਸਾਬਣ ਨਹੀਂ ਸਗੋਂ ਦਹੀ–ਵੇਸਨ ਦਾ ਕਰੋ ਇਸਤੇਮਾਲ: ਹਰ ਰੋਜ਼ ਸਾਬਣ ਦਾ ਇਸਤੇਮਾਲ ਤੁਹਾਡੀ ਸਕਿਨ ਦੀ ਨਮੀ ਨੂੰ ਖ਼ਤਮ ਕਰ ਦਿੰਦਾ ਹੈ। ਇਸ ਤੋਂ ਚੰਗਾ ਹੈ ਕਿ ਨਹਾਉਣ ਲਈ ਦਹੀ–ਵੇਸਨ, ਮੁਲਤਾਨੀ ਮਿੱਟੀ ਜਾਂ ਨੈਚੁਰਲ ਸਾਬਣ ਦੀ ਵਰਤੋਂ ਕੀਤੀ ਜਾਵੇ।

3. ਮੌਸਮ ਕਿਵੇਂ ਦਾ ਹੀ ਕਿਉਂ ਨਾ ਹੋਵੇ ਪਰ ਤੁਹਾਨੂੰ ਜ਼ਿਆਦਾ ਦੇਰ ਨਹੀਂ ਨਹਾਉਣਾ ਚਾਹੀਦਾ ਕਿਉਂਕਿ ਇਹ ਸਕਿਨ ਲਈ ਨੁਕਸਾਨਦੇਹ ਹੋ ਸਕਦਾ ਹੈ। 10-15 ਮਿੰਟ ਤਕ ਨਹਾਉਣਾ ਹੀ ਸਹੀ ਹੈ।

4. ਨਹਾਉਣ ਤੋਂ ਬਾਅਦ ਸਰੀਰ ਨੂੰ ਮਾਈਸ਼ਚਰਾਈਜ਼ ਕਰਨਾ ਕਾਫੀ ਜ਼ਰੂਰੀ ਹੁੰਦਾ ਹੈ। ਇਸ ਲਈ ਨਹਾਉਣ ਤੋਂ ਬਾਅਦ ਸਰੀਰ ‘ਤੇ ਮਾਈਸ਼ਚਰਾਇੰਜ਼ਰ ਜ਼ਰੂਰ ਲਾਉਣਾ ਚਾਹੀਦਾ ਹੈ।

5. ਸਕ੍ਰਬਿੰਗ ਨਾਲ ਚਿਹਰੇ ਤੇ ਸਰੀਰ ‘ਤੇ ਜੰਮੀ ਗੰਦਗੀ ਸਾਫ਼ ਹੋ ਜਾਂਦੀ ਹੈ ਪਰ ਸਕਰਬਿੰਗ ਵੀ ਹਫਤੇ ‘ਚ ਦੋ ਵਾਰ ਹੀ ਕਰਨੀ ਚਾਹੀਦੀ ਹੈ ਇਸ ਤੋਂ ਜ਼ਿਆਦਾ ਨਹੀਂ।

Related posts

ਮੱਛਰਾਂ ਨੂੰ ਭਜਾਉਣ ਲਈ ਕਰੋ ਇਹ ਪੱਕਾ ਕੁਦਰਤੀ ਹੱਲ

On Punjab

ਮਾਨਸੂਨ ‘ਚ ਇਨ੍ਹਾਂ ਪੰਜ ਇਨਫੈਕਸ਼ਨ ਦੇ ਵਧਣ ਦਾ ਖ਼ਤਰਾ, ਖੁਦ ਨੂੰ ਬਚਾਉਣ ਲਈ ਕਰੋ ਇਹ ਉਪਾਅ

On Punjab

ਭਾਰਤ ਬਾਇਓਟੈੱਕ ਨੂੰ ਵੱਡਾ ਝਟਕਾ, ਅਮਰੀਕਾ ਨੇ Covaxin ਟੀਕੇ ਨੂੰ ਨਹੀਂ ਦਿੱਤੀ ਮਨਜ਼ੂਰੀ, ਇਹ ਹੈ ਕਾਰਨ

On Punjab