PreetNama
ਸਿਹਤ/Health

ਨਵੀਂ ਖੋਜ ‘ਚ ਖੁਲਾਸਾ! ਕੈਂਸਰ ਦਾ ਇਲਾਜ ਹਲਦੀ

ਹਾਲ ਹੀ ‘ਚ ਹੋਈ ਨਵੀਂ ਖੋਜ ‘ਚ ਪਾਇਆ ਗਿਆ ਕਿ ਹਲਦੀ ਦੇ ਬੂਟੇ ਦੀਆਂ ਜੜ੍ਹਾਂ ਵਿੱਚੋਂ ਨਿਕਲੇ ਕਰਕਯੂਮਿਨ ਨੂੰ ਢਿੱਡ ਦਾ ਕੈਂਸਰ ਰੋਕਣ ਜਾਂ ਉਸ ਨਾਲ ਨਜਿੱਠਣ ‘ਚ ਮਦਦਗਾਰ ਪਾਇਆ ਗਿਆ ਹੈ। ਇਹ ਰਿਸਰਚ ਫੈਡਰਲ ਯੁਨੀਵਰਸੀਤੀ ਆਫ਼ ਸਾਓ ਪਾਓਲੋ (ਯੁਨੀਫੈਸਪ) ਅਤੇ ਫੇਡਰਲ ਯੂਨੀਵਰਸਿਟੀ ਆਫ਼ ਪਾਰਾ ਦੇ ਖੋਜੀਆਂ ਨੇ ਬ੍ਰਾਜ਼ੀਲ ‘ਚ ਇਹ ਜਾਣਕਾਰੀ ਦਿੱਤੀ।

ਵਰਲਡ ਕੈਂਸਰ ਰਿਸਰਚ ਫੰਡ ਇੰਟਰਨੈਸ਼ਨਲ ਦੇ ਢਿੱਡ ਦੇ ਕੈਂਸਰ ਸਬੰਧੀ ਅੰਕੜਿਆਂ ਮੁਤਾਬਕ, ਦੁਨੀਆ ਭਰ ‘ਚ ਹਰ ਸਾਲ ਗੈਸਟ੍ਰਿਕ ਦੇ ਕਰੀਬ 9,52,000 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚ ਲਗਪਗ 7,23,000 ਲੋਕਾਂ ਦੀ ਜਾਨ ਚਲੇ ਗਈ ਹੈ। ਭਾਰਤ ‘ਚ ਢਿੱਡ ਦੇ ਕੈਂਸਰ ਦੇ ਹਰ ਸਾਲ ਕਰੀਬ 62,000 ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ‘ਚ 80 ਫੀਸਦ ਦੀ ਮੌਤ ਹੋ ਜਾਂਦੀ ਹੈ

ਇਸ ਬਾਰੇ ਹੈਲਥ ਕੇਅਰ ਫਾਉਂਡੇਸ਼ਨ ਦੇ ਪ੍ਰਧਾਨ ਪਦਮਸ਼੍ਰੀ ਡਾ. ਕੇਕੇ ਅਗਰਵਾਲ ਦਾ ਕਹਿਣਾ ਹੈ ਕਿ ਇਹ ਕੈਂਸਰ ਕਈ ਸਾਲਾਂ ‘ਚ ਹੌਲੀ–ਹੌਲੀ ਵਧਦਾ ਹੈ ਜਿਸ ਕਰਕੇ ਸ਼ੁਰੂਆਤ ‘ਚ ਇਸ ਦੇ ਲੱਛਣ ਸਾਫ਼ ਨਹੀ ਹੁੰਦੇ। ਢਿੱਡ ਦੇ ਕੈਂਸਰ ਦੇ ਮੁੱਖ ਕਾਰਨ ਤਣਾਅ, ਸਿਗਰਟਨੋਸ਼ੀ ਤੇ ਸ਼ਰਾਬ ਜ਼ਿੰਮੇਵਾਰ ਹੋ ਸਕਦੇ ਹਨ। ਸਿਗਰਟਨੋਸ਼ੀ ਇਸ ਹਾਲਤ ਨੂੰ ਜ਼ਿਆਦਾ ਵਧਾਉਂਦਾ ਹੈ।

Related posts

ਜਾਣੋ ਸਿਹਤ ਲਈ ਗਰਮ ਪਾਣੀ ਪੀਣ ਦੇ ਫ਼ਾਇਦੇ

On Punjab

ਇਨ੍ਹਾਂ ਲੱਛਣਾਂ ਕਰਕੇ ਹੋ ਸਕਦਾ ਹੈ Congo Fever

On Punjab

ਖੋਜ ‘ਚ ਹੋਇਆ ਖੁਲਾਸਾ, ਬੱਚਿਆਂ ‘ਚ ਨੀਂਦ ਦੀ ਕਮੀ ਦਾ ਇਹ ਹੈ ਮੁੱਖ ਕਾਰਨ ..

On Punjab