PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਧੁੱਸੀ ਬੰਨ੍ਹ ਨੂੰ ਖ਼ਤਰਾ ਵਧਿਆ, ਸਤਲੁਜ ਦਾ ਵਹਿਣ ਮੋੜਨ ਲਈ ਲਾਈਆਂ ਨੋਚਾਂ ਰੁੜ੍ਹੀਆਂ

ਚੰਡੀਗੜ੍ਹ- ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਮੰਡਾਲਾ ਛੰਨਾ ਨੇੜੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਲਗਾਈਆਂ ਜਾ ਰਹੀਆਂ ਨੋਚਾਂ (ਰੋਕਾਂ) ਲੰਘੀ ਰਾਤ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ ਗਈਆਂ ਹਨ। ਇਸ ਦੇ ਨਾਲ ਹੀ ਧੁੱਸੀ ਬੰਨ੍ਹ ਨੂੰ ਖਤਰਾ ਹੋਰ ਵਧ ਗਿਆ ਹੈ। ਨਾਲ ਲੱਗਦੇ ਚਾਰ ਘਰ ਡਿੱਗਣ ਲੱਗ ਪਏ ਹਨ।

ਨੋਚਾਂ ਰੁੜਨ ਕਾਰਨ ਲੋਕਾਂ ਵਿੱਚ ਬੰਨ੍ਹ ਟੁੱਟਣ ਦਾ ਡਰ ਬੈਠ ਗਿਆ ਹੈ। ਮੰਡਾਲਾ ਛੰਨਾ ਦੇ ਲੋਕਾਂ ਨੇ ਆਪਣਾ ਸਮਾਨ ਸੁਰੱਖਿਅਤ ਥਾਵਾਂ ’ਤੇ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਬੰਨ੍ਹ ਦੁਆਲੇ ਨੋਚਾਂ ਲਗਾਉਣ ਦਾ ਕੰਮ ਲੰਘੀ ਰਾਤ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਸੀ ਤਾਂ ਕਿ ਦਰਿਆ ਦੇ ਵਹਿਣ ਨੂੰ ਮੋੜਿਆ ਜਾ ਸਕੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਰਾਤ ਜਿਹੜੀਆਂ ਨੋਚਾਂ ਲਗਾਈਆਂ ਸਨ ਉਹ ਸਤਲੁਜ ਦਰਿਆ ਦੇ ਤੇਜ਼ ਵਹਾਅ ਨੇ ਰੋੜ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਕੱਲ੍ਹ 20 ਹਜ਼ਾਰ 500 ਕਿਊਸਿਕ ਪਾਣੀ ਵਗ ਰਿਹਾ ਸੀ ਜੋ ਹੁਣ ਵੱਧ 23200 ਕਿਊਸਿਕ ਹੋ ਗਿਆ ਹੈ। ਦਰਿਆ ਦਾ ਤੇਜ਼ ਵਹਾਅ ਹੀ ਬੰਨ੍ਹ ਨੂੰ ਢਾਅ ਲਾ ਰਿਹਾ ਹੈ।

Related posts

ਦੁਨੀਆ ਦੇ ਆਖਰੀ ਮਹਾਦੀਪ ਤਕ ਪਹੁੰਚਿਆ ਕੋਰੋਨਾ ਵਾਇਰਸ, ਅੰਟਾਰਕਟਿਕਾ ਵੀ ਨਹੀਂ ਰਿਹਾ ਅਣਛੋਹਿਆ

On Punjab

ਅਰਵਿੰਦ ਕੇਜਰੀਵਾਲ ਲਗਾਤਾਰ ਤੀਜੀ ਵਾਰ ਚੁੱਕੀ ਦਿੱਲੀ ਦੇ CM ਵਜੋਂ ਸਹੁੰ

On Punjab

ਅਮਰੀਕੀ ਸੰਸਦ ‘ਤੇ ਹਮਲੇ ਨੂੰ ਲੈ ਕੇ ਗ੍ਰਹਿ ਵਿਭਾਗ ਮੁਖੀ ਵੱਲੋਂ ਅਸਤੀਫ਼ਾ

On Punjab