PreetNama
ਸਮਾਜ/Social

ਧਾਰਾ 370 ਹਟਾਉਣ ਮਗਰੋਂ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਦਾ ਵੱਡਾ ਦਾਅਵਾ

ਜੰਮੂਕਸ਼ਮੀਰਸੂਬੇ ਦੀ ਵੰਡ ਤੇ ਧਾਰਾ 370 ‘ਤੇ ਮੋਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਘਾਟੀ ਦਾ ਮਾਹੌਲ ਸ਼ਾਂਤਮਈ ਹੋਇਆ ਹੈ। ਸੂਬੇ ‘ਚ ਹਿੰਸਾ ਦੀ ਇੱਕ ਵੀ ਖ਼ਬਰ ਸਾਹਮਣੇ ਨਹੀਂ ਆਈ। ਇਹ ਦਾਅਵਾ ਜੰਮੂਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਤਰ ਤੇ ਮੱਧ ਕਸ਼ਮੀਰ ‘ਚ ਮਾਹੌਲ ਸ਼ਾਂਤਮਈ ਹੈ।

ਇਸ ਤੋਂ ਪਹਿਲਾਂ ਖਦਸ਼ਾ ਸੀ ਕਿ ਜੇਕਰ ਧਾਰਾ 370 ਤੇ 35-ਏ ‘ਤੇ ਕੇਂਦਰ ਸਰਕਾਰ ਕੋਈ ਵੀ ਫੈਸਲਾ ਲੈਂਦੀ ਹੈ ਤਾਂ ਘਾਟੀ ਦਾ ਮਾਹੌਲ ਤਨਾਅਪੂਰਨ ਹੋ ਸਕਦਾ ਹੈ। ਧਾਰਾ370 ‘ਚ ਬਦਲਾਅ ਕਰਨ ਤੋਂ ਬਾਅਦ ਜੰਮੂਕਸ਼ਮੀਰ ‘ਚ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਦੌਰਾਨ ਹਾਲਾਤ ਦਾ ਜਾਇਜ਼ਾ ਲੈਣ ਲਈ ਐਨਐਸਏ ਅਜੀਤ ਡੋਭਾਲ ਵੀ ਸ੍ਰੀਨਗਰ ‘ਚ ਮੌਜੂਦ ਹਨ।

ਕੇਂਦਰ ਦੀ ਨਵੀਂ ਨੀਤੀ ਮੁਤਾਬਕ ਹੁਣ ਜੰਮੂਕਸ਼ਮੀਰ ਦੀ ਪੁਲਿਸ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਦੇ ਅਧੀਨ ਕੰਮ ਕਰੇਗੀ। ਘਾਟੀ ‘ਚ ਅਜੇ ਵੀ ਹਜ਼ਾਰਾਂ ਦੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਉਹ ਅਗਲੇ ਹੁਕਮ ਤਕ ਉੱਥੇ ਹੀ ਰਹਿਣਗੇ। ਦੋਵੇਂ ਸ਼ਹਿਰਾਂ ‘ਚ ਮੋਬਾਈਲਇੰਟਰਨੈੱਟ ਸੇਵਾ ਬੰਦ ਕੀਤੀ ਗਈ ਹੈ। ਸੈਨਾ ਤੇ ਵਹਾਈ ਸੈਨਾ ਦੋਵੇਂ ਹਾਈ ਅਲਰਟ ‘ਤੇ ਹਨ।

Related posts

ਅਹਿਮਦਾਬਾਦ ਤੇ ਕੌਮੀ ਰਾਜਧਾਨੀ ਨਵੀਂ ਦਿੱਲੀ ’ਚ Control rooms ਕਾਇਮ

On Punjab

ਲਾਲ ਡੋਰੇ ਤੋਂ ਬਾਹਰ ਪਾਣੀ ਦੇ ਅਸਥਾਈ ਕੁਨੈਕਸ਼ਨ ਦੇਣ ਦੀ ਪ੍ਰਵਾਨਗੀ

On Punjab

ਸਾਊਦੀ ਅਰਬ ਨੇ ਤਬਲੀਗੀ ਜਮਾਤ ‘ਤੇ ਲਾਈ ਪਾਬੰਦੀ, ਕਿਹਾ- ਅੱਤਵਾਦ ਦਾ ਦਰਵਾਜ਼ਾ ਹੈ ਇਹ ਸੰਗਠਨ

On Punjab