60.15 F
New York, US
May 16, 2024
PreetNama
ਸਿਹਤ/Health

ਧਰਤੀ ‘ਤੇ ਹੋਇਆ ਸੂਰਜੀ ਤੂਫ਼ਾਨ ਦਾ ਅਟੈਕ ! ਸਾਡੇ ਲਈ ਇੰਝ ਹੈ ਖ਼ਤਰਨਾਕ

ਬੀਤੇ ਦਿਨ ਧਰਤੀ ‘ਤੇ ਖ਼ਤਰਨਾਕ ਸੂਰਜੀ ਤੂਫ਼ਾਨ ਦਾ ਹਮਲਾ ਹੋਇਆ ਹੈ ਜਿਸ ਕਾਰਨ ਦੱਖਣੀ ਗੋਲਾਰਧ (Southern Hemisphere) ‘ਚ ਬਲੈਕਆਊਟ ਦੀ ਘਟਨਾ ਘਠੀ। ਹਾਲਾਂਕਿ ਅਜਿਹੇ ਤੂਫਾਨ ਦਾ ਖਦਸ਼ਾ ਪਹਿਲਾਂ ਹੀ ਪ੍ਰਗਟਾਇਆ ਜਾ ਰਿਹਾ ਸੀ। ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ SpaceWeather ਨੇ ਦੱਸਿਆ ਸੀ ਕਿ ਕੁਝ ਘੰਟਿਆਂ ‘ਚ ਧਰਤੀ ਨੂੰ ਖਤਰਨਾਕ ਸੂਰਜੀ ਤੂਫਾਨ ਦੇ ਹਮਲੇ ਤੋਂ ਗੁਜ਼ਰਨਾ ਪੈ ਸਕਦਾ ਹੈ।

ਦਰਅਸਲ ਕੋਰੋਨਲ ਮਾਸ ਇਜੈਕਸ਼ਨ (Coronal Mass Ejection) ਦੇ ਬੱਦਲ ਧਰਤੀ ਦੇ ਮੈਗਨੇਟੋਸਫੀਅਰ ਨਾਲ ਟਕਰਾਏ। ਕੋਰੋਨਲ ਮਾਸ ਇਜੈਕਸ਼ਨ (Coronal Mass Ejection) ਦੇ ਕਣਾਂ ਕਾਰਨ ਧਰਤੀ ‘ਤੇ ਸੂਰਜੀ ਤੂਫਾਨ ਦੀ ਘਟਨਾ ਵਾਪਰੀ।

ਕਿਉਂ ਵਾਪਰ ਰਹੀਆਂ ਹਨ ਅਜਿਹੀਆਂ ਘਟਨਾਵਾਂ

ਧਰਤੀ ‘ਤੇ ਅਜਿਹੀਆਂ ਘਟਨਾਵਾਂ ਇਨ੍ਹੀਂ ਦਿਨੀਂ ਸੂਰਜ ਕਾਰਨ ਵਾਪਰ ਰਹੀਆਂ ਹਨ। ਸੂਰਜ 11 ਸਾਲਾਂ ਦੇ ਚੱਕਰ ‘ਚੋਂ ਲੰਘਣ ਕਾਰਨ ਤੇਜ਼ ਗਤੀ ‘ਚ ਹੈ, ਇਹ ਆਪਣੇ ਐਕਟਿਵ ਫੇਜ਼ ‘ਚ ਹੈ। ਸੂਰਜ ਦੇ ਸਰਗਰਮ ਪੜਾਅ ਕਾਰਨ ਧਰਤੀ ‘ਤੇ ਸੂਰਜੀ ਤੂਫਾਨ ਵਰਗੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ।

ਸੂਰਜੀ ਤੂਫ਼ਾਨ ਇਸ ਤਰ੍ਹਾਂ ਕਰ ਸਕਦੈ ਧਰਤੀ ਨੂੰ ਪ੍ਰਭਾਵਿਤ

ਸੂਰਜੀ ਤੂਫਾਨ ਦੇ ਹਮਲਿਆਂ ਦਾ ਧਰਤੀ ਉੱਤੇ ਵਿਆਪਕ ਪ੍ਰਭਾਵ ਪੈਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਸੂਰਜੀ ਤੂਫ਼ਾਨ ਜ਼ਿਆਦਾ ਖ਼ਤਰਨਾਕ ਹੁੰਦਾ ਹੈ ਤਾਂ ਇਹ ਜੀਪੀਐਸ ਸਿਸਟਮ ਅਤੇ ਸ਼ਾਰਟਵੇਵ ਰੇਡੀਓ ਫ੍ਰੀਕੁਐਂਸੀ ਨੂੰ ਵਿਗਾੜਦਾ ਹੈ। ਇੰਨਾ ਹੀ ਨਹੀਂ ਇਹ ਵਾਇਰਲੈੱਸ ਕਮਿਊਨੀਕੇਸ਼ਨ ਦੀ ਵਰਤੋਂ ਕਰਨ ਵਾਲੇ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਸੂਰਜ ਦੀ ਰੌਸ਼ਨੀ ਤੁਹਾਡੀਆਂ ਅੱਖਾਂ ਲਈ ਹੈ ਖਤਰਨਾਕ

ਮਾਹਿਰਾਂ ਦਾ ਕਹਿਣਾ ਹੈ ਕਿ ਧਰਤੀ ਦੇ ਸਾਹਮਣੇ ਸੂਰਜ ‘ਤੇ ਇਕ ਖਤਰਨਾਕ ਸਨਸਪਾਟ AR3190 ਹੈ। ਇਹ ਇੰਨਾ ਖ਼ਤਰਨਾਕ ਹੈ ਕਿ ਨੰਗੀਆਂ ਅੱਖਾਂ ਨਾਲ ਸੂਰਜ ਨੂੰ ਦੇਖਣਾ ਤੁਹਾਨੂੰ ਅੰਨ੍ਹੇਪਣ ਦਾ ਸ਼ਿਕਾਰ ਵੀ ਬਣਾ ਸਕਦਾ ਹੈ।ਇਸੇ ਲਈ ਮਾਹਿਰਾਂ ਦੀ ਸਲਾਹ ਹੈ ਕਿ ਸੂਰਜ ਨੂੰ ਦੇਖਣ ਲਈ ਸਿਰਫ਼ ਸੂਰਜੀ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

Related posts

ਕੋਰੋਨਾਵਾਇਰਸ ਜਾਂ ਹੋਰ ਕੋਈ ਰੋਗ ਹੋ ਜਾਵੇ, ਤਾਂ ਕੀ ਖਾਈਏ ਤੇ ਕੀ ਹਨ ਪ੍ਰਹੇਜ਼?

On Punjab

ਹਰ ਫਲ ਦੇ ਹਨ ਆਪਣੇ ਫਾਇਦੇ, ਜਾਣੋ ਕਿਹੜਾ ਫਲ ਹੈ ਤੁਹਾਡੀ ਸਿਹਤ ਲਈ ਲਾਭਕਾਰੀ

On Punjab

Juice For Immunity: ਜੇ ਤੁਸੀਂ ਮੌਨਸੂਨ ‘ਚ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾਂ ਇਮਿਊਨਿਟੀ ਵਧਾਉਣ ਲਈ ਡਾਈਟ ‘ਚ ਸ਼ਾਮਲ ਕਰੋ ਇਹ 5 ਜੂਸ

On Punjab