72.05 F
New York, US
May 1, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਧਨਖੜ ਖ਼ਿਲਾਫ਼ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਰਾਜ ਸਭਾ ਦੇ ਉਪ ਚੇਅਰਮੈਨ ਵੱਲੋਂ ਖ਼ਾਰਜ

ਨਵੀਂ ਦਿੱਲੀ –ਵਿਰੋਧੀ ‘ਇੰਡੀਆ’ ਗੱਠਜੋੜ (INDIA Block) ਵੱਲੋਂ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਖ਼ਿਲਾਫ਼ ਦਿੱਤੇ ਗਏ ਬੇਭਰੋਸਗੀ ਮਤੇ ਦੇ ਨੋਟਿਸ ਨੂੰ ਰਾਜ ਸਭਾ ਦੇ ਉਪ ਚੇਅਰਮੈਨ  ਹਰੀਵੰਸ਼ ਨੇ ਖ਼ਾਰਜ ਕਰ ਦਿੱਤਾ ਹੈ। ਗ਼ੌਰਤਲਬ ਹੈ ਕਿ ਵਿਰੋਧੀ ਗੱਠਜੋੜ ਨੇ ਧਨਖੜ ਉਤੇ ਰਾਜ ਸਭਾ ਦੇ ਚੇਅਰਮੈਨ ਵਜੋਂ ਸੰਸਦ ਦੇ ਉਪਰਲੇ ਸਦਨ ਦਾ ਕੰਮ-ਕਾਜ ਚਲਾਉਂਦੇ ਸਮੇਂ ਵਿਰੋਧੀ ਧਿਰ ਨਾਲ ‘ਵਿਤਕਰੇਬਾਜ਼ੀ’ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਮਤੇ ਦਾ ਨੋਟਿਸ ਰਾਜ ਸਭਾ ਸਕੱਤਰੇਤ ਨੂੰ ਦਿੱਤਾ ਸੀ।

ਸੂਤਰਾਂ ਮੁਤਾਬਕ ਇਸ ਨੋਟਿਸ ਨੂੰ ਖ਼ਾਰਜ ਕਰਦਿਆਂ ਉਪ ਚੇਅਰਮੈਨ ਹਰੀਵੰਸ਼ ਨੇ ਕਿਹਾ ਹੈ ਕਿ ਵਿਰੋਧੀ ਧਿਰ ਵੱਲੋਂ ਧਨਖੜ ਨੂੰ ਅਹੁਦੇ ਤੋਂ ਹਟਾਉਣ ਦੇ ਮਤੇ ਬਾਰੇ ਦਿੱਤਾ ਗਿਆ ਨੋਟਿਸ ਤੱਥਾਂ ਤੋਂ ਹੀਣਾ ਹੈ ਅਤੇ ਇਸ ਦਾ ਮਕਸਦ ਮਹਿਜ਼ ਪ੍ਰਚਾਰ ਹਾਸਲ ਕਰਨਾ ਹੈ। ਰਾਜ ਸਭਾ ਦੇ ਉਪ ਚੇਅਰਮੈਨ ਵੱਲੋਂ ਨੋਟਿਸ ਨੂੰ ਖ਼ਾਰਜ ਕਰਨ ਦੇ ਸੁਣਾਏ ਗਏ ਇਸ ਫ਼ੈਸਲੇ ਰਾਜ ਸਭਾ ਦੇ ਸਕੱਤਰ ਜਨਰਲ ਨੇ ਉਪਰਲੇ ਸਦਨ ਦੀ ਮੇਜ਼ ਉਤੇ ਰੱਖਿਆ ਹੈ।

ਵਿਰੋਧੀ  ਧਿਰ ਨੇ ਦੋਸ਼ ਲਾਇਆ ਸੀ ਕਿ  ਰਾਜ ਸਭਾ ਚੇਅਰਮੈਨ ਸਦਨ ਦਾ ਕੰਮ-ਕਾਜ ਚਲਾਉਂਦੇ ਸਮੇਂ ਇਕ ਤਰ੍ਹਾਂ ਸਰਕਾਰ ਦੇ ਤਰਜਮਾਨ ਵਾਂਗ ਵਿਹਾਰ ਕਰ ਰਹੇ ਹਨ। ਜਾਣਕਾਰੀ ਮੁਤਾਬਕ ਉਪ ਚੇਅਰਮੈਨ ਨੇ ਨੋਟਿਸ ਖ਼ਾਰਜ ਕਰਦਿਆਂ ਇਹ ਵੀ ਕਿਹਾ ਕਿ ਧਨਖੜ ਖ਼ਿਲਾਫ਼ ਬੇਭਰੋਸਗੀ  ਮਤੇ ਦਾ ਦਿੱਤਾ ਗਿਆ ਨੋਟਿਸ ਨਾਵਾਜਬ ਤੇ ਖ਼ਾਮੀਆਂ ਵਾਲਾ ਹੈ। ਇਸ ਨੂੰ ਉਪ ਰਾਸ਼ਟਰਪਤੀ  ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਲਈ ਜਲਦਬਾਜ਼ੀ ਵਿਚ ਤਿਆਰ ਕੀਤਾ ਗਿਆ ਕਰਾਰ ਦਿੰਦਿਆਂ ਕਿਹਾ ਕਿ ਇਸ ਕਾਰਨ ਇਸ ਨੂੰ ਖ਼ਾਰਜ ਕੀਤਾ ਜਾਂਦਾ ਹੈ।

Related posts

ਟਰੰਪ ਪ੍ਰਸ਼ਾਸਨ ਨੇ ਵਾਸ਼ਿੰਗਟਨ ਹਵਾਈ ਅੱਡੇ ’ਤੇ ਨਹੀਂ ਕੀਤਾ ਇਮਰਾਨ ਖ਼ਾਨ ਦਾ ਰਸਮੀ ਸੁਆਗਤ

On Punjab

ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਕੀਤਾ ਟਵੀਟ, ਪੜ੍ਹੋ ਕੀ ਕਿਹਾ

On Punjab

ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ 8 ਜਨਵਰੀ ਦੀ ਹੜਤਾਲ ਦੀ ਹਮਾਇਤ ਕਰਨ ਦਾ ਐਲਾਣ

Pritpal Kaur